FacebookTwitterg+Mail

ਹੇਮਾ ਮਾਲਿਨੀ ਨੇ ਦੀਪਿਕਾ ਪਾਦੂਕੋਣ ਲਈ ਲਿਖਿਆ ਇਹ ਪਿਆਰ ਭਰਿਆ ਸੁਨੇਹਾ

hema malini
15 November, 2017 04:14:18 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨੇ ਦੀਪਿਕਾ ਪਾਦੂਕੋਣ ਨੂੰ ਆਪਣੀ ਜੀਵਨੀ ਦੀ ਪਹਿਲੀ ਕਿਤਾਬ ਦੇ ਰੂਪ 'ਚ ਬਹੁਤ ਅਨਮੋਲ ਤੋਹਫਾ ਦਿੱਤਾ। ਇਸ ਕਿਤਾਬ 'ਚ ਹੇਮਾ ਮਾਲਿਨੀ ਨੇ ਦੀਪਿਕਾ ਲਈ ਆਪਣੇ ਹੱਥਾਂ ਨਾਲ ਇਕ ਸੰਦੇਸ਼ ਲਿਖਿਆ ਹੈ, ਜਿਸ ਨੇ ਇਸ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ। ਦੀਪਿਕਾ ਨੇ ਹਾਲ ਹੀ 'ਚ ਇਕ ਸਮਾਰੋਹ 'ਚ ਉਨ੍ਹਾਂ ਦੀ ਜੀਵਨੀ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਸੀ, ਜਿਥੇ ਹੇਮਾ ਨੇ ਅਦਾਕਾਰਾ ਬਾਰੇ ਕਈ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ। ਇਕ ਸਰਹਾਨਾ ਦੇ ਰੂਪ 'ਚ ਹੇਮਾ ਜੀ ਨੇ ਆਪਣੀ ਜੀਵਨੀ ਦੀ ਪਹਿਲੀ ਕਿਤਾਬ ਦੀਪਿਕਾ ਨੂੰ ਤੋਹਫੇ ਵਜੋਂ ਦਿੱਤੀ, ਜਿਸ 'ਚ ਉਨ੍ਹਾਂ ਨੇ ਦੀਪਿਕਾ ਲਈ ਇਕ ਸੰਦੇਸ਼ ਸਾਂਝਾ ਕਰਦੇ ਹੋਏ ਲਿਖਿਆ, ''ਜੋ ਕਿਤਾਬ ਅੱਜ ਤੂੰ ਲਾਂਚ ਕੀਤੀ ਹੈ, ਉਸ ਦਾ ਕਾਫੀ ਮਹੱਤਵ ਹੈ ਅਤੇ ਇਸ ਕਾਲਤਮਕ ਉੱਤਮਤਾ ਪ੍ਰਤੀ ਸ਼ਾਨਦਾਰ ਯੋਗਦਾਨ ਦੇ ਰੂਪ 'ਚ ਮੈਂ ਤੈਨੂੰ ਇਹ ਪੁਸਤਕ ਤੋਹਫੇ ਵਜੋਂ ਦੇ ਰਹੀ ਹਾਂ।'' ਹੇਮਾ ਪ੍ਰਤੀ ਧੰਨਵਾਦ ਵਿਅਕਤ ਕਰਦੇ ਹੋਏ ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਉਸ ਜੀਵਨੀ ਦੇ ਕਵਰ ਪੇਜ਼ ਨੂੰ ਸਾਂਝਾ ਵੀ ਕੀਤਾ, ਜਿਥੇ ਹੇਮਾ ਮਾਲਿਨੀ ਨੇ ਆਪਣੇ ਹੱਥਾਂ ਨਾਲ ਉਸ ਸੰਦੇਸ਼ ਨੂੰ ਲਿਖਿਆ ਸੀ। ਹੇਮਾ ਮਾਲਿਨੀ ਨੇ ਇਸ ਤੋਂ ਪਹਿਲਾਂ ਦੀਪਿਕਾ ਨੂੰ ਅੱਜ ਦੇ ਯੁੱਗ ਦੀ 'ਡਰੀਮ ਗਰਲ' ਦਾ ਖਿਤਾਬ ਦਿੱਤਾ ਸੀ। ਦਿਲਚਸਪ ਗੱਲ ਇਹ ਹੈ ਕਿ, ਹਾਲ ਹੀ 'ਚ 'ਓਮ ਸ਼ਾਂਤੀ ਓਮ' ਨਾਲ ਡੈਬਿਊ ਕਰਨ ਵਾਲੀ ਦੀਪਿਕਾ ਪਾਦੂਕੋਣ ਨੇ ਫਿਲਮ 'ਚ ਸ਼ਾਂਤੀ ਪ੍ਰਿਆ ਨਾਮਕ 'ਡਰੀਮ ਗਰਲ' ਦੀ ਭੂਮਿਕਾ ਨਿਭਾਈ ਸੀ, ਜੋ ਹੇਮਾ ਮਾਲਿਨੀ ਤੋਂ ਪ੍ਰੇਰਿਤ ਸੀ। ਦੋਵੇਂ ਹੀ ਅਦਾਕਾਰਾਂ ਆਪਣੇ ਜ਼ਮਾਨੇ ਦੀਆਂ ਮਸ਼ਹੂਰ ਅਦਾਕਾਰਾਂ 'ਚ ਇਕ ਹੈ, ਜਿਸ ਨੇ ਵੱਡੇ ਬਜ਼ਟ ਦੀਆਂ ਫਿਲਮਾਂ ਨੂੰ ਆਪਣਾ ਦਮ ਦਿਖਾਇਆ ਹੈ।

 

A post shared by Deepika Padukone (@deepikapadukone) on

 
ਇਕ ਪਾਸੇ ਸੰਜੇ ਲੀਲਾ ਭੰਸਾਲੀ ਭੰਸਾਲੀ ਦੀ ਸਭ ਤੋਂ ਵੱਡੀ ਪਰਿਯੋਜਨਾ ਤੇ ਵਰਤਮਾਨ ਦੀ ਸਭ ਤੋਂ ਮਹਿੰਗੀ ਫਿਲਮ 'ਪਦਮਾਵਤੀ' 'ਚ ਨਜ਼ਰ ਆਉਣ ਵਾਲੀ ਦੀਪਿਕਾ ਹੈ, ਉਥੇ ਹੀ ਬੀਤੇ ਦਿਨਾਂ 'ਚ ਉਹ ਹੇਮਾ ਮਾਲਿਨੀ ਸੀ, ਜਿਨ੍ਹਾਂ ਨੇ 1983 'ਚ ਰਜ਼ੀਆ ਸੁਲਤਾਨ ਦੀ ਭੂਮਿਕਾ ਨਿਭਾਈ ਸੀ, ਜੋ ਨਾਮਾਤਰ ਭੂਮਿਕਾ 'ਚ ਮਹਿਲਾਵਾਂ ਨੂੰ ਸਮਰਥਨ ਇਕ ਉੱਚ ਪੈਮਾਨੇ ਦੀ ਫਿਲਮ ਸੀ। ਦੀਪਿਕਾ ਪਾਦੂਕੋਣ ਭੱਵਿਖ 'ਚ 'ਪਦਮਾਵਤੀ' ਦੀ ਕਹਾਣੀ, ਪੋਸਟਰ, ਟਰੇਲਰ ਤੇ ਗੀਤਾਂ ਨੂੰ ਕਾਫੀ ਵਧੀਆ ਪ੍ਰਤੀਕਿਰਿਆ ਮਿਲ ਰਹੀ ਹੈ। ਫਿਲਮ ਦੇ ਪੋਸਟਰ 'ਚ ਨਜ਼ਰ ਆ ਰਿਹਾ ਅਦਾਕਾਰਾ ਦਾ ਪ੍ਰਭਾਵਸ਼ਾਲੀ ਕਿਰਦਾਰ ਲਈ ਉਸ ਦੀ ਚਾਰੇ ਪਾਸੇ ਖੂਬ ਪ੍ਰਸ਼ੰਸਾਂ ਹੋ ਰਹੀ ਹੈ।


Tags: Hema MaliniDream GirlPadmavatiDeepika PadukoneInstagramAuthor Ram Kamal Mukherjee ਡਰੀਮ ਗਰਲ ਹੇਮਾ ਮਾਲਿਨੀ