FacebookTwitterg+Mail

Pics : ਧਰਮਿੰਦਰ ਤੋਂ ਬਿਨਾਂ ਹੀ 'ਬਸੰਤੀ' ਬਣ ਸਵਾਰ ਹੋਈ 'ਧੰਨੋ' 'ਤੇ ਹੇਮਾ ਮਾਲਿਨੀ

hema malini and dharmendra
28 January, 2018 11:00:01 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਕੁਝ ਦਿਨ ਪਹਿਲਾਂ ਹੀ ਆਪਣੀ ਬਾਇਓਗ੍ਰਾਫੀ '' ਨੂੰ ਲੈ ਕੇ ਕਾਫੀ ਚਰਚਾ 'ਚ ਰਹੀ ਸੀ। ਹੁਣ ਹੇਮਾ ਮਾਲਿਨੀ ਨੇ 43 ਸਾਲ ਬਾਅਦ 'ਸ਼ੋਅਲੇ' ਦੇ ਮਸ਼ਹੂਰ ਬਸੰਤੀ ਧਨੋ ਸੀਨ ਨੂੰ ਰਿਕ੍ਰਿਏਟ ਕੀਤਾ ਹੈ। ਟੀ. ਵੀ. ਸ਼ੋਅ ਇੰਡੀਆ ਡਾਂਸ 'ਚ ਹੇਮਾ ਮਾਲਿਨੀ ਨੂੰ ਬਸੰਤੀ ਦੇ ਮੈਜ਼ਿਕ (ਜਾਦੂ) ਨੂੰ ਇਕ ਵਾਰ ਤੋਂ ਦੇਖਣ ਦਾ ਮੌਕਾ ਮਿਲਿਆ।

Punjabi Bollywood Tadka

ਅਸਲ 'ਚ ਜੀ. ਟੀ. ਵੀ. ਦੇ ਸ਼ੋਅ 'ਡਾਂਸ ਇੰਡੀਆ ਡਾਂਸ' ਦੇ ਆਉਣ ਵਾਲੇ ਐਪੀਸੋਡ 'ਚ ਹੇਮਾ ਮਾਲਿਨੀ ਸ਼ਿਰਕਤ ਕਰੇਗੀ। ਇਸ ਸ਼ੋਅ ਦੇ ਹੋਸਟ ਤੇ ਉਸ ਦੇ ਫੈਨ ਮਾਸਟਰ ਮੁਦੱਸਰ ਹੇਮਾ ਮਾਲਿਨੀ ਨਾਲ 'ਲੇਜੇਂਡਰੀ' ਫਿਲਮ 'ਸ਼ੋਅਲੇ' ਦੇ ਬਸੰਤੀ ਤੇ ਧਨੋ ਨੂੰ ਸ਼ੂਟ ਕਰਨ ਦੀ ਬੇਨਤੀ ਕਰਨਗੇ। ਹੇਮਾ ਮਾਲਿਨੀ ਵੀ 43 ਸਾਲ ਬਾਅਦ ਆਪਣੇ ਆਲ ਟਾਈਮ ਹਿੱਟ ਅੰਦਾਜ਼ ਨੂੰ ਇਕ ਵਾਰ ਫਿਰ ਤੋਂ ਜਿਉਣ ਦਾ ਮੌਕਾ ਨਹੀਂ ਗੁਆਉਣਾ ਚਾਹੁੰਦੀ। ਹੇਮਾ ਮਾਲਿਨੀ ਟੀ. ਵੀ. ਸੈੱਟ 'ਤੇ ਮੌਜ਼ੂਦ ਟਾਂਗੇ 'ਤੇ ਬਸੰਤੀ ਦੇ ਅੰਦਾਜ਼ 'ਚ ਖੜ੍ਹੀ ਨਜ਼ਰ ਆਵੇਗੀ।

Punjabi Bollywood Tadka

ਇਸ ਤੋਂ ਇਲਾਵਾ ਮਾਸਟਾ ਮੁਦਸੱਰ ਤੇ ਮਾਸਟਰ ਮਰਜੀ ਜੈ, ਵੀਰੂ ਬਣ ਕੇ ਹੇਮਾ ਮਾਲਿਨੀ ਨੂੰ ਰਿਝਾਂਦੇ ਨਜ਼ਰ ਆਉਣਗੇ। ਟਵਿਟਰ 'ਤੇ ਇਸ ਡੀ ਆਈ ਡੀ ਦੇ ਇਸ ਸਪੈਸ਼ਲ ਐਪੀਸੋਡ ਦੀਆਂ ਕੁਝ ਤਸਵੀਰਾਂ ਵੀ ਪੋਸਟ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹੇਮਾ ਮਾਲਿਨੀ ਨੇ ਵੀ ਇਸ ਸ਼ੋਅ ਦੇ ਸੈੱਟ ਦੀਆਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਸਭ ਤੋਂ ਮਸ਼ਹੂਰ ਡਾਂਸ ਸ਼ੋਅ 'ਚ ਰਾਈਟਰ ਰਾਮਕਮਲ ਮੁਖਰਜੀ ਨਾਲ ਸ਼ਿਰਕਤ ਕੀਤੀ। ਇੰਨੇ ਲੰਬੇ ਸਮੇਂ ਬਾਅਦ ਮੇਰੇ ਅਜੀਜ ਕੋ ਸਟਾਰ ਮਿਥੁਨ ਚੱਕਰਵਰਤੀ ਨਾਲ ਮਿਲਣ ਦਾ ਮੌਕਾ ਮਿਲਿਆ। ਮੁਕਾਬਲੇਬਾਜ਼ਾਂ ਦੀ ਸ਼ਾਨਦਾਰ ਪੇਸ਼ਕਾਰੀ ਦੇਖ ਕੇ ਬਹੁਤ ਚੰਗਾ ਲੱਗਦਾ ਹੈ।'' 


Tags: Hema MaliniBasantiSholayDharmendraRamesh SippyDhano sceneRam Kamal MukherjeeDance India Danceਹੇਮਾ ਮਾਲਿਨੀ

Edited By

Sunita

Sunita is News Editor at Jagbani.