FacebookTwitterg+Mail

'ਹੇਟ ਸਟੋਰੀ 3' ਦਾ ਇਕ ਹੋਰ ਗੀਤ ਹੋਇਆ ਰਿਲੀਜ਼ (ਵੀਡੀਓ)

28 November, 2015 10:30:26 PM
ਮੁੰਬਈ- 'ਹੇਟ ਸਟੋਰੀ 3' ਦੇ ਰਿਲੀਜ਼ ਹੋਣ ਤੋਂ ਇਕ ਹਫਤੇ ਪਹਿਲਾਂ ਇਸ ਫਿਲਮ ਦਾ ਇਕ ਹੋਰ ਗੀਤ 'ਨੀਂਦੇ ਖੁੱਲ੍ਹ ਜਾਤੀ' ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਕਰਨ ਸਿੰਘ ਗਰੋਵਰ ਤੇ ਮਾਡਲ-ਅਭਿਨੇਤਰੀ ਪੂਜਾ ਗੁਪਤਾ 'ਤੇ ਫਿਲਮਾਇਆ ਗਿਆ ਹੈ। ਇਸ ਗੀਤ ਨੂੰ ਮੀਕਾ ਸਿੰਘ ਤੇ ਕਨਿਕਾ ਕਪੂਰ ਨੇ ਗਾਇਆ ਹੈ। ਇਸ ਨੂੰ ਮੀਤ ਬ੍ਰਦਰਸ ਨੇ ਕੰਪੋਜ਼ ਕੀਤਾ ਹੈ। ਗੀਤ 'ਚ ਸਥਿਤੀ ਇਹ ਹੈ ਕਿ ਕਰਨ ਸਿੰਘ ਇਕ ਨਾਈਟ ਕਲੱਬ 'ਚ ਪਹੁੰਚਦੇ ਹਨ ਤੇ ਪੂਜਾ ਗੁਪਤਾ ਨਾਲ ਡਾਂਸ ਕਰਦੇ ਹਨ।
4 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ 'ਚ ਜ਼ਰੀਨ ਖਾਨ, ਡੇਜ਼ੀ ਸ਼ਾਹ, ਕਰਨ ਸਿੰਘ ਗਰੋਵਰ ਤੇ ਸ਼ਰਮਨ ਜੋਸ਼ੀ ਦੀ ਮੁੱਖ ਭੂਮਿਕਾ ਹੈ। ਵਿਸ਼ਾਲ ਪਾਂਡੇ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਪਿਆਰ, ਪੈਸਾ ਤੇ ਬਦਲੇ ਦੀ ਕਹਾਣੀ ਹੈ। 'ਹੇਟ ਸਟੋਰੀ 3' ਦੇ ਪਹਿਲੇ ਰਿਲੀਜ਼ ਹੋ ਚੁੱਕੇ ਗੀਤ ਤੇ ਟਰੇਲਰ ਬੋਲਡ ਸੀਨਜ਼ ਕਾਰਨ ਕਾਫੀ ਚਰਚਾ 'ਚ ਰਹੇ ਹਨ।

Tags: ਹੇਟ ਸਟੋਰੀ 3 ਕਰਨ ਗਰੋਵਰ ਪੂਜਾ ਗੁਪਤਾ Hate Story 3 Karan Garover Pooja Gupta