FacebookTwitterg+Mail

ਇਸ ਗੱਲ ਕਾਰਨ ਸ਼ਾਹਰੁਖ ਤੋਂ ਨਾਰਾਜ਼ ਹੈ ਦੀਪਿਕਾ, ਸੋਸ਼ਲ ਮੀਡੀਆ ਤੇ ਕੀਤਾ ਖੁਲਾਸਾ

here  s why shah rukh khan forgot to call deepika padukone back
03 October, 2019 09:10:45 AM

ਮੁੰਬਈ(ਬਿਊਰੋ)- ਬਾਲੀਵੁੱਡ ਇੰਡਸਟਰੀ ‘ਚ ਸਹਾਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦੀ ਡੂੰਘੀ ਦੋਸਤੀ ਦੇ ਚਰਚਾ ਅਕਸਰ ਖਬਰਾਂ ‘ਚ ਬਣੇ ਰਹਿੰਦੇ ਹਨ। ਦੱਸ ਦੇਈਏ ਕਿ ਹਾਲ ਹੀ ‘ਚ ਵੀ ਕੁਝ ਇਸ ਤਰ੍ਰਾਂ ਦਾ ਹੀ ਦੇਖਣ ਨੂੰ ਮਿਲਿਆ ਹੈ। ਇਹ ਗੱਲ ਤਾਂ ਸਭ ਜਾਣਦੇ ਹੀ ਹਨ ਕਿ ਅਕਸਰ ਬਾਲੀਵੁੱਡ ਸਟਾਰਸ ਆਪਣੀ ਤਸਵੀਰਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ । ਇਦਾ ਦਾ ਹੀ ਕੁਝ ਸ਼ਾਹਰੁਖ ਖਾਨ ਨਾਲ ਵੀ ਵਾਪਰਿਆ ਹੈ । ਦੱਸ ਦੇਈਏ ਕਿ ਸ਼ਾਹਰੁਖ ਨੇ ਹਾਲ ਹੀ ‘ਚ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ।ਅਦਾਕਾਰਾ ਦੀਪਿਕਾ ਪਾਦੁਕੋਣ ਨੇ ਉਨ੍ਹਾਂ ਦੀ ਪੋਸਟ ‘ਤੇ ਕੁਮੈਂਟ ਕਰਦੇ ਲਿਖਿਆਂ,‘‘ਹੈਲੋ, ਤੁਸੀਂ ਮੈਨੂੰ ਕਾਲ ਕਰਨ ਵਾਲੇ ਸੀ। ਅਦਾਕਾਰਾ ਦੇ ਇਸ ਮੈਸੇਜ ਦਾ ਸਹਾਰੁਖ ਨੇ ਜਵਾਬ ਨਹੀਂ ਦਿੱਤਾ ।ਦੱਸ ਦੇਈਏ ਕਿ ਸ਼ਾਹਰੁਖ ਖਾਨ ਅਤੇ ਦੀਪਿਕਾ ਇਕ-ਦੂਜੇ ਨਾਲ ਕਾਫੀ ਫਿਲਮਾਂ ‘ਚ ਕੰਮ ਕਰ ਚੁਕੇ ਹਨ । ਇਨ੍ਹਾਂ ਦੋਵਾਂ ਦੀ ਜੋੜੀ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


ਵਰਕਫਰੰਟ ਦੀ ਦੀ ਗੱਲ ਕਰੀਏ ਤਾਂ ਦੀਪਿਕਾ ਨੇ ਬਾਲੀਵੁੱਡ ‘ਚ ਕਾਫੀ ਸੁਪਰਹਿੱਟ ਫਿਲਮਾਂ ਕੀਤੀਆਂ ਹਨ । ਫੈਨਜ਼ ਨੂੰ ਦੱਸ ਦੇਈਏ ਕਿ ਦੀਪਿਕਾ ਪਾਦੁਕੋਣ ਆਪਣੀ ਨਵੀਂ ਫਿਲਮ ‘ਛਪਾਕ‘ ‘ਚ ਐਸਿਡ ਅਟੈਕ ਲੜਕੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ । ਇਸ ਫਿਲਮ ਨੂੰ ‘ਮੇਘਨਾ ਗੁਲਜ਼ਾਰ’ ਵਲੋਂ ਡਾਇਰੈਕਟ ਕੀਤਾ ਗਿਆ ਹੈ। ਇਹ ਫਿਲਮ 2020 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
 


Tags: Shah Rukh KhanShahrukh KhanDeepika PadukoneTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari