FacebookTwitterg+Mail

ਜਦੋਂ ਮਰਦੇ-ਮਰਦੇ ਬਚੀ ਸੀ ਧਰਮਿੰਦਰ ਦੀ ਪਤਨੀ, ਇਨ੍ਹਾਂ 8 ਸੈਲੇਬਸ ਨਾਲ ਵੀ ਹੋ ਚੁੱਕੈ ਗੰਭੀਰ ਹਾਦਸੇ

hema malini and sunny leone
17 March, 2018 11:51:34 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਇਰਫਾਨ ਖਾਨ ਨੇ ਸ਼ੁੱਕਰਵਾਰ ਆਪਣੀ ਬੀਮਾਰੀ ਬਾਰੇ ਦੱਸਿਆ ਕਿ ਉਸ ਨੂੰ ਨਿਊਰੋਐਂਕਰਾਈਨ ਟਿਊਮਰ ਹੈ, ਜਿਸ ਦੇ ਇਲਾਜ਼ ਲਈ ਉਹ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਦੀ ਬੀਮਾਰੀ ਨੂੰ ਲੈ ਕੇ ਫੈਨਜ਼ ਉਨ੍ਹਾਂ ਲਈ ਦੁਆਵਾਂ ਮੰਗ ਰਹੇ ਹਨ। ਉਂਝ ਇਰਫਾਨ ਖਾਨ ਹੀ ਨਹੀਂ ਸਗੋÎਂ ਅਜਿਹੇ ਵੀ ਕਈ ਸਿਤਾਰੇ ਹਨ, ਜੋ ਮੌਤ ਦੇ ਮੂੰਹ 'ਚੋਂ ਵਾਪਸ ਆਏ ਹਨ। ਇਸ ਖਬਰ 'ਚ ਅੱਜ ਤੁਹਾਨੂੰ ਅਜਿਹੇ 8 ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਵੱਖ-ਵੱਖ ਹਾਦਸਿਆਂ 'ਚ ਮਰਦੇ ਮਰਦੇ ਬਚੇ ਸਨ।
ਹੇਮਾ ਮਾਲਿਨੀ
ਸਾਲ 2015 'ਚ ਹੇਮਾ ਮਾਲਿਨੀ ਬਹੁਤ ਹੀ ਵੱਡੇ ਕਾਰ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਸੀ। ਹਾਦਸਾ ਇੰਨਾ ਭਿਆਨਕ ਸੀ ਕਿ, ਉਨ੍ਹਾਂ ਦੀ ਅੱਖ ਵਾਲ-ਵਾਲ ਬਚੀ ਹਾਲਾਂਕਿ ਉਨ੍ਹਾਂ ਦੇ ਚਿਹਰੇ 'ਤੇ ਕਾਫੀ ਸਾਰੇ ਟੰਕੇ ਲੱਗੇ ਸਨ। ਦੱਸ ਦੇਈਏ ਕਿ ਇਸ ਦੌਰਾਨ ਦੋ ਲੜਕੀਆਂ (4 ਤੇ 6 ਸਾਲ) ਤੇ ਇਕ ਮਹਿਲਾ ਵੀ ਸੀ।
Punjabi Bollywood Tadka
ਪ੍ਰਿਟੀ ਜ਼ਿੰਟਾ
ਪ੍ਰਿਟੀ ਜ਼ਿੰਟਾ ਦੋ ਵਾਰ ਮੌਤ ਦੇ ਮੂੰਹ 'ਚੋਂ ਵਾਪਸ ਆ ਚੁੱਕੀ ਹੈ। ਪਹਿਲੀ ਵਾਰ ਜਦੋਂ ਉਹ ਇਕ ਕੋਲੰਬੋ ਇਵੈਂਟ 'ਚ ਗਈ ਸੀ। ਦੂਜੀ ਵਾਰ ਉਦੋਂ ਜਦੋਂ ਉਹ ਥਾਈਲੈਂਡ 'ਚ ਛੁੱਟੀਆਂ ਮਨਾਉਣ ਗਈ ਸੀ, ਜਿਥੇ ਬੰਬ ਧਮਾਕੇ ਦਾ ਸ਼ਿਕਾਰ ਹੋ ਗਈ ਸੀ।
Punjabi Bollywood Tadka
ਸੈਫ ਅਲੀ ਖਾਨ
ਫਿਲਮ 'ਕਯਾ ਕਹਿਨਾ' ਦੀ ਸ਼ੂਟਿੰਗ ਦੌਰਾਨ ਸੈਫ ਅਲੀ ਖਾਨ ਦਾ ਸਿਰ ਇਕ ਪੱਥਰ ਨਾਲ ਜਾ ਟਕਰਾਇਆ ਸੀ। ਇਸ ਦੌਰਾਨ ਉਨ੍ਹਾਂ ਦੇ ਸਿਰ 'ਤੇ ਕਈ ਟੰਕੇ ਲੱਗੇ ਸਨ। ਇਸ ਦਾ ਜ਼ਿਕਰ ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ।
Punjabi Bollywood Tadka
ਸੰਨੀ ਲਿਓਨ
ਮਈ 2017 'ਚ ਸੰਨੀ ਲਿਓਨ ਇਕ ਜਹਾਜ਼ ਕ੍ਰੈਸ਼ ਦਾ ਸ਼ਿਕਾਰ ਹੁੰਦੇ ਵਾਲ-ਵਾਲ ਬਚੀ। ਸੰਨੀ ਲਿਓਨ ਆਪਣੇ ਪ੍ਰਾਈਵੇਟ ਪਲੇਨ 'ਚ ਸੀ ਤੇ ਪਤੀ ਡੇਨੀਅਲ ਵੈਬਰ ਤੇ ਕੁਝ ਟੀਮ ਦੇ ਮੈਂਬਰ ਵੀ ਸਨ। ਮਹਾਰਾਸ਼ਟਰ ਦੇ ਇਕ ਪਿੰਡ 'ਚ ਉਸ ਦੇ ਜਹਾਜ਼ ਨਾਲ ਹਾਦਸਾ ਹੋਇਆ ਸੀ, ਹਾਲਾਂਕਿ ਪਾਈਲਟ ਦੀ ਸਮਝਦਾਰੀ ਨਾਲ ਸਾਰੇ ਲੋਕ ਬਚ ਗਏ।
Punjabi Bollywood Tadka
ਸੋਨੂੰ ਸੂਦ
ਸੋਨੂੰ ਸੂਦ ਵੀ ਬੇਹੱਦ ਖਤਰਨਾਕ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚੇ ਹਨ। ਅਸਲ 'ਚ ਇਕ ਵਾਰ ਉਸ ਕਾਰ 'Audi Q7' 'ਚ ਅੱਗ ਲੱਗ ਗਈ ਸੀ। ਉਹ ਕਾਰ ਤੋਂ ਬਾਹਰ ਆ ਗਏ ਜਦੋਂ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਸੀ। ਆਖਰੀ ਸਮੇਂ 'ਤੇ ਫਾਈਰ ਬ੍ਰਿਗੇਡ ਨੇ ਕਾਫੀ ਹਾਲਾਤ ਕੰਟਰੋਲ ਕੀਤੇ ਸਨ।
Punjabi Bollywood Tadka
ਸੇਲੀਨਾ ਜੇਟਲੀ
ਇਕ ਵਾਰ ਸੇਲੀਨਾ ਜਦੋਂ ਦੱਖਣ ਫਿਲਮ 'Sreemati' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਇਕ ਹਾਦਸਾ ਦਾ ਸ਼ਿਕਾਰ ਹੋਈ। ਅਸਲ 'ਚ ਸ਼ੂਟਿੰਗ ਦੌਰਾਨ ਉਹ ਆਊਟਕ੍ਰਾਪ ਨਾਲ ਖੜ੍ਹੀ ਸੀ। ਕੈਮਰੇ ਬਗੀ ਟ੍ਰਾਲੀ ਨਾਲ ਉਸ ਦੇ ਉੱਪਰ ਡਿੱਗ ਗਿਆ, ਹਾਲਾਂਕਿ ਲਕੀਲੀ ਕੈਮਰਾਮੈਨ ਨੇ ਉਸ ਨੂੰ ਬਚਾਅ ਲਿਆ ਸੀ।
Punjabi Bollywood Tadka
ਜ਼ਾਇਰਾ ਵਸੀਮ
'ਦੰਗਲ' ਅਦਾਕਾਰਾ ਜ਼ਾਇਰਾ ਵਸੀਮ (16) ਦਾ ਜੂਨ 2017 'ਚ ਇਕ ਐਕਸੀਡੈਂਟ ਹੋਇਆ ਸੀ। ਜ਼ਾਇਰਾ ਦੋਸਤਾਂ ਨਾਲ ਜਾ ਰਹੀ ਸੀ ਤੇ ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਇਸ ਹਾਦਸੇ 'ਚ ਕਾਰ ਡਾਲ ਲੇਕ 'ਚ ਜਾ ਡਿੱਗੀ ਸੀ।
Punjabi Bollywood Tadka
ਲਾਰਾ ਦੱਤਾ
ਡੈਬਿਊ ਫਿਲਮ 'ਅੰਦਾਜ' ਦੀ ਸ਼ੂਟਿੰਗ ਦੌਰਾਨ ਲਾਰਾ ਦੱਤਾ ਨਾਲ ਇਕ ਹਾਦਸਾ ਹੋਇਆ ਸੀ। ਉਹ ਸਮੁੰਦਰ ਕੋਲ ਖੜ੍ਹੀ ਸੀ ਤੇ ਹਵਾ ਦੇ ਬੁੱਲ੍ਹੇ ਨਾਲ ਡਿੱਗ ਗਈ ਪਰ ਅਕਸ਼ੈ ਕੁਮਾਰ ਨੇ ਉਸ ਨੂੰ ਬਚਾਅ ਲਿਆ ਸੀ।


Tags: Hema MaliniDharmendraZaira WasimSunny LeoneLara DuttaSonu SoodPreity Zinta

Edited By

Sunita

Sunita is News Editor at Jagbani.