FacebookTwitterg+Mail

ਨੰਨ੍ਹੀ ਬੱਚੀ ਦੀ ਅੰਤਿਮ ਯਾਤਰਾ ਦੌਰਾਨ ਚਲਾਇਆ ਗਿਆ ਹਰਸ਼ਦੀਪ ਕੌਰ ਦਾ ਗੀਤ 'ਦਿਲਬਰੋ', ਜਾਣੋ ਕਾਰਨ

harshdeep kaur shares a post with sad heart about zoya baby
09 October, 2019 01:56:05 PM

ਜਲੰਧਰ (ਬਿਊਰੋ) — ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਨੇ ਇਸ ਛੋਟੀ ਬੱਚੀ ਦੀ ਮਾਂ ਵੱਲੋਂ ਭੇਜੇ ਮੈਸਜ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ,''ਇਕ ਮਾਂ ਵੱਲੋਂ ਭੇਜਿਆ ਇਹ ਸੁਨੇਹਾ ਮੇਰੀਆਂ ਅੱਖਾਂ 'ਚ ਹੰਝੂ ਲੈ ਆਇਆ। ਮੈਂ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਕਿ ਮੈਨੂੰ ਇਸ ਤਰ੍ਹਾਂ ਦਾ ਸੰਦੇਸ਼ ਮਿਲੇਗਾ।…ਨੰਨ੍ਹੀ ਪਰੀ ਜ਼ਿਆ ਰੈਸਟ ਇਨ ਪਿਸ। ਇਸ ਦੇ ਨਾਲ ਉਨ੍ਹਾਂ ਨੇ ਇਕ ਫੇਸਬੁੱਕ ਲਿੰਕ ਵੀ ਸ਼ੇਅਰ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਬੱਚੀ ਇਕ ਦੁਰਲੱਭ ਬੀਮਾਰੀ ਤੋਂ ਪੀੜਤ ਸੀ। ਜ਼ਿਆ ਦੇ ਮਾਪਿਆਂ ਵੱਲੋਂ ਇਸ ਬੀਮਾਰੀ ਬਾਰੇ ਜਾਗਰੂਕਤਾ ਫੈਲਾਉਣ 'ਚ ਮਦਦ ਕਰੋ।''

Punjabi Bollywood Tadka

ਦੱਸ ਦਈਏ ਕਿ ਨੰਨ੍ਹੀ ਬੱਚੀ ਜ਼ਿਆ 20 ਮਹੀਨਿਆਂ ਦੀ ਬੱਚੀ ਸੀ, ਜੋ ਕਿ Mitochondrial Disease ਤੋਂ ਪੀੜਤ ਸੀ। ਜ਼ਿਆ ਨੇ ਬੜੀ ਹੀ ਦ੍ਰਿੜਤਾ ਨਾਲ ਇਸ ਬੀਮਾਰੀ ਦਾ ਸਾਹਮਣਾ ਕੀਤਾ ਪਰ ਜ਼ਿੰਦਗੀ ਮੌਤ ਅੱਗੇ ਹਾਰ ਗਈ। ਜ਼ਿਆ ਨੂੰ ਹਰਸ਼ਦੀਪ ਕੌਰ ਦਾ 'ਦਿਲਬਰੋ' ਗੀਤ ਬਹੁਤ ਹੀ ਪਸੰਦ ਸੀ, ਜਿਸ ਨੂੰ ਉਸ ਦੀ ਅੰਤਿਮ ਦਰਸ਼ਨਾਂ ਸਮੇਂ ਵੀ ਚਲਾਇਆ ਗਿਆ।


Tags: Harshdeep KaurShare PostZoyaBaby GirlDilbaroMitochondrial DiseasePunjabi Singer

Edited By

Sunita

Sunita is News Editor at Jagbani.