ਨਵੀਂ ਦਿੱਲੀ- ਕ੍ਰਿਕਟਰ ਯੁਵਰਾਜ਼ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਾਲੀਵੁੱਡ ਅਦਾਕਾਰਾ ਹੇਜ਼ਲ ਕੀਚ ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਵਿਆਹ ਦੇ ਬਾਅਦ ਦੋਹਾਂ ਦੇ ਫੋਟੋਸ਼ੂਟਜ਼ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਹੁਣ ਹੇਜ਼ਲ ਨਾਲ ਜੁੜੀ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ।
ਖਬਰ ਹੈ ਕਿ ਹੇਜ਼ਲ ਕੀਚ ਨੇ ਬਾਲੀਵੁੱਡ, ਸਾਊਥ ਇੰਡਸਟ੍ਰੀ, ਮਾਡਲਿੰਗ ਦੇ ਇਲਾਵਾ ਹਾਲੀਵੁੱਡ ਫਿਲਮ 'ਚ ਵੀ ਕੰਮ ਕੀਤਾ ਹੈ। ਹੈਰੀ ਪੋਟਰ ਦੀਆਂ ਸ਼ੁਰੂਆਤੀ ਤਿੰਨ ਸੀਰੀਜ਼ 'ਹੈਰੀ ਪੋਟਰ ਐਂਡ ਦਿ ਫੀਲੋਸਫਰ ਸਟੋਨ', ਹੈਰੀ ਪੋਟਰ ਐਂਡ ਦਿ ਚੈਂਬਰ ਆਫ ਸੀਕ੍ਰੇਟਸ' ਅਤੇ 'ਹੈਰੀ ਪੋਟਰ ਐਂਡ ਦਿ ਪ੍ਰਿਜ਼ਨਰ ਓਰ ਅਜ਼ਕਾਬਾਨ' 'ਚ ਹੇਜ਼ਲ ਹੈਰੀ ਦੇ ਦੋਸਤਾਂ 'ਚੋਂ ਇਕ ਦੋਸਤ ਬਣੀ ਸੀ। ਹਾਲਾਂਕਿ ਫਿਲਮ 'ਚ ਹਾਗਵਾਟਰਜ਼ ਆਫ ਵਿਚਕ੍ਰਾਫਟ ਐਂਡ ਵਿਜ਼ਾਰਡਰੀ 'ਚ ਕਾਫੀ ਵਿਦਿਆਰਥੀ ਸਨ, ਇਸ ਲਈ ਹੇਜ਼ਲ ਨੂੰ ਖਾਸਤੌਰ 'ਤੇ ਨੋਟਿਸ ਕਰਨਾ ਥੋੜ੍ਹਾ ਮੁਸ਼ਕਲ ਕੰਮ ਹੈ।