FacebookTwitterg+Mail

ਏਅਰਪੋਰਟ ’ਤੇ ਸ਼ਰੇਆਮ ਕਿੱਸ ਕਰਕੇ ਚਰਚਾ ’ਚ ਆਏ ਕਿਮ ਤੇ ਹਰਸ਼

harshavardhan rane
13 January, 2019 12:49:04 PM

ਮੁੰਬਈ(ਬਿਊਰੋ)— ਫਿਲਮ 'ਮੋਹੱਬਤੇ' ਨਾਲ ਸੁਰਖੀਆਂ ਬਟੋਰਨ ਵਾਲੀ ਅਦਾਕਾਰਾ ਕਿਮ ਸ਼ਰਮਾ ਇਨ੍ਹੀਂ ਦਿਨੀਂ ਫਿਲਮੀ ਦੁਨੀਆ ਤੋਂ ਕਾਫੀ ਦੂਰ ਨਜ਼ਰ ਆਉਂਦੀ ਹੈ ਪਰ ਫਿਰ ਵੀ ਉਹ ਇਨ੍ਹੀਂ ਦਿਨੀਂ ਆਪਣੀ ਲਵ ਲਾਈਫ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਉਨ੍ਹਾਂ ਦਾ ਨਾਮ ਹਰਸ਼ਵਰਧਨ ਰਾਣੇ ਨਾਲ ਲਗਾਤਾਰ ਜੋੜਿਆ ਜਾ ਰਿਹਾ ਹੈ। ਹਾਲ ਹੀ 'ਚ ਦੋਵਾਂ ਨੂੰ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ।

Punjabi Bollywood Tadka
ਅਦਾਕਾਰਾ ਕਿਮ ਸ਼ਰਮਾ ਇਨ੍ਹੀਂ ਦਿਨੀਂ ਐਕਟਰ ਹਰਸ਼ਵਰਧਨ ਰਾਣੇ ਦੇ ਪਿਆਰ 'ਚ ਹੈ। ਦੋਵਾਂ ਨੂੰ ਇਕੱਠੇ ਕਈ ਮੌਕਿਆਂ 'ਤੇ ਸਪਾਟ ਕੀਤਾ ਗਿਆ ਹੈ। ਹਾਲ ਹੀ 'ਚ ਦੋਵਾਂ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਦੌਰਾਨ ਕਿਮ ਸ਼ਰਮਾ ਸਫੈਦ ਟੀ-ਸ਼ਰਟ, ਗਰੇ ਸ਼ਰਟ ਅਤੇ ਨੀਲੇ ਰੰਗ ਦੀ ਡੈਨਿਮ ਜੀਨਸ 'ਚ ਨਜ਼ਰ ਆਈ। ਉਥੇ ਹੀ, ਹਰਸ਼ਵਰਧਨ ਨੀਲੇ ਰੰਗ ਦੀ ਸ਼ਰਟ, ਕਾਲੀ ਟੀ-ਸ਼ਰਟ ਅਤੇ ਜੀਨਸ 'ਚ ਨਜ਼ਰ ਆਏ। ਦੋਵੇਂ ਏਅਰਪੋਰਟ 'ਤੇ ਹੀ ਇਕ-ਦੂੱਜੇ ਨੂੰ ਕਿੱਸ ਕਰਦੇ ਹੋਏ ਨਜ਼ਰ ਆਏ।

Punjabi Bollywood Tadka
ਹਾਲ ਹੀ 'ਚ ਕਿਮ ਨੇ ਦਿੱਤਾ ਸੀ ਇੰਟਰਵਿਊ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਿਮ ਸ਼ਰਮਾ ਨੇ ਹਾਲ ਹੀ 'ਚ ਇਕ ਇੰਟਰਵਿਊ ਦਿੱਤਾ ਸੀ। ਉਨ੍ਹਾਂ ਨੇ ਇਸ ਇੰਟਰਵਿਊ ਦੌਰਾਨ ਕਿਹਾ ਕਿ, ''ਮੈਂ ਕਹਾਂਗੀ ਕਿ ਮੈਂ ਕਾਫੀ ਓਪਨ ਪਰਸਨ ਹਾਂ। ਕੁਝ ਵੀ ਲੁਕਾਉਣ ਲਈ ਨਹੀਂ ਹੈ। ਮੈਂ ਅਜਿਹੀ ਇਨਸਾਨ ਹਾਂ ਹੀ ਨਹੀਂ ਜੋ ਕੁਝ ਵੀ ਲੁਕਾਵੇ। ਯਕੀਨਨ, ਮੈਂ ਰਿਲੇਸ਼ਨਸ਼ਿਪ 'ਚ ਹਾਂ ਪਰ ਇਹ ਇਕ ਪਰਸਨਲ ਸਪੇਸ ਹੈ। ਜੋ ਕੁਝ ਵੀ ਹੈ ਸਾਰਿਆ ਨੂੰ ਦਿਖਾਈ ਦੇ ਰਿਹਾ ਹੈ।''


Tags: Harshavardhan RaneKim SharmaAirportMohabbatein

About The Author

manju bala

manju bala is content editor at Punjab Kesari