FacebookTwitterg+Mail

ਜਾਣੋ ਕਿਉਂ ਹਰਸ਼ਵਰਧਨ ਰਾਣੇ ਨੇ ਖੁਦ ਨੂੰ ਕੀਤਾ ਬੰਗਲੇ 'ਚ ਕੈਦ

harshvardhan rane locks himself up to prepare for bejoy nambiar  s taish
10 July, 2019 11:13:03 AM

ਨਵੀਂ ਦਿੱਲੀ(ਬਿਊਰੋ)— ਤੇਲਗੂ ਫਿਲਮ 'ਥਕਿਤਾ ਥਕਿਤਾ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ 'ਸਨਮ ਤੇਰੀ ਕਸਮ' ਮਸ਼ਹੂਰ ਅਭਿਨੇਤਾ ਹਰਸ਼ਵਰਧਨ ਰਾਣੇ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ 'ਤੈਸ਼' 'ਚ ਆਪਣੇ ਕਿਰਦਾਰ ਦੀ ਤਿਆਰੀ ਕਰਨ ਲਈ ਖੁਦ ਨੂੰ ਮੁੰਬਈ ਤੋਂ ਕੁਝ 100 ਕਿਲੋਮੀਟਰ ਦੂਰੀ 'ਤੇ ਸਥਿਤ ਇਕ ਬੰਗਲੇ 'ਚ ਕੈਦ ਕਰ ਲਿਆ ਹੈ। ਫਿਲਮ 'ਚ ਉਨ੍ਹਾਂ ਦਾ ਕਿਰਦਾਰ ਮੁਸ਼ਕਲ ਅਤੇ ਚਣੌਤੀ ਵਾਲਾ ਹੈ। ਅਜਿਹੇ 'ਚ ਇਹ ਕਲਾਕਾਰ ਆਪਣੇ ਅਭਿਨੈ ਨੂੰ ਇਕ ਵੱਖਰੇ ਪੱਧਰ 'ਤੇ ਲਿਜਾਉਣਾ ਚਾਹੁੰਦਾ ਹੈ।
Punjabi Bollywood Tadka
ਇਸ ਤਿਆਰੀ ਦੀ ਪ੍ਰੀਕਿਰਿਆ ਬਾਰੇ 'ਚ ਜ਼ਿਆਦਾ ਖੁਲਾਸਾ ਨਾ ਕਰਦੇ ਹੋਏ ਹਰਸ਼ਵਰਧਨ ਨੇ ਕਿਹਾ,''ਮੈਂ ਪਹਿਲੀ ਵਾਰ ਇਸ ਤਰ੍ਹਾਂ ਕਿਸੇ ਵਿਸ਼ੇ ਨਾਲ ਪ੍ਰਯੋਗ ਕਰ ਰਿਹਾ ਹਾਂ। ਇਹ ਜਾਣੇ ਬਿਨਾਂ ਕਿ ਇਸ ਨਾਲ ਕੀ ਰਿਜ਼ਲਟ ਨਿਕਲਣ ਵਾਲਾ ਹੈ।'' ਇਸ ਫਿਲਮ 'ਚ ਹਰਸ਼ਵਰਧਨ, ਅਮਿਤ ਸਾਧ ਅਤੇ ਜਿਮ ਸਰਭ ਇਕੱਠੇ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

#TBT on friday because, rebels without paws 🐾

A post shared by Harshvardhan Rane (@harshvardhanrane) on Jun 27, 2019 at 11:31pm PDT


ਦੱਸ ਦੇਈਏ ਕਿ ਫਿਲਮ 'ਸਨਮ ਤੇਰੀ ਕਸਮ' ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਵਾਲੇ ਹਰਸ਼ਵਰਧਨ ਤੇਲਗੂ ਦੀ 'ਪ੍ਰੇਮਾ ਇਸ਼ਕ', 'ਕਾਂਧਲ' ਅਤੇ 'ਅਨਾਮਿਕਾ' ਵਰਗੀਆਂ ਵੱਡੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।


Tags: Harshvardhan RaneTaish Amit SadhJim SarbhBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari