ਜਲੰਧਰ (ਬਿਊਰੋ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਲੈ ਕੇ ਜਿੱਥੇ ਪੰਜਾਬੀ ਮਿਊਜ਼ਿਕ ਇੰਡਸਟਰੀ ਵੱਧ ਚੜ੍ਹਕੇ ਹਿੱਸਾ ਲੈ ਰਹੀ ਹੈ। ਉਥੇ ਹੀ ਬਾਲੀਵੁੱਡ ਦੇ ਨਾਮੀ ਗਾਇਕ ਵੀ ਇਸ ਮਹਾਨ ਦਿਨ ਨੂੰ ਲੈ ਕੇ ਪੱਬਾਂ ਭਾਰ ਹੋ ਚੁੱਕੇ ਹਨ।

ਜੀ ਹਾਂ ਬਾਲੀਵੁੱਡ ਦੀ ਨਾਮੀ ਗਾਇਕਾ ਹਰਸ਼ਦੀਪ ਕੌਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ 'ਸਤਿਗੁਰੂ ਨਾਨਕ ਆਏ ਨੇ'(Satguru Nanak Aaye Ne) ਲੈ ਕੇ ਆ ਰਹੇ ਹਨ।

ਦੱਸ ਦਈਏ ਕਿ ਇਸ ਧਾਰਮਿਕ ਗੀਤ 'ਚ ਕਾਮੇਡੀ ਕਿੰਗ ਕਪਿਲ ਸ਼ਰਮਾ, ਬਾਲੀਵੁੱਡ ਨਾਮੀ ਗਾਇਕਾ ਰਿਚਾ ਸ਼ਰਮਾ, ਨਾਮੀ ਪਲੇਅ ਬੈਕ ਸਿੰਗਰ ਸ਼ਾਨ ਤੇ ਮਿਊਜ਼ਿਕ ਡਾਇਰੈਟਰ ਤੇ ਗਾਇਕ ਸ਼ੇਖਰ ਰਾਵਜੀਆਨੀ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ। ਇਸ ਧਾਰਮਿਕ ਗੀਤ ਦੇ ਬੋਲ ਚਰਨਜੀਤ ਸਿੰਘ ਤੇ ਜਗਮੀਤ ਬੱਲ ਨੇ ਮਿਲਕੇ ਲਿਖੇ ਹਨ, ਜਿਸ ਨੂੰ ਮਿਊਜ਼ਿਕ ਖੁਦ ਹਰਸ਼ਦੀਪ ਕੌਰ ਨੇ ਦਿੱਤਾ ਹੈ।

ਜਗਮੀਤ ਬੱਲ ਵੱਲੋਂ ਹੀ ਇਸ ਧਾਰਮਿਕ ਗੀਤ ਨੂੰ ਡਾਇਰੈਕਟ ਕੀਤਾ ਗਿਆ ਹੈ। ਹਰਸ਼ਦੀਪ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਪੰਜ ਪੋਸਟਰ ਸ਼ੇਅਰ ਕੀਤੇ ਹਨ। ਦਰਸ਼ਕਾਂ ਵੱਲੋਂ ਪੋਸਟਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

'ਸਤਿਗੁਰੂ ਨਾਨਕ ਆਏ ਨੇ' ਬਹੁਤ ਜਲਦ ਦਰਸ਼ਕਾਂ ਦੇ ਰੁ-ਬ-ਰੂ ਹੋ ਜਾਵੇਗਾ।

Sheekhar Ravjiani

Neeti Mohan

Sukhshinder Shinda

Salim Merchant