FacebookTwitterg+Mail

ਕੀ ਹੇਜ਼ਲ ਅਤੇ ਯੁਵਰਾਜ ਸਿੰਘ ਦੇ ਘਰ ਆਉਣ ਵਾਲੀਆਂ ਹਨ ਖੁਸ਼ੀਆਂ?

hazel keech and yuvraj singh
15 December, 2018 04:48:36 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਤੇ ਭਾਰਤੀ ਕ੍ਰਿਕੇਟਰ ਯੁਵਰਾਜ ਸਿੰਘ ਦੇ ਮਾਤਾ-ਪਿਤਾ ਬਣਨ ਦੀਆਂ ਖਬਰਾਂ ਦੀ ਚਰਚਾ ਕਾਫੀ ਹੋ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਲੋਕ ਹੇਜ਼ਲ ਕੀਚ ਦੇ ਲੁੱਕ ਨੂੰ ਦੇਖ ਕੇ ਲਾ ਰਹੇ ਹਨ। ਦਰਅਸਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਸਭ ਤੋਂ ਵੱਡੇ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਦੇ ਵਿਆਹ 'ਚ ਗਏ ਸਨ, ਜਿਸ ਤੋਂ ਬਾਅਦ ਮੀਡੀਆ 'ਚ ਇਹ ਚਰਚਾ ਹੋਣੀ ਸ਼ੁਰੂ ਹੋ ਗਈ ਕਿ ਯੁਵਰਾਜ ਤੇ ਹੇਜ਼ਲ ਮਾਤਾ-ਪਿਤਾ ਬਣਨ ਵਾਲੇ ਹਨ। ਇਹ ਜੋੜਾ ਜਲਦ ਹੀ ਖੁਸ਼ ਖਬਰੀ ਦੇਣ ਜਾ ਰਿਹਾ ਹੈ। 

ਸੂਤਰਾਂ ਮੁਤਾਬਕ ਦੋਵੇਂ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਦਰਅਸਲ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਜਦੋਂ ਈਸ਼ਾ ਦੇ ਵਿਆਹ 'ਚ ਗਏ ਤਾਂ ਕੀਚ ਆਪਣੇ-ਆਪ ਨੂੰ ਸਹਿਜ ਮਹਿਸੂਸ ਨਹੀਂ ਕਰ ਰਹੀ ਸੀ। ਉਹ ਆਪਣੇ ਪੇਟ ਨੂੰ ਵਾਰ-ਵਾਰ ਕਵਰ ਕਰਦੀ ਨਜ਼ਰ ਆਈ। ਯੁਵਰਾਜ ਵਿਆਹ ਦੌਰਾਨ ਨੀਲੇ ਰੰਗ ਦੇ ਪੈਂਟ ਕੋਟ 'ਚ ਅਤੇ ਹੇਜ਼ਲ ਮੋਵ ਕਲਰ ਦੀ ਆਊਟਫਿੱਟ 'ਚ ਨਜ਼ਰ ਆਈ ਸੀ। ਇਸ ਵਿਆਹ ਤੋਂ ਬਾਅਦ ਹੀ ਦੋਹਾਂ ਦੇ ਮਾਤਾ-ਪਿਤਾ ਬਣਨ ਦੀਆਂ ਖਬਰਾਂ ਨੇ ਤੂਲ ਫੜਿਆ ਹੋਇਆ ਹੈ। ਹਾਲਾਂਕਿ ਇਸ ਜੋੜੇ ਵੱਲੋਂ ਕਿਸੇ ਤਰ੍ਹਾਂ ਦਾ ਐਲਾਨ ਨਹੀਂ ਕੀਤਾ ਗਿਆ।


Tags: Hazel Keech Yuvraj Singh Pregnancy Isha Ambani Anand Piramal Wedding

Edited By

Sunita

Sunita is News Editor at Jagbani.