ਮੁੰਬਈ(ਬਿਊਰੋ)— ਖੂਬਸੂਰਤ ਅਤੇ ਕਾਬਿਲ ਅਦਾਕਾਰਾ ਹਿਬਾ ਨਵਾਬ ਸੋਨੀ ਸਬ ਦੇ ਕਾਮੇਡੀ ਸ਼ੋਅ 'ਜੀਜਾ ਜੀ ਛੱਤ ਪਰ ਹੈਂ' ਵਿਚ ਨਜ਼ਰ ਆਵੇਗੀ। ਉਹ ਇਕ ਆਜ਼ਾਦ ਖਿਆਲ, ਸ਼ਰਾਰਤੀ ਪਰ ਚੁਲਬੁਲੀ ਲੜਕੀ ਇਲਾਚੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਨੂੰ ਆਪਣੀ ਮਨਮਰਜ਼ੀ ਕਰਨਾ ਪਸੰਦ ਹੈ। ਆਪਣੇ ਨਾਂ ਵਾਂਗ ਹੀ ਇਲਾਚੀ ਬਹੁਤ ਅਨੋਖੀ ਹੈ। ਉਸ ਨੂੰ ਮੇਕਅਪ ਅਤੇ ਸਟਾਈਲ ਨਾਲ ਬਹੁਤ ਪਿਆਰ ਹੈ। ਉਸ ਦੇ ਸ਼ਖਸੀਅਤ ਦੇ ਕਈ ਰੰਗ ਹਨ ਅਤੇ ਉਹ ਜਿਥੇ ਵੀ ਜਾਂਦੀ ਹੈ ਖੁਸ਼ੀਆਂ ਫੈਲਾਉਂਦੀ ਹੈ।
ਸ਼ੋਅ ਬਾਰੇ ਦੱਸਦਿਆਂ ਹਿਬਾ ਨਵਾਬ ਨੇ ਕਿਹਾ ਕਿ ਇਹ ਇਕ ਅਨੋਖਾ ਤਜਰਬਾ ਹੈ। ਕਾਮੇਡੀ ਇਕ ਮੁਸ਼ਕਲ ਜ਼ੋਨਰ ਹੁੰਦਾ ਹੈ ਅਤੇ ਕੁਝ ਨਵਾਂ ਪ੍ਰਯੋਗ ਕਰਨ ਨੂੰ ਲੈ ਕੇ ਮੈਂ ਬਹੁਤ ਹੀ ਉਤਸ਼ਾਹਿਤ ਹਾਂ। ਸਾਡੇ ਕੋਲ ਬਿਹਤਰੀਨ ਕਲਾਕਾਰਾਂ ਦੀ ਫੌਜ ਹੈ ਅਤੇ ਉਨ੍ਹਾਂ ਤੋਂ ਸਿੱਖਣ ਲਈ ਕਾਫੀ ਕੁਝ ਹੈ।
ਹਿਬਾ ਨਵਾਬ (ਇਲਾਚੀ) ਨੇ ਆਪਣੇ ਸਫਰ ਬਾਰੇ ਦੱਸਦਿਆਂ ਕਿਹਾ ਕਿ ਇਹ ਸਫਰ ਸਰਪ੍ਰਾਈਜ਼ ਨਾਲ ਭਰਿਆ ਹੈ। ਜਦੋਂ ਮੈਂ ਇਕ ਬਾਲ ਕਲਾਕਾਰ ਦੇ ਰੂਪ ਵਿਚ ਕੰਮ ਕਰ ਰਹੀ ਸੀ ਤਾਂ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਇਕ ਦਿਨ ਨਾਇਕਾ ਬਣਾਂਗੀ। ਮੈਂ ਸੋਨੀ ਸਬ ਦੇ ਸ਼ੋਅ 'ਲੋ ਪੂਜਾ ਹੋ ਗਈ ਇਸ ਘਰ ਕੀ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।