ਨਵੀਂ ਦਿੱਲੀ (ਭਾਸ਼ਾ)— ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਮੇਗਾਸਟਾਰ ਅਮਿਤਾਭ ਬੱਚਨ ਅਤੇ ਸੁਰਾਂ ਦੀ ਕੋਇਲ ਲਤਾ ਮੰਗੇਸ਼ਕਰ ਨੇ ਅੱਜ ਸੋਮਵਾਰ ਜਨਮ ਦਿਨ 'ਤੇ ਵਧਾਈ ਦਿੱਤੀ ਹੈ। ਹੇਮਾ ਦਾ ਜਨਮ 16 ਅਕਤੂਬਰ 1948 ਨੂੰ ਇਕ ਤਮਿਲ ਪਰਿਵਾਰ ਵਿਚ ਹੋਇਆ ਸੀ। ਬਿੱਗ ਬੀ ਨੇ ਜਯਾ ਬੱਚਨ, ਆਪਣੀ ਅਤੇ ਹੇਮਾ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਅੱਜ ਹੇਮਾ ਜੀ ਦਾ ਜਨਮ ਦਿਨ ਹੈ। ਸਾਡਾ ਸਾਥ ਓਨਾ ਹੀ ਪੁਰਾਣਾ ਹੈ ਜਿੰਨੀ ਕਿ ਇਹ ਤਸਵੀਰ।
ਲਤਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਨਮਸਕਾਰ, ਅੱਜ ਸਾਰਿਆਂ ਦੀ ਪਿਆਰੀ ਅਦਾਕਾਰਾ ਡ੍ਰੀਮ ਗਰਲ ਅਤੇ ਨੇਕ ਔਰਤ ਹੇਮਾ ਦਾ ਜਨਮਦਿਨ ਹੈ।
ਅਸੀਂ ਸਾਰੇ ਤੁਹਾਡੀ ਲੰਮੀ ਉਮਰ ਲਈ ਪ੍ਰਾਰਥਨਾ ਕਰਦੇ ਹਾਂ। ਹੇਮਾ ਫਿਲਮ ਜਗਤ ਦੇ ਵੱਡੇ ਪੁਰਸਕਾਰਾਂ ਤੋਂ ਇਲਾਵਾ ਭਾਰਤ ਦੇ ਸਰਬੋਤਮ ਸਨਮਾਨ ਵਿਚੋਂ ਇਕ ਪਦਮਸ਼੍ਰੀ ਨਾਲ ਵੀ ਸਨਮਾਨਿਤ ਕੀਤੀ ਜਾ ਚੁੱਕੀ ਹੈ।