FacebookTwitterg+Mail

16 ਸਾਲ ਦੀ ਉਮਰ 'ਚ ਰਾਜ ਕਪੂਰ ਨਾਲ ਹੇਮਾ ਮਾਲਿਨੀ ਨੇ ਕੀਤੀ ਸੀ ਕਰੀਅਰ ਦੀ ਸ਼ੁਰੂਆਤ

hema malini
16 October, 2018 01:17:21 PM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਕਈ ਹਸੀਨਾਵਾਂ ਆਈਆਂ ਪਰ ਕੋਈ ਅੱਜ ਤੱਕ 'ਡ੍ਰੀਮ ਗਰਲ' ਦੀ ਜਗ੍ਹਾ ਨਹੀਂ ਲੈ ਸਕਿਆ। 16 ਅਕਤੂਬਰ ਨੂੰ ਹੇਮਾ ਮਾਲਿਨੀ 70 ਸਾਲਾਂ ਦੀ ਹੋ ਜਾਵੇਗੀ। ਜ਼ਿੰਦਗੀ ਦੇ ਇਸ ਪੜਾਅ 'ਤੇ ਪਹੁੰਚਣ 'ਤੇ ਵੀ ਉਸ ਦਾ ਸਟਾਰਡਮ ਘੱਟ ਨਹੀਂ ਰਿਹਾ ਪਰ ਹੇਮਾ ਮਾਲਿਨੀ ਲਈ ਇਸ ਮੁਕਾਂਮ ਤੱਕ ਪਹੁੰਚਣਾ ਸੌਖਾ ਨਹੀਂ ਸੀ। ਕਰੀਅਰ ਦੇ ਸ਼ੁਰੂਆਤੀ ਦੌਰ 'ਚ ਹੀ ਨਿਰਦੇਸ਼ਕ ਨੇ ਹੇਮਾ ਮਾਲਿਨੀ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਕਿ ਉਸ ਦੇ ਚਿਹਰੇ 'ਚ ਕਿਸੇ ਤਰ੍ਹਾਂ ਦੀ ਸਟਾਰ ਅਪੀਲ ਨਹੀਂ ਹੈ।

Punjabi Bollywood Tadka
ਹੇਮਾ ਮਾਲਿਨੀ ਦੇ 69ਵੇਂ ਜਨਮਦਿਨ 'ਤੇ ਬਾਲੀਵੁੱਡ ਜਨਰਲਿਸਟ ਤੇ ਕ੍ਰਿਟਿਕ ਰਾਮ ਕਮਲ ਮੁਖਰਜੀ ਨੇ ਹੇਮਾ ਮਾਲਿਨੀ ਦੀ ਆਟੋ ਬਾਇਓਗ੍ਰਾਫੀ ਜਾਰੀ ਕੀਤੀ ਸੀ। ਇਸ 'ਚ ਉਨ੍ਹਾਂ ਹੇਮਾ ਮਾਲਿਨੀ ਦੇ ਜੀਵਨ, ਉਸ ਦੇ ਸੰਘਰਸ਼ ਅਤੇ ਉਸ ਦੀਆਂ ਸਫਲਾਵਾਂ ਬਾਰੇ ਦੱਸਿਆ। ਇਸ 'ਚ ਇਹ ਜ਼ਿਕਰ ਵੀ ਕੀਤਾ ਗਿਆ ਕਿ ਹੇਮਾ ਨੇ ਆਪਣੇ ਅਭਿਨੈ ਦੀ ਸ਼ੁਰੂਆਤ ਤਾਮਿਲ ਫਿਲਮ ਨਾਲ ਕੀਤੀ ਸੀ। ਇਸ ਫਿਲਮ 'ਚ ਹੇਮਾ ਨੇ ਜਯ ਲਲਿਤਾ ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਦੀ ਕਿਤਾਬ ਦਾ ਨਾਂ '' ਹੈ। ਹੇਮਾ ਮਾਲਿਨੀ ਦਾ ਜਨਮ ਤਾਮਿਲਨਾਡੂ ਦੇ ਅਮਾਨਕੂਡੀ ਨਾਮਕ ਸਥਾਨ 'ਚ 16 ਅਕਤੂਬਰ, 1948 ਨੂੰ ਹੋਇਆ ਸੀ। ਉਨ੍ਹਾਂ ਦੀ ਸਿਖਿਆ ਆਂਧਰ ਮਹਿਲਾ ਸਭਾ, ਚੇਨਈ 'ਚ ਹੋਈ। ਹੇਮਾ ਮਾਲਿਨੀ ਦਾ ਬਚਪਨ ਤਾਮਿਲਨਾਡੂ ਦੇ ਅਲੱਗ ਸ਼ਹਿਰਾਂ 'ਚ ਬਤੀਤ ਹੋਇਆ। ਹੇਮਾ ਦੇ ਪਿਤਾ ਵੀ ਐੱਸ. ਆਰ. ਚਕਰਵਰਤੀ ਤਾਮਿਲ ਫਿਲਮਾਂ ਦੇ ਨਿਰਮਾਤਾ ਸਨ।

Punjabi Bollywood Tadka
ਹੇਮਾ ਨੂੰ ਤਾਮਿਲ ਫਿਲਮਾਂ ਦੇ ਨਿਰਦੇਸ਼ਕ ਸ਼੍ਰੀਧਰ ਨੇ 1964 'ਚ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਸੀ ਕਿ ਉਸ ਦੇ ਚਿਹਰੇ 'ਚ ਕੋਈ ਸਟਾਰ ਅਪੀਲ ਨਹੀਂ ਹੈ ਪਰ ਬਾਲੀਵੁੱਡ 'ਚ ਉਹ ਡ੍ਰੀਮ ਗਰਲ ਦੇ ਰੂਪ 'ਚ ਖੁਦ ਨੂੰ ਸਥਾਪਤ ਕਰਨ 'ਚ ਸਫਲ ਰਹੀ। ਆਪਣੇ ਫਿਲਮੀ ਕਰੀਅਰ 'ਚ ਹੇਮਾ ਮਾਲਿਨੀ ਨੇ ਅਮਿਤਾਭ, ਰਾਜੇਸ਼ ਖੰਨਾ, ਜਤਿੰਦਰ, ਸੰਜੀਵ ਕੁਮਾਰ ਦੇ ਨਾਲ-ਨਾਲ ਹੋਰ ਵੀ ਕਈ ਅਭਿਨੇਤਾਵਾਂ ਨਾਲ ਕੰਮ ਕੀਤਾ। ਹੇਮਾ ਮਾਲਿਨੀ ਨੇ ਹਿੰਦੀ ਫਿਲਮਾਂ 'ਚ 'ਸਪਨੋਂ ਕਾ ਸੌਦਾਗਰ' (1968) ਰਾਹੀਂ ਡੈਬਿਊ ਕੀਤਾ। ਫਿਲਮ ਨਿਰਮਾਤਾ ਅਨੰਤ ਸਵਾਮੀ ਨੇ ਹੇਮਾ ਨੂੰ ਆਪਣੀ ਫਿਲਮ 'ਸਪਨੋਂ ਕਾ ਸੌਦਾਗਰ' 'ਚ ਨਾਇਕਾ ਦਾ ਕਿਰਦਾਰ ਦਿੱਤਾ ਸੀ, ਜਿਸ 'ਚ ਪਰਦੇ 'ਤੇ ਉਹ ਰਾਜ ਕਪੂਰ ਨਾਲ ਨਜ਼ਰ ਆਈ। ਹੇਮਾ ਮਾਲਿਨੀ ਨੇ ਪਹਿਲੀ ਸਫਲਤਾ 'ਜੌਨੀ ਮੇਰਾ ਨਾਮ' (1970) ਰਾਹੀਂ ਮਿਲੀ। ਉਨ੍ਹਾਂ ਨੂੰ ਪਹਿਲਾ ਬ੍ਰੇਕ ਰਮੇਸ਼ ਸਿੱਪੀ ਦੀ ਫਿਲਮ 'ਅੰਦਾਜ਼' (1971) 'ਚ ਮਿਲੀ।

Punjabi Bollywood Tadka
ਰਾਜਕਪੂਰ ਅਜਿਹੇ ਸ਼ਖਸ ਸਨ ਜਿਨ੍ਹਾਂ ਹੇਮਾ ਮਾਲਿਨੀ ਦਾ ਸਕ੍ਰੀਨ ਟੈਸਟ ਲਿਆ ਸੀ। ਖੁਦ ਹੇਮਾ ਮਾਲਿਨੀ ਦਾ ਮੰਨਣਾ ਹੈ ਕਿ ਅੱਜ ਉਹ ਰਾਜ ਕਪੂਰ ਦੀ ਬਦੌਲਤ ਹੈ। ਰਾਜ ਕਪੂਰ ਨਾਲ ਕੰਮ ਕਰਨ ਤੋਂ ਬਾਅਦ ਹੇਮਾ ਮਾਲਿਨੀ ਨੂੰ ਦੇਵਾਨੰਦ ਨਾਲ ਫਿਲਮ 'ਜੌਨੀ ਮੇਰਾ ਨਾਮ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫਿਲਮ ਬਹੁਤ ਵੱਡੀ ਹਿੱਟ ਸਾਬਤ ਹੋਈ। ਇਸ ਫਿਲਮ ਦੇ ਨਿਰਦੇਸ਼ਕ ਵਿਜੈ ਆਨੰਦ ਸਨ ਅਤੇ ਇਕ-ਇਕ ਗੀਤ ਬਹੁਤ ਖੂਬਸੂਰਤੀ ਨਾਲ ਫਿਲਮਾਇਆ ਗਿਆ ਸੀ। ਫਿਲਮ 'ਸਪਨੋਂ ਕਾ ਸੌਦਾਗਰ' ਦੇ ਨਿਰਦੇਸ਼ਕ ਹਮੇਸ਼ ਕੌਸ਼ਲ ਸਨ। ਉਸ ਸਮੇਂ ਹੇਮਾ ਮਾਲਿਨੀ ਦੀ ਉਮਰ ਸਿਰਫ 16 ਸਾਲ ਸੀ।

Punjabi Bollywood Tadka
ਹੇਮਾ ਮਾਲਿਨੀ ਨੇ ਧਰਮਿੰਦਰ ਨਾਲ ਕਰੀਬ 25 ਫਿਲਮਾਂ ਕੀਤੀਆਂ ਅਤੇ ਕਰੀਬ ਸਾਰੀਆਂ ਹਿੱਟ ਰਹੀਆਂ। ਹੇਮਾ ਨੇ 1980 'ਚ ਅਭਿਨੇਤਾ ਧਰਮਿੰਦਰ ਨਾਲ ਵਿਆਹ ਕਰ ਲਿਆ ਤੇ ਉਨ੍ਹਾਂ ਦੀਆਂ ਦੋ ਬੇਟੀਆਂ ਈਸ਼ਾ ਤੇ ਅਹਾਨਾ ਹਨ। 1977 'ਚ ਹੇਮਾ ਮਾਲਿਨੀ ਦੀ ਮਾਂ ਨੇ ਉਨ੍ਹਾਂ ਨੂੰ ਲੈ ਕੇ ਡ੍ਰੀਮ ਗਰਲ ਨਾਂ ਦੀ ਇਕ ਫਿਲਮ ਬਣਾਈ ਸੀ।

Punjabi Bollywood TadkaPunjabi Bollywood Tadka


Tags: Hema Malini Dharmendra Sapno Ka Saudagar Raj Kapoor Birthday Bollywood Actor

Edited By

Kapil Kumar

Kapil Kumar is News Editor at Jagbani.