ਨਵੀਂ ਦਿੱਲੀ(ਬਿਊਰੋ)— ਕੰਟਰੋਵਰਸ਼ੀਅਲ ਹਰਿਆਣਵੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ 'ਬਿੱਗ ਬੌਸ 11' 'ਚ ਐਂਟਰੀ ਕਰੇਗੀ। ਜੇਕਰ 'ਬਿੱਗ ਬੌਸ' ਨਾਲ ਜੁੜੇ ਸੂਤਰਾਂ 'ਤੇ ਭਰੋਸਾ ਕੀਤਾ ਜਾਵੇ ਤਾਂ ਆਪਣੇ ਡਾਂਸ ਕਾਰਨ ਕਾਫੀ ਸੁਰਖੀਆਂ 'ਚ ਰਹਿਣ ਵਾਲੀ ਸਪਨਾ ਚੌਧਰੀ ਘਰ 'ਚ ਆਮ ਆਦਮੀ ਦੇ ਤੌਰ 'ਤੇ ਆਵੇਗੀ। ਸਪਨਾ ਚੌਧਰੀ ਆਪਣੀ ਸੁਰੀਲੀ ਗਾਇਕੀ ਤੇ ਡਾਂਸ ਕਾਰਨ ਉਤਰ ਭਾਰਤ 'ਚ ਕਾਫੀ ਪ੍ਰਸਿੱਧ ਹੈ। 'ਬਿੱਗ ਬੌਸ' ਦੇ ਘਰ 'ਚ ਹਮੇਸ਼ਾ ਹੀ ਕੰਟਰੋਵਰਸ਼ੀਅਲ ਲੋਕਾਂ ਦੀ ਮੰਗ ਰਹਿੰਦੀ ਹੈ।
ਅਜਿਹੇ 'ਚ ਸਪਨਾ ਚੌਧਰੀ 'ਬਿੱਗ ਬੌਸ' ਦੇ ਦਰਸ਼ਕਾਂ ਨੂੰ ਮਸਾਲਾ ਦੇਵੇਗੀ। 'ਬਿੱਗ ਬੌਸ 11' ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਤੇ ਸਲਮਾਨ ਖਾਨ 8ਵੀਂ ਵਾਰ ਇਸ ਸ਼ੋਅਨ ਨੂੰ ਹੋਸਟ ਕਰਨਗੇ।
ਸਪਨਾ ਚੌਧਰੀ ਹਰਿਆਣਾ ਦੇ ਰੋਹਤਕ ਦੇ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਸਪਨਾ ਚੌਧਰੀ ਨੇ 12 ਸਾਲ ਦੀ ਉਮਰ 'ਚ ਆਪਣੇ ਪਿਤਾ ਨੂੰ ਗੁਵਾਹ ਲਿਆ ਸੀ। ਉਸ ਨੇ ਆਪਣੇ ਦਮ 'ਤੇ ਪਰਿਵਾਰ ਨੂੰ ਚਲਾਇਆ ਹੈ। ਦਿੱਲੀ ਤੇ ਹਰਿਆਣਾ 'ਚ ਉਸ ਨੇ ਸਟੇਜ 'ਤੇ ਆਪਣੇ ਡਾਂਸ ਤੇ ਗਾਇਕੀ ਨਾਲ ਕਾਫੀ ਪ੍ਰਸਿੱਧੀ ਬਟੋਰੀ ਹੈ। ਹੁਣ ਦੇਖਣਾ ਇਹ ਹੈ ਕਿ ਵਿਵਾਦਾਂ ਦੀ ਮਲਿਕਾ 'ਬਿੱਗ ਬੌਸ' 'ਚ ਕਿੰਨਾ ਅੱਗੇ ਜਾਂਦੀ ਹੈ ਤੇ ਕਿੰਨੀਆਂ ਸੁਰਖੀਆਂ ਬਟੋਰਦੀ ਹੈ।