ਮੁੰਬਈ (ਬਿਊਰੋ)— ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਬੀਤੇ ਦਿਨ 70 ਸਾਲ ਦੀ ਹੋ ਗਈ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਮੁੰਬਈ 'ਚ ਇਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ।
ਇਸ ਪਾਰਟੀ 'ਚ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ ਪਰ ਪਾਰਟੀ 'ਚ ਸਭ ਤੋਂ ਜ਼ਿਆਦਾ ਜਿਸ ਦੀ ਚਰਚਾ ਰਹੀ ਉਹ ਸੀ ਬਾਲੀਵੁੱਡ ਦੀ ਉਮਰਾਓ ਜਾਨ ਰੇਖਾ ਦੀ।
ਰੇਖਾ ਇਸ ਮੌਕੇ ਕ੍ਰੀਮ ਕਲਰ ਦੀ ਕਾਂਜੀਵਰਮ ਸਾੜ੍ਹੀ 'ਚ ਬੇਹੱਦ ਖੂਬਸੂਤ ਦਿਖਾਈ ਦਿੱਤੀ। ਹੇਮਾ ਨੇ ਇਸ ਦੌਰਾਨ ਪਿੰਕ ਕਲਰ ਦੀ ਸਾੜ੍ਹੀ ਪਹਿਨੀ ਹੋਈ ਸੀ।
ਇਨ੍ਹਾਂ ਤੋਂ ਇਲਾਵਾ ਇਸ ਪਾਰਟੀ 'ਚ ਸੰਜੇ ਖਾਨ ਆਪਣੀ ਪਤਨੀ ਨਾਲ, ਜਿਤੇਂਦਰ, ਸ਼ਤਰੂਘਨ ਸਿਨਹਾ ਦੀ ਪਤਨੀ ਤੇ ਬੇਟਾ ਦਿਖਾਈ ਦਿੱਤੇ।
ਇਸ ਦੌਰਾਨ ਹੇਮਾ ਦੀਆਂ ਦੋਹਾਂ ਬੇਟੀਆਂ ਆਪਣੇ ਘਰਵਾਲਿਆਂ ਨਾਲ ਬੇਹੱਦ ਖੂਬਸੂਰਤ ਅੰਦਾਜ਼ 'ਚ ਸਪਾਟ ਹੋਏ।