FacebookTwitterg+Mail

'ਹਸੀਨਾ' ਦੀ ਦੂਜੀ ਝਲਕ 'ਚ ਸ਼ਰਧਾ ਨੇ ਦਿਖਾਇਆ ਗੁੱਸੇ ਵਾਲਾ ਅੰਦਾਜ਼

haseena the queen of mumbai
24 April, 2017 10:53:12 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਆਪਣੀ ਆਉਣ ਵਾਲੀ ਫਿਲਮ 'ਹਸੀਨਾ : ਦਿ ਕਵੀਨ ਆਫ ਮੁੰਬਈ' ਕਰਕੇ ਕਾਫੀ ਚਰਚਾ 'ਚ ਹੈ। ਬੀਤੇ ਦਿਨੀਂ ਉਨ੍ਹਾਂ ਦੀ ਇਸ ਫਿਲਮ ਦੀ ਪਹਿਲੀ ਝਲਕ ਸਾਹਮਣੇ ਆਈ ਸੀ। ਜਿਸ 'ਚ ਸ਼ਰਧਾ ਦਾ ਅਨੋਖਾ ਰੂਪ ਨਜ਼ਰ ਆ ਰਿਹਾ ਸੀ। ਹਾਲ ਹੀ 'ਚ ਸ਼ਰਧਾ ਦੀ ਫਿਲਮ ਦਾ ਦੂਜਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ ਸ਼ਰਧਾ ਕਾਫੀ ਗੁਸੇ 'ਚ ਲੱਗ ਰਹੀ ਹੈ। ਫਿਲਮ 'ਚ ਸ਼ਰਧਾ ਦਾਉਦ ਇਬਰਾਹਿਮ ਦੀ ਭੈਣ ਹਸੀਨਾ ਦਾ ਕਿਰਦਾਰ ਨਿਭਾਅ ਰਹੀ ਹੈ।

ਜ਼ਿਕਰਯੋਗ ਹੈ ਕਿ ਸ਼ਰਧਾ ਨੇ ਸੋਸ਼ਲ ਮੀਡੀਆ 'ਤੇ 'ਹਸੀਨਾ' ਦਾ ਦੂਜਾ ਪੋਸਟਰ ਸ਼ੇਅਰ ਕੀਤਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ''Younger & older. Thank you Apu sir for giving me the opportunity to play this character & for holding my hand through & through. HASEENA ComingSoon।'' ਇਹ ਫਿਲਮ 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਰਧਾ ਆਪਣੀ ਆਉਣ ਵਾਲੀ ਫਿਲਮ 'ਹਾਫ ਗਰਲਫਰੈਂਡ' 'ਚ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨਾਲ ਅਹਿਮ ਭੂਮਿਕਾ 'ਚ ਨਜ਼ਰ ਆ ਰਹੀ ਹੈ।


Tags: Shraddha Kapoor Haseena The Queen of Mumbai Arjun Kapoor Half Girlfriend ਸ਼ਰਧਾ ਕਪੂਰ ਹਸੀਨਾ ਦਿ ਕਵੀਨ ਆਫ ਮੁੰਬਈ ਹਸੀਨਾ