FacebookTwitterg+Mail

ਜੋਸ਼ ਨਾਲ ਭਰਪੂਰ ਕਰ ਦੇਵੇਗਾ 'ਸੂਬੇਦਾਰ ਜੋਗਿੰਦਰ ਸਿੰਘ' ਦਾ ਨਵਾਂ ਗੀਤ 'ਹਥਿਆਰ' (ਵੀਡੀਓ)

hathyar song from the movie subedar joginder singh out now
01 April, 2018 03:05:10 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਫਿਲਮ ਦਾ ਨਵਾਂ ਗੀਤ 'ਹਥਿਆਰ' ਰਿਲੀਜ਼ ਹੋ ਗਿਆ ਹੈ। ਗੀਤ ਨੂੰ ਸੁਣ ਤੁਸੀਂ ਵੀ ਜੋਸ਼ ਨਾਲ ਭਰ ਜਾਓਗੇ। ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਦਿੱਤੀ ਹੈ, ਜਿਨ੍ਹਾਂ ਦੀ ਦਮਦਾਰ ਆਵਾਜ਼ ਗੀਤ ਨੂੰ ਵੱਖਰੇ ਪੱਧਰ 'ਤੇ ਲੈ ਕੇ ਜਾ ਰਹੀ ਹੈ। ਇਸ ਗੀਤ 'ਚ ਸੂਬੇਦਾਰ ਜੋਗਿੰਦਰ ਸਿੰਘ ਤੇ ਉਨ੍ਹਾਂ ਦੀ ਪਲਟਨ ਦਾ ਦੇਸ਼ ਪ੍ਰਤੀ ਜਨੂੰਨ ਤੇ ਪਿਆਰ ਦਿਖਾਇਆ ਗਿਆ ਹੈ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਵੇਂ ਉਹ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਖੁਦ ਨੂੰ ਤਿਆਰ ਕਰਦੇ ਹਨ ਤੇ ਜੰਗ ਦੇ ਮੈਦਾਨ 'ਚ ਅੱਗੇ ਵੱਧਦੇ ਹਨ। ਗੀਤ ਨੂੰ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ, ਜਿਸ ਦੇ ਬੋਲ ਅਮਰਦੀਪ ਸਿੰਘ ਗਿੱਲ ਨੇ ਲਿਖੇ ਹਨ।
ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਸੂਬੇਦਾਰ ਜੋਗਿੰਦਰ ਸਿੰਘ ਨੇ 1962 ਦੀ ਭਾਰਤ-ਚੀਨ ਜੰਗ ਦੌਰਾਨ ਆਪਣੇ 21 ਸਿੱਖ ਫੌਜੀਆਂ ਨਾਲ ਮਿਲ ਕੇ ਲਗਭਗ 1000 ਚੀਨੀ ਫੌਜੀਆਂ ਦਾ ਮੁਕਾਬਲਾ ਕੀਤਾ ਸੀ। ਫਿਲਮ 'ਚ ਗਿੱਪੀ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ।

ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਨੇ ਕੀਤਾ ਹੈ, ਜਿਸ ਦੇ ਪ੍ਰੋਡਿਊਸਰ ਸੁਮੀਤ ਸਿੰਘ ਹਨ। ਫਿਲਮ 'ਚ ਗਿੱਪੀ ਤੋਂ ਇਲਾਵਾ ਅਦਿਤੀ ਸ਼ਰਮਾ, ਰਾਜਵੀਰ ਜਵੰਦਾ, ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ, ਗੁੱਗੂ ਗਿੱਲ, ਰੌਸ਼ਨ ਪ੍ਰਿੰਸ, ਨਿਰਮਲ ਰਿਸ਼ੀ ਤੇ ਜੋਰਡਨ ਸੰਧੂ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ।


Tags: Subedar Joginder Singh Hathyar Gippy Grewal Nachhatar Gill

Edited By

Rahul Singh

Rahul Singh is News Editor at Jagbani.