FacebookTwitterg+Mail

ਹਰਿਆਣਾ ਦੀ ਮਸ਼ਹੂਰ ਗਾਇਕ ਤੇ ਡਾਂਸਰ ਸਪਨਾ ਚੌਧਰੀ ਨਾਲ ਵਾਪਰਿਆ ਹਾਦਸਾ

haryana  s famous singer and dancer sapna chaurya accident
27 December, 2019 11:59:25 PM

ਹਿਸਾਰ (ਏਜੰਸੀ)- ਹਰਿਆਣਾ ਦੀ ਮਸ਼ਹੂਰ ਗਾਇਕ ਅਤੇ ਪਰਫਾਰਮਰ ਸਪਨਾ ਚੌਧਰੀ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ਾਪਿੰਗ ਕਰਕੇ ਸੋਹਨਾ ਰੋਡ ਤੋਂ ਪਰਤ ਰਹੀ ਸਪਨਾ ਚੌਧਰੀ ਦੀ ਕਾਰ ਨੂੰ ਵਾਟਿਕਾ ਚੌਕ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਵਿਚ ਸਪਨਾ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ-ਫੇਟ ਨਹੀਂ ਲੱਗੀ। ਸਪਨਾ ਨੇ ਬਿਨਾਂ ਕੋਈ ਪੁਲਸ ਸ਼ਿਕਾਇਤ ਕੀਤੇ ਡਰਾਈਵਰ ਨਾਲ ਉਥੋਂ ਚਲੀ ਗਈ।
ਦੱਸ ਦਈਏ ਕਿ ਉਸ ਨਾਲ ਵਾਪਰਿਆ ਇਹ ਹਾਦਸਾ ਗੁਰੂਗ੍ਰਾਮ ਦੇ ਹੀਰੋ ਹਾਂਡਾ ਚੌਕ 'ਤੇ ਵਾਪਰਿਆ ਅਤੇ ਸਪਨਾ ਦੀ ਕਾਰ ਨੂੰ ਪਿੱਛੋਂ ਕਿਸੇ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਵੀਰਵਾਰ ਨੂੰ ਦੇਰ ਰਾਤ ਉਸ ਦੇ ਨਾਲ ਇਹ ਹਾਦਸਾ ਵਾਪਰਿਆ। ਵਰਕਫਰੰਟ ਦੀ ਗੱਲ ਕਰੀਏ ਤਾਂ ਸਪਨਾ ਚੌਧਰੀ ਪਿਛਲੇ ਕੁਝ ਸਮੇਂ ਤੋਂ ਵਿਆਹਾਂ ਅਤੇ ਬਰਥਡੇ 'ਤੇ ਪਰਫਾਰਮ ਕਰ ਰਹੀ ਹੈ। ਕੁਝ ਦਿਨ ਪਹਿਲਾਂ ਯੂ.ਪੀ. ਦੇ ਮੁਰਾਦਾਬਾਦ ਵਿਚ ਬੀਜੇਪੀ ਵਿਧਾਇਕ ਦੇ ਜਨਮਦਿਨ 'ਤੇ ਆਯੋਜਿਤ ਪ੍ਰੋਗਰਾਮ ਵਿਚ ਸਪਨਾ ਚੌਧਰੀ ਨੇ ਖੂਬ ਡਾਂਸ ਕੀਤਾ ਸੀ। ਇਸ ਦੌਰਾਨ ਸਪਨਾ ਚੌਧਰੀ ਦਾ ਡਾਂਸ ਦੇਖਣ ਲਈ ਭੀੜ ਬੇਕਾਬੂ ਹੋ ਗਈ ਸੀ।


Tags: Gurugram road accident sapna chaudhariਗੁਰੂਗ੍ਰਾਮਸੜਕ ਹਾਦਸਾਸਪਨਾ ਚੌਧਰੀ

About The Author

Sunny Mehra

Sunny Mehra is content editor at Punjab Kesari