FacebookTwitterg+Mail

ਹਰਸ਼ਦੀਪ ਕੌਰ ਨੇ ਵਿਦੇਸ਼ੀ ਗਾਇਕ ਬਰਾਇਨ ਨਾਲ ਸਾਂਝਾ ਕੀਤਾ ਪੁਰਾਣਾ ਵੀਡੀਓ

harshdeep kaur
24 October, 2019 09:12:14 AM

ਮੁੰਬਈ(ਬਿਊਰੋ)- ਗਾਇਕਾ ਹਰਸ਼ਦੀਪ ਕੌਰ ਨੇ ਵਿਦੇਸ਼ੀ ਗਾਇਕ ਬਰਾਇਨ ਨਾਲ ਹਾਲ ਹੀ ’ਚ ਇਕ ਵੀਡੀਓ ਸਾਂਝੀ ਕੀਤੀ ਹੈ । ਇਹ ਵੀਡੀਓ ਕਰੀਬ ਇਕ ਸਾਲ ਪਹਿਲਾਂ ਦਾ ਹੈ, ਜਦੋਂ ਹਰਸ਼ਦੀਪ ਨੇ ਉਨ੍ਹਾਂ ਨਾਲ ਭਾਰਤ ‘ਚ ਪਰਫਾਰਮ ਕੀਤਾ ਸੀ। ਇਸ ਵੀਡੀਓ ਨਾਲ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਹਰਸ਼ਦੀਪ ਕੌਰ ਨੇ ਲਿਖਿਆ ਕਿ “ਇਹ ਇਕ ਸਾਲ ਪਹਿਲਾਂ ਦੀ ਗੱਲ ਹੈ, ਜਦੋਂ ਮੈਂ ਭਾਰਤ ‘ਚ ਬਰਾਇਨ ਐਡਮਜ਼ ਨਾਲ ਸਟੇਜ ਸਾਂਝੀ ਕੀਤੀ। ਮੈਂ ਉਸ ਸਮੇਂ ਦਾ ਇਕ ਬੈਕ ਸਟੇਜ ਦਾ ਵੀਡੀਓ ਸਾਂਝਾ ਕਰ ਰਹੀ ਹਾਂ। ਮੈਂ ਉਨ੍ਹਾਂ ਨੂੰ ਇਕ ਸਿਤਾਰ ਤੋਹਫੇ ’ਚ ਦਿੱਤਾ। ਉਨ੍ਹਾਂ ਨੂੰ ਇਹ ਤੋਹਫਾ ਬਹੁਤ ਪਸੰਦ ਆਇਆ ।


ਉਹ ਇਕ ਮਹਾਨ ਗਾਇਕ ਹੀ ਨਹੀਂ ਸਗੋਂ ਬਹੁਤ ਹੀ ਨਿੱਘੇ ਅਤੇ ਨਿਮਰਤਾ ਨਾਲ ਭਰੇ ਇਨਸਾਨ ਵੀ ਹਨ। ਉਨ੍ਹਾਂ ਵਰਗੇ ਕਲਾਕਾਰ ਮੈਨੂੰ ਵਧੀਆ ਅਤੇ ਨਿਮਰ ਬਣਨ ਲਈ ਪ੍ਰੇਰਦੇ ਰਹਿੰਦੇ ਹਨ। ਮੈਂ ਉਨ੍ਹਾਂ ਦੀ ਵੱਡੀ ਪ੍ਰਸ਼ੰਸਕ ਹਾਂ”। ਹਰਸ਼ਦੀਪ ਕੌਰ ਨੇ ਆਪਣੀ ਗਾਇਕੀ ਨਾਲ ਹਮੇਸ਼ਾ ਹੀ ਸਭ ਦਾ ਦਿਲ ਜਿੱਤਿਆ ਹੈ ।ਉਨ੍ਹਾਂ ਨੇ ਆਪਣੇ ਗੀਤਾਂ ਨਾਲ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ‘ਚ ਵੀ ਸਰੋਤਿਆਂ ਦਾ ਦਿਲ ਜਿੱਤਿਆ ਹੈ ।


Tags: Harshdeep KaurBryan AdamsInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari