FacebookTwitterg+Mail

Pics : 'ਡੈੱਡਪੂਲ 2' ਦਾ ਪ੍ਰੀਮੀਅਰ, ਸੁਪਰਹੀਰੋ ਬਣ ਕੇ ਪਹੁੰਚੇ ਹਰਸ਼ਵਰਧਨ

harshvardhan kapoor
19 May, 2018 05:46:12 PM

ਮੁੰਬਈ (ਬਿਊਰੋ)— ਅਭਿਨੇਤਾ ਹਰਸ਼ਵਰਧਨ ਕਪੂਰ ਦੀ ਫਿਲਮ 'ਭਾਵੇਸ਼ ਜੋਸ਼ੀ ਸੁਪਰਹੀਰੋ' 1 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਹਰਸ਼ ਇਕ ਅਜਿਹੇ ਸ਼ਖਸ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਭ੍ਰਿਸ਼ਟਾਚਾਰ ਨਾਲ ਲੜਨ ਲਈ ਸੁਪਰਹੀਰੋ ਬਣ ਜਾਂਦਾ ਹੈ। ਉੱਥੇ ਹੀ ਫਿਲਮ ਦੀ ਪ੍ਰਮੋਸ਼ਨ ਲਈ ਹਰਸ਼ਵਰਧਨ ਹਾਲੀਵੁੱਡ ਫਿਲਮ 'ਡੈੱਡਪੂਲ 2' ਦੇ ਪ੍ਰੀਮੀਅਰ 'ਚ 'ਭਾਵੇਸ਼ ਜੋਸ਼ੀ ਸੁਪਰਹੀਰੋ' ਬਣ ਕੇ ਪਹੁੰਚੇ।

Punjabi Bollywood Tadka
ਹਰਸ਼ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਤੁਸੀਂ ਉਸਨੂੰ ਭਾਵੇਸ਼ ਜੋਸ਼ੀ ਸੁਪਰਹੀਰੋ ਦੇ ਕਿਰਦਾਰ 'ਚ ਦੇਖ ਸਕਦੇ ਹੋ। ਇਸ ਪ੍ਰੀਮੀਅਰ ਦੌਰਾਨ ਵਰੁਣ ਧਵਨ ਅਤੇ ਕੁਣਾਲ ਖੇਮੂ ਵਰਗੇ ਸਟਾਰਜ਼ ਹਰਸ਼ਵਰਧਨ ਨਾਲ ਮੌਜੂਦ ਰਹੇ। ਇਸ ਦੌਰਾਨ ਹਰਸ਼ ਨੇ 'ਭਾਵੇਸ਼ ਜੋਸ਼ੀ ਸੁਪਰਹੀਰੋ' ਬਣ ਕੇ ਡੈੱਡਪੂਲ ਨਾਲ ਤਸਵੀਰਾਂ ਕਲਿਕ ਕਰਵਾਈਆਂ। ਹਰਸ਼, ਵਰੁਣ ਧਵਨ ਦੀਆਂ ਡੈੱਡਪੂਲ ਨਾਲ ਕਲਿਕ ਕਰਵਾਈਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ 'ਭਾਵੇਸ਼ ਜੋਸ਼ੀ ਸੁਪਰਹੀਰੋ' ਹਰਸ਼ਵਰਧਨ ਦੀ ਦੂਜੀ ਫਿਲਮ ਹੈ। ਉਸਦੀ ਪਹਿਲੀ ਫਿਲਮ ਓਮ ਪ੍ਰਕਾਸ਼ ਮਹਿਰਾ ਦੇ ਨਿਰਦੇਸ਼ਨ ਹੇਠ ਬਣੀ 'ਮਿਰਜ਼ਿਆ' ਸੀ ਜੋ ਬਾਕਸ ਆਫਿਸ 'ਤੇ ਕੋਈ ਖਾਸ ਕਮਾਲ ਨਹੀਂ ਦਿਖਾ ਸਕੀ ਪਰ ਇਸ ਫਿਲਮ 'ਚ ਹਰਸ਼ਵਰਧਨ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Harshvardhan Kapoor Deadpool 2 Varun Dhawan Bhavesh Joshi Superhero Kunal Khemu Bollywood Actor

Edited By

Kapil Kumar

Kapil Kumar is News Editor at Jagbani.