ਮੁੰਬਈ(ਬਿਊਰੋ)- ਬਾਲੀਵੁੱਡ ਦੇ ਸੁਲਤਾਨ ਯਾਨੀ ਸਲਮਾਨ ਖਾਨ ਦੇ ਚਰਚੇ ਦੁਨੀਆਭਰ ਵਿਚ ਹਨ। ਉਨ੍ਹਾਂ ਦੀ ਫਿਲਮਾਂ ਕਰੋਡ਼ਾਂ ਦੀ ਕਮਾਈ ਕਰਦੀਆਂ ਹਨ। ਪੈਸਾ, ਦੌਲਤ ਅਤੇ ਸ਼ੁਹਰਤ ਦੀ ਸਲਮਾਨ ਕੋਲ ਕੋਈ ਕਮੀ ਨਹੀਂ ਹੈ ਪਰ ਅੱਜ ਵੀ ਸਲਮਾਨ ਗੈਲੇਕਸੀ ਅਪਾਰਟਮੈਂਟ ਦੇ ਛੋਟੇ ਜਿਹੇ ਫਲੈਟ ਵਿਚ ਰਹਿੰਦੇ ਹਨ। ਇੰਨਾ ਵੱਡਾ ਸਟਾਰ ਇਕ ਛੋਟੇ ਜਿਹੇ ਫਲੈਟ ਵਿਚ ਹੀ ਕਿਉਂ ਰਹਿਮਾ ਚਾਹੁੰਦਾ ਹੈ ਜਦੋਂ ਇਹ ਸਵਾਲ ਸਲਮਾਨ ਦੇ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਇਸ ਦਾ ਕਾਰਨ ਦੱਸਿਆ। ਇਕ ਇੰਟਰਵਿਊ ਦੌਰਾਨ ਸਲਮਾਨ ਨੇ ਕਿਹਾ,‘‘ਮੈਂ ਕਿਸੇ ਵੱਡੇ ਅਤੇ ਲਗਜਰੀ ਬੰਗਲੇ ਦੀ ਬਜਾਏ ਬਾਂਦਰਾ ਸਥਿਤ ਆਪਣੇ ਫਲੈਟ ਵਿਚ ਰਹਿਣਾ ਪਸੰਦ ਕਰਦਾ ਹਾਂ ਕਿਉਂਕਿ ਮੇਰੇ ’ਤੇ ਵਾਲੇ ਫਲੈਟ ਵਿਚ ਮੇਰੇ ਮਾਤਾ-ਪਿਤਾ ਰਹਿੰਦੇ ਹਨ। ਮੈਂ ਬਚਪਨ ਵਿਚ ਇੱਥੇ ਕਾਫੀ ਉਲਟੀਆਂ-ਸਿੱਧੀਆਂ ਚੀਜ਼ਾਂ ਦੇਖੀਆਂ ਹਨ ਪਰ ਇਸ ਤੋਂ ਵੱਖ ਹੋਣ ਦਾ ਵਿਚਾਰ ਤੱਕ ਨਹੀਂ ਆਇਆ।’’

ਸਲਮਾਨ ਨੇ ਅੱਗੇ ਕਿਹਾ, ‘‘ਸਾਡੀ ਪੂਰੀ ਬਿਲਡਿੰਗ ਇਕ ਪਰਿਵਾਰ ਦੀ ਤਰ੍ਹਾਂ ਹੈ। ਜਦੋਂ ਅਸੀਂ ਛੋਟੇ ਸਨ ਤਾਂ ਬਿਲਡਿੰਗ ਦੇ ਸਾਰੇ ਬੱਚੇ ਹੇਠਾਂ ਬਗੀਚੇ ਵਿਚ ਇਕੱਠੇ ਖੇਡਦੇ ਸਨ ਅਤੇ ਕਦੇ-ਕਦੇ ਉੱਥੇ ਸੋ ਵੀ ਜਾਂਦੇ ਸਨ। ਕੋਈ ਵੱਖ ਨਹੀਂ ਸੀ, ਸਾਰੇ ਘਰਾਂ ਨੂੰ ਆਪਣਾ ਮੰਨਿਆ ਜਾਂਦਾ ਸੀ ਅਤੇ ਅਸੀ ਖਾਣਾ ਖਾਣ ਲਈ ਕਿਸੇ ਦੇ ਘਰ ਵੀ ਚਲੇ ਜਾਂਦੇ ਸਨ। ਮੈਂ ਹੁਣ ਵੀ ਉਸੀ ਫਲੈਟ ਵਿਚ ਰਹਿੰਦਾ ਹਾਂ ਕਿਉਂਕਿ ਮੇਰੇ ਕੋਲ ਉਸ ਘਰ ਨਾਲ ਜੁੜੀਆਂ ਅਣਗਿਣਤ ਯਾਦਾਂ ਹਨ।’’

ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਸਾਲ 1973 ਵਿਚ ਅਮਿਤਾਭ ਬੱਚਨ ਦੀ ਫਿਲਮ ‘ਜੰਜ਼ੀਰ’ ਰਿਲੀਜ ਹੋਣ ਤੋਂ ਬਾਅਦ ਗੈਲੇਕਸੀ ਅਪਾਰਟਮੈਂਟ ਵਿਚ ਆਏ ਸਨ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਇਹੀ ਉਨ੍ਹਾਂ ਦਾ ਆਖਰੀ ਠਿਕਾਣਾ ਹੋਵੇਗਾ। ਉਨ੍ਹਾਂ ਨੇ ਕਿਹਾ ਸੀ ਕਿ ਸਲਮਾਨ ਨੇ ਲਈ ਇਕ ਵੱਡਾ ਬੰਗਲਾ ਲੈਣਾ ਬਹੁਤ ਆਸਾਨ ਹੈ ਪਰ ਉਹ ਸਾਡੇ ਨਾਲ ਇੱਥੇ ਅਪਾਰਟਮੈਂਟ ਵਿਚ ਰਹਿੰਦਾ ਹੈ। ਇਸ ਦੀ ਵਜ੍ਹਾ ਮੈਂ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਸੀ ਮੈਂ ਜੇਕਰ ਇਸ ਘਰ ਨੂੰ ਛੱਡਾਂਗਾ ਤਾਂ ਮੇਰਾ ਦਿਲ ਰੋਵੇਗਾ। ਇੱਥੋਂ ਜਾਣ ਤੋਂ ਬਾਅਦ ਮੈਂ ਕਦੇ ਖੁਸ਼ ਨਹੀਂ ਰਹਿ ਪਾਵਾਂਗਾ।’’
ਇਹ ਵੀ ਪੜ੍ਹੋ: ਧਰਮਿੰਦਰ ਨੇ ਹੇਮਾ ਲਈ ਬੁੱਕ ਕੀਤਾ ਸੀ ਪੂਰਾ ਹਸਪਤਾਲ, ਕਪਿਲ ਦੇ ਸ਼ੋਅ ਦੌਰਾਨ ਹੋਇਆ ਖੁਲਾਸਾ