FacebookTwitterg+Mail

ਸੰਨੀ ਦਿਓਲ ਨਾਲ ਰਿਸ਼ਤਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੀ ਹੇਮਾ ਮਾਲਿਨੀ, ਕੀਤੇ ਅਹਿਮ ਖੁਲਾਸੇ

hema malini
18 October, 2017 10:31:08 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਂਡ ਦਿ ਡ੍ਰੀਮ ਗਰਲ' ਬੀਤੇ ਦਿਨ '16 ਅਕਤੂਬਰ' ਨੂੰ ਲਾਂਚ ਹੋ ਗਈ। ਕਿਤਾਬ ਨੂੰ ਦੀਪਿਕਾ ਪਾਦੁਕੋਣ ਨੇ ਲਾਂਚ ਕੀਤਾ। ਇਸ ਸਟਾਰਡਸਟ ਦੇ ਸਾਬਕਾ ਐਡੀਟਰ ਅਤੇ ਨਿਰਮਾਤਾ ਰਾਮ ਕਮਲ ੁਮੁਖਰਜੀ ਨੇ ਲਿਖਿਆ ਹੈ। ਬੁੱਕ ਲਾਂਚ ਦੇ ਮੌਕੇ ਤੇ ਹੇਮਾ ਮਾਲਿਨੀ ਨੇ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਆਪਣੇ ਰਿਸ਼ਤੇ ਦੇ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਜਦੋਂ ਕਿਤਾਬ ਦਾ ਨਾਮ 'ਬਿਓਂਡ ਦਿ ਡ੍ਰੀਮ ਗਰਲ' ਰੱਖਿਆ ਤਾਂ ਬੁੱਕ ਵਿੱਚ ਉਨ੍ਹਾਂ ਦਾ ਜ਼ਿਕਰ ਹੋਣਾ ਹੀ ਸੀ। ਲੋਕ ਸੋਚਦੇ ਹਨ ਕਿ ਅਸੀਂ ਕਿਸ ਤਰ੍ਹਾਂ ਦਾ ਰਿਲੇਸ਼ਨ ਸ਼ੇਅਰ ਕਰਦੇ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਜ਼ਰੂਰਤ ਹੁੰਦੀ ਹੈ ਸੰਨੀ ਹਮੇਸ਼ਾ ਨਾਲ ਰਹਿੰਦੇ ਹਨ। ਜਦੋਂ ਉਨ੍ਹਾਂ ਨਾਲ ਹਾਦਸਾ ਹੋਇਆ ਸੀ ਤਾਂ ਸੰਨੀ ਸਭ ਤੋਂ ਪਹਿਲਾਂ ਮੈਨੂੰ ਦੇਖਣ ਪਹੁੰਚੇ ਸਨ। ਉਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਦੇ ਹਨ, ਜਿਸ ਤਰ੍ਹਾਂ ਤੋਂ ਉਹ ਸਭ ਦੀ ਕੇਅਰ ਕਰਦੇ ਹਨ, ਇਹ ਹੀ ਦਿਖਾਉਂਦਾ ਹੈ ਕਿ ਸਾਡਾ ਰਿਸ਼ਤਾ ਕਿਸ ਤਰ੍ਹਾਂ ਦਾ ਹੈ।

Punjabi Bollywood Tadkaਦੱਸ ਦੇਈਏ ਕਿ 16 ਅਕਤੂਬਰ ਨੂੰ ਹੇਮਾ ਮਾਲਿਨੀ ਦਾ ਬਰਥਡੇ ਵੀ ਸੀ। ਹੇਮਾ ਨੇ ਧਰਮਿੰਦਰ ਤੋਂ 1979 ਵਿੱਚ ਵਿਆਹ ਕੀਤਾ ਸੀ। ਧਰਮਿੰਦਰ ਪਹਿਲਾਂ ਤੋਂ ਵਿਆਹੇ ਹੋਏ ਹਨ ਅਤੇ ਉਨ੍ਹਾਂ ਦੇ ਚਾਰ ਬੱਚੇ ਵੀ ਹਨ। ਕਿਹਾ ਜਾਂਦਾ ਹੈ ਕਿ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਹੇਮਾ ਤੋਂ ਨਫਰਤ ਕਰਦੀ ਹੈ ਇਸ ਲਈ ਉਨ੍ਹਾਂ ਦੇ ਬੱਚੇ ਵੀ ਹੇਮਾ ਨੂੰ ਪਸੰਦ ਨਹੀਂ ਕਰਦੇ। ਅੱਜ ਤੱਕ ਦਿਓਲ ਪਰਿਵਾਰ ਵਿੱਚ ਤੋਂ ਕਿਸੇ ਨੇ ਵੀ ਇਹ ਖਾਲਸਾ ਨਹੀਂ ਕੀਤਾ ਸੀ ਕਿ ਹੇਮਾ ਦਾ ਰਿਸ਼ਤਾ ਸੰਨੀ ਦਿਓਲ ਅਤ ਬੌਬੀ ਦਿਓਲ ਨਾਲ ਕਿਸ ਤਰ੍ਹਾਂ ਦਾ ਹੈ ਪਰ ਬੁੱਕ ਲਾਂਚ 'ਤੇ ਹੇਮਾ ਨੇ ਇਸ ਦਾ ਖੁਲਾਸਾ ਕਰ ਹੀ ਦਿੱਤਾ। ਹੇਮਾ ਮਾਲਿਨੀ ਦੀ ਬਾਇਓਗ੍ਰਾਫੀ 'ਬਿਓਂਡ ਦ ਡ੍ਰੀਮ ਗਰਲ' ਸੋਮਵਾਰ ਨੂੰ ਉਨ੍ਹਾਂ ਦੇ ਜਨਮਦਿਨ ਤੇ ਲਾਂਚ ਕੀਤੀ ਗਈ। ਇਸ ਮੌਕੇ 'ਤੇ ਦੀਪਿਕਾ ਪਾਦੁਕੋਣ ਵੀ ਮੌਜੂਦ ਰਹੀ।

Punjabi Bollywood Tadka

ਹੇਮਾ ਅਤੇ ਦੀਪਿਕਾ ਨੇ ਇਸ ਦੌਰਾਨ ਆਪਣੇ-ਆਪਣੇ ਹਿਸਟੋਰੀਕਲ ਕੈਰੇਕਰ ਦੀ ਗੱਲ ਕੀਤੀ। ਹੇਮਾ ਨੇ ਜਿੱਥੇ 'ਰਜ਼ੀਆ' ਅਤੇ 'ਮੀਰਾ' ਦਾ ਜ਼ਿਕਰ ਕੀਤਾ ਉੱਥੇ ਦੀਪਿਕਾ ਨੇ 'ਮਸਤਾਨੀ' ਅਤੇ 'ਪਦਮਾਵਤੀ' ਤੇ ਗੱਲ ਕੀਤੀ।
ਹੇਮਾ ਮਾਲਿਨੀ ਨੇ ਕਿਹਾ ਹੈ ''ਦੀਪਿਕਾ ਬਹੁਤ ਲੱਕੀ ਹਨ ਕਿ ਉਹ ਸੰਜੇ ਲੀਲਾ ਭੰਸਾਲੀ ਵਰਗੇ ਕਲਾਕਾਰ ਦੇ ਨਾਲ ਕੰਮ ਕਰ ਰਹੀ ਹੈ। ਇਸ ਦੇ ਜਵਾਬ ਵਿੱਚ ਦੀਪਿਕਾ ਨੇ ਕਿਹਾ ਕਿ ਸੰਜੇ ਸਰ ਨੇ ਮੈਨੂੰ ਅਲੱਗ-ਅੱਲਗ ਤਰ੍ਹਾਂ ਦੇ ਕਿਰਦਾਰ ਨਿਭਾਉਣ ਨੂੰ ਦਿੱਤੇ। 'ਲੀਲਾ', 'ਮਸਤਾਨੀ' ਅਤੇ ਹੁਣ 'ਪਦਮਾਵਤੀ'। ਮੈਂ ਅਸਲ ਵਿੱਚ ਉਨ੍ਹਾਂ ਨਾਲ ਕੰਮ ਕਰਕੇ ਖੁੱਦ ਨੂੰ ਲੱਕੀ ਮਣਦੀ ਹਾਂ।


Tags: Sunny DeolBobby DeolDharmendraDeepika padukonePadmavati Sanjay leela bhansaliHema MaliniBeyond the Dream GirlBollywood celebrityਹੇਮਾ ਮਾਲਿਨੀਦੀਪਿਕਾ ਪਾਦੂਕੋਣ