FacebookTwitterg+Mail

'ਦੋ ਦੂਣੀ ਪੰਜ' ਫਿਲਮ ਦਾ ਦੂਜਾ ਗੀਤ 'ਹੌਸਲਾ' ਰਿਲੀਜ਼ (ਵੀਡੀਓ)

haunsla amrit maan do dooni panj
26 December, 2018 04:36:35 PM

ਜਲੰਧਰ (ਬਿਊਰੋ)— 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦਾ ਪਹਿਲਾ ਗੀਤ 'ਜੈਕਟਾਂ ਲਾਈਟਾਂ ਵਾਲੀਆਂ' ਰਿਲੀਜ਼ ਹੋਇਆ ਸੀ ਤੇ ਹੁਣ ਫਿਲਮ ਦਾ ਦੂਜਾ ਗੀਤ 'ਹੌਸਲਾ' ਰਿਲੀਜ਼ ਹੋਇਆ ਹੈ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਇਸ ਗੀਤ ਰਾਹੀਂ ਹੌਸਲਾ ਤੇ ਨਵਾਂ ਜਨੂੰਨ ਪੈਦਾ ਕਰਨ ਦੀ ਗੱਲ ਕੀਤੀ ਗਈ ਹੈ। ਗੀਤ ਨੂੰ ਅੰਮ੍ਰਿਤ ਮਾਨ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਵੀ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ ਤੇ ਸੰਗੀਤ ਬਾਦਸ਼ਾਹ ਤੇ ਮੀਤ ਸਹਿਰਾ ਨੇ ਦਿੱਤਾ ਹੈ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਦੋ ਦੂਣੀ ਪੰਜ' 'ਚ ਅੰਮ੍ਰਿਤ ਮਾਨ, ਈਸ਼ਾ ਰਿਖੀ, ਰਾਣਾ ਰਣਬੀਰ, ਕਰਮਜੀਤ ਅਨਮੋਲ ਤੇ ਸਰਦਾਰ ਸੋਹੀ ਸਮੇਤ ਕਈ ਸਿਤਾਰੇ ਅਹਿਮ ਭੂਮਿਕਾ 'ਚ ਹਨ। ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗਸ ਜੀਵਾ ਨੇ ਲਿਖੇ ਹਨ। ਫਿਲਮ ਨੂੰ ਬਾਦਸ਼ਾਹ ਨੇ ਪ੍ਰੋਡਿਊਸ ਕੀਤਾ ਹੈ, ਜੋ ਉਸ ਦੇ ਪ੍ਰੋਡਕਸ਼ਨ ਹਾਊਸ ਅਪਰਾ ਫਿਲਮਜ਼ ਦੇ ਬੈਨਰ ਹੇਠ ਬਣੀ ਹੈ।


Tags: Haunsla Amrit Maan Badshah Do Dooni Panj Isha Rikhi

Edited By

Rahul Singh

Rahul Singh is News Editor at Jagbani.