ਮੁੰਬਈ (ਬਿਊਰੋ)— ਬਾਲੀਵੁੱਡ ਸਟਾਰਜ਼ 'ਹੈਲੋ ਹਾਲ ਆਫ ਫੇਮ ਐਵਾਰਡਜ਼ 2018' ਦੇ ਬਲੂ ਕਾਰਪੇਟ 'ਤੇ ਨਜ਼ਰ ਆਏ। ਇਸ ਇਵੈਂਟ 'ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਨੂੰ 'ਐਂਟਰਟੇਨਰ ਆਫ ਦਿ ਈਅਰ' ਦਾ ਐਵਾਰਡ ਦਿੱਤਾ ਗਿਆ। ਹਮੇਸ਼ਾ ਹੀ ਆਪਣੇ ਵੱਖਰੇ ਸਟਾਈਲ 'ਚ ਨਜ਼ਰ ਆਉਣ ਵਾਲੀ ਰੇਖਾ ਇਸ ਇਵੈਂਟ 'ਚ ਸਿਲਕ ਦੀ ਸਾੜ੍ਹੀ 'ਚ ਦਿਖਾਈ ਦਿੱਤੀ। ਉਨ੍ਹਾਂ ਨੂੰ 'ਸਿਨੇਮੈਟਿਕ ਆਈਕਨ ਆਫ ਦਿ ਈਅਰ' ਐਵਾਰਡ ਦਿੱਤਾ ਗਿਆ।
ਉੱਥੇ ਹੀ ਕਿੰਗ ਖਾਨ ਆਪਣੀ ਪਤਨੀ ਗੌਰੀ ਖਾਨ ਨਾਲ ਨਜ਼ਰ ਆਏ। ਇੱਥੇ ਗੌਰੀ ਨੂੰ 'ਐਕਸੀਲੈਂਸ ਇਨ ਡਿਜ਼ਾਈਨ' ਐਵਾਰਡ ਦਿੱਤਾ ਗਿਆ।
'ਬਰੇਲੀ ਕੀ ਬਰਫੀ' ਕ੍ਰਿਤੀ ਸੈਨਨ ਇਸ ਪ੍ਰੋਗਰਾਮ 'ਚ ਸਿਧਾਰਥ ਮਲਹੋਤਰਾ ਨਾਲ ਦਿਖਾਈ ਦਿੱਤੀ। ਉਨ੍ਹਾਂ ਨੂੰ 'ਸਟਾਈਲ ਆਈਕਨ ਆਫ ਦਿ ਈਅਰ' ਚੁਣਿਆ ਗਿਆ ਅਤੇ ਸਿਧਾਰਥ ਨੂੰ ਮੇਲ ਕੈਟਾਗਰੀ 'ਚ 'ਸਟਾਈਲ ਆਈਕਨ ਆਫ ਦਿ ਈਅਰ' ਚੁਣਿਆ ਗਿਆ।
ਗੋਲਡਨ ਗਾਊਨ 'ਚ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਇਸ ਐਵਾਰਡਜ਼ ਸ਼ੋਅ 'ਚ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਹਮੇਸ਼ਾ ਦੀ ਤਰ੍ਹਾਂ ਸ਼ੋਅ 'ਚ ਦੀਪਿਕਾ ਤੇ ਰਣਵੀਰ ਦੀ ਵੱਖਰੀ ਕੈਮਿਸਟਰੀ ਦੇਖਣ ਨੂੰ ਮਿਲੀ। ਇਵੈਂਟ 'ਚ ਇਕ ਵਾਰ ਫਿਰ ਰਣਵੀਰ ਆਪਣੇ ਸਟਾਈਲ ਕਰਕੇ ਚਰਚਾ 'ਚ ਰਹੇ।
ਯੂਲੀਆ ਵੰਤੂਰ
ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ
ਨੁਸਰਤ ਭਰੂਚਾ
ਕਰਨ ਜੌਹਰ