FacebookTwitterg+Mail

ਕਾਜੋਲ ਦੀ 'ਹੈਲੀਕਾਪਟਰ ਈਲਾ' 'ਚ ਆਪਣਾ ਕਿਰਦਾਰ ਖੁਦ ਨਿਭਾਉਣਗੇ ਅਮਿਤਾਭ

helicopter eela amitabh bachchan
17 August, 2018 04:53:27 PM

ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਅਜੇ ਦੇਵਗਨ ਦੀ ਪ੍ਰੋਡਕਸ਼ਨ ਕੰਪਨੀ ਦੇ ਬੈਨਰ ਹੇਠ ਬਣੀ ਫਿਲਮ 'ਹੈਲੀਕਾਪਰ ਈਲਾ' 'ਚ ਕਾਲੋਜ ਅਤੇ ਅਮਿਤਾਭ ਬੱਚਨ ਦੀ ਜੋੜੀ 17 ਸਾਲ ਬਾਅਦ ਕੰਮ ਕਰਦੀ ਨਜ਼ਰ ਆਵੇਗੀ। ਫਿਲਮ 'ਚ ਜਿੱਥੇ ਇਕ ਪਾਸੇ ਕਾਜੋਲ ਮੁੱਖ ਕਿਰਦਾਰ 'ਚ ਹੋਵੇਗੀ ਉਥੇ ਹੀ ਦੂਜੇ ਪਾਸੇ ਮਹਾਨਾਇਕ ਅਮਿਤਾਭ ਬੱਚਨ ਇਕ ਕੈਮਿਓ ਕਿਰਦਾਰ 'ਚ ਨਜ਼ਰ ਆਉਣਗੇ। ਹਾਲ ਹੀ 'ਚ ਅਮਿਤਾਭ ਬੱਚਨ ਨੇ ਫਿਲਮ ਦੀ ਸ਼ੂਟਿੰਗ ਕੀਤੀ ਹੈ। ਅਜੇ ਦੇਵਗਨ ਨੇ ਇੰਸਟਾਗ੍ਰਾਮ ਦੇ ਜ਼ਰੀਏ ਸ਼ੂਟਿੰਗ ਦੇ ਸਮੇਂ ਵੀ ਅਮਿਤਾਭ ਅਤੇ ਕਾਜੋਲ ਦੀ ਤਸਵੀਰ ਸ਼ੇਅਰ ਕੀਤੀ ਸੀ। ਇਸ ਦੌਰਾਨ ਅਮਿਤਾਭ ਬੱਚਨ ਨੇ ਵੀ ਉਸ ਦਾ ਧੰਨਵਾਦ ਕੀਤਾ ਹੈ। ਫਿਲਮ 'ਚ ਬੱਚਨ ਆਪਣਾ ਹੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਕਾਜੋਲ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ, ''ਇਹ ਕਿਰਦਾਰ ਸਕ੍ਰਿਪਟ 'ਚ ਹੀ ਲਿਖਿਆ ਹੋਇਆ ਸੀ। ਇਹ ਪਹਿਲਾਂ ਤੋਂ ਹੀ ਸਕ੍ਰਿਪਟ ਦਾ ਹਿੱਸਾ ਸੀ।'' ਅਜੇ ਨੇ ਲਿਖਿਆ, ''ਬਿਨਾ ਨਾਂਹ ਕੀਤੇ ਇਸ ਫਿਲਮ ਲਈ ਹਾਂ ਕਰਨ ਲਈ ਧੰਨਵਾਦ। ਮੈਂ ਅਤੇ 'ਹੈਲੀਕਾਪਰ ਈਲਾ' ਦੀ ਟੀਮ ਤੁਹਾਡੀ ਸ਼ੁੱਕਰਗੁਜਾਰ ਹੈ।'' ਦੱਸ ਦੇਈਏ ਕਿ ਫਿਲਮ 'ਚ ਕਾਜੋਲ ਨੇ ਸਿੰਗਲ ਮਦਰ ਦਾ ਕਿਰਦਾਰ ਨਿਭਾਇਆ ਹੈ। 
ਦੱਸਣਯੋਗ ਹੈ ਕਿ ਇਸ ਫਿਲਮ 'ਚ ਕਾਜੋਲ ਇਕ ਗਾਇਕਾ ਦਾ ਕਿਰਦਾਰ ਨਿਭਾਅ ਰਹੀ ਹੈ। ਉਹ ਆਪਣੇ ਬੇਟੇ ਲਈ ਆਪਣੇ ਸੁਪਨਿਆਂ ਨੂੰ ਛੱਡ ਦਿੰਦੀ ਪਰ ਮਾਂ ਦੇ ਪਿਆਰ ਨੂੰ ਨਾ ਸਮਝਨ ਵਾਲਾ ਬੇਟਾ ਘਰ ਛੱਡ ਕੇ ਚਲਾ ਜਾਂਦਾ ਹੈ ਤਾਂ ਈਲਾ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਸ ਤੋਂ ਬਾਅਦ ਇਕ ਵਾਰ ਫਿਰ ਈਲਾ ਆਪਣੀ ਜ਼ਿੰਦਗੀ ਨੂੰ ਜਿੱਤ ਕੇ ਨਵੀਂ ਮੰਜ਼ਿਲ 'ਤੇ ਪਹੁੰਚਣ ਦੀ ਕੋਸ਼ਿਸ਼ ਕਰਦੀ ਹੈ। ਇਸ ਪੂਰੇ ਸਫਰ ਨੂੰ ਫਿਲਮ 'ਚ ਕਾਜੋਲ ਨੇ ਬਾਖੂਬੀ ਨਿਭਾਇਆ ਹੈ। ਕਾਜੋਲ ਦੀ ਬੇਮਿਸਾਲ ਅਦਾਕਾਰੀ ਇਕ ਵਾਰ ਫਿਰ ਫੈਨਜ਼ ਲਈ ਉਸ ਦੇ ਜਨਮਦਿਨ 'ਤੇ ਸਰਪ੍ਰਾਈਜ਼ ਹੈ। ਇਸ ਫਿਲਮ 'ਚ ਕਾਜੋਲ ਦੇ ਨਾਲ ਉਸ ਦੇ ਬੇਟੇ ਦਾ ਕਿਰਦਾਰ ਰਿੱਦੀ ਸੇਨ ਨਿਭਾਅ ਰਿਹਾ ਹੈ। ਫਿਲਮ 'ਚ ਨੇਹਾ ਧੂਪੀਆ ਅਹਿਮ ਭੂਮਿਕਾ 'ਚ ਹੈ।


Tags: KajolHelicopter EelaAmitabh BachchanRiddhi SenPradeep SarkarRiddhi SenTota Roy ChowdhuryNeha DhupiaBollywood Actress

Edited By

Sunita

Sunita is News Editor at Jagbani.