FacebookTwitterg+Mail

'ਵੀਰੇ ਦੀ ਵੈਡਿੰਗ' ਖਿਲਾਫ ਅਨਿਲ ਕਪੂਰ ਗਏ ਹਾਈ ਕੋਰਟ, ਜਾਣੋ ਕਿਸ ਦੇ ਹੱਕ ਆਈ ਜਿੱਤ

high court rules in favour of jimmy veerey ki wedding over sonam s veere di wedding
08 May, 2017 04:41:01 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਅਤੇ ਸੋਨਮ ਕਪੂਰ ਦੀ ਸਟਾਰਰ 'ਵੀਰੇ ਦੀ ਵੈਡਿੰਗ' ਸ਼ੂਟਿੰਗ ਸ਼ੁਰੂ ਹੋਣ 'ਤੋਂ ਪਹਿਲਾਂ ਹੀ ਚਰਚਾ 'ਚ ਹੈ। ਕੁਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਪਾਲੀਵੁੱਡ-ਬਾਲੀਵੁੱਡ ਮਸ਼ਹੂਰ ਅਭਿਨੇਤਾ ਜਿੰਮੀ ਸ਼ੇਰਗਿੱਲ ਇੱਕ ਪੰਜਾਬੀ ਫਿਲਮ ਕਰ ਰਹੇ ਹਨ, ਜਿਸ ਦਾ ਨਾਂ 'ਵੀਰੇ ਦੀ ਵੈਡਿੰਗ' ਹੈ।|ਦੱਸ ਦੇਈਏ ਕਿ 'ਵੀਰੇ ਦੀ ਵੈਡਿੰਗ' ਨੂੰ ਅਨਿਲ ਕਪੂਰ ਪ੍ਰੋਡਿਊਸ ਕਰ ਰਹੇ ਹਨ। ਇਸ ਲਈ ਉਹ ਜਿੰਮੀ ਦੀ ਫਿਲਮ ਦੇ ਨਾਂ ਤੋਂ ਨਰਾਜ ਹੋ ਗਏ ਸਨ ਅਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਇੰਡੀਅਨ ਮੋਸ਼ਨ ਪ੍ਰੋਡਿਊਸਰਸ ਐਸੋਸੀਏਸ਼ਨ 'ਚ ਕਰ ਦਿੱਤੀ ਸੀ। ਇੰਨਾ ਹੀ ਨਹੀਂ ਉਹ ਜਿੰਮੀ ਦੀ ਫਿਲਮ ਦੇ ਟਾਇਟਲ ਨੂੰ ਬਦਲਵਾਉਣ ਲਈ ਕੋਰਟ ਵੀ ਚਲੇ ਗਏ| ਸਨ ਪਰ ਸ਼ੁੱਕਰਵਾਰ ਨੂੰ ਹਾਈ ਕੋਰਟ ਨੇ ਅਨਿਲ ਦੀ ਅਪੀਲ ਨੂੰ ਠੁਕਰਾ ਦਿੱਤਾ ਅਤੇ ਫੈਸਲਾ ਜਿੰਮੀ ਸ਼ੇਰਗਿੱਲ ਦੀ ਫਿਲਮ ਦੇ ਪੱਖ 'ਚ ਦਿੱਤਾ|'ਵੀਰੇ ਦੀ ਵੈਡਿੰਗ' ਦੇ ਡਾਇਰਕਟੈਰ ਆਸ਼ੂ ਤ੍ਰਿਖਾ ਨੇ ਇੱਕ ਟੇਬਲਾਇਡ ਨੂੰ ਕਿਹਾ, ''ਸਾਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਵਕੀਲਾਂ ਨੇ ਸਾਨੂੰ ਕੋਰਟ 'ਚ ਪੇਸ਼ ਹੋਣ ਲਈ ਨੋਟਿਸ ਭੇਜਿਆ ਹੈ। ਅਸੀਂ ਵੀ ਜਲਦੀ ਜਾ ਕੇ ਕਾਗਜੀ ਕਾਰਵਾਈ ਪੂਰੀ ਕਰ ਲਈ। ਮੁਨਸਫ਼ ਨੇ ਕਿਹਾ ਕਿ ਉਹ ਅਨਿਲ ਕਪੂਰ ਦੇ ਦਾਵਿਆਂ ਤੋਂ ਖੁਸ਼ ਨਹੀਂ ਹਨ। ਦੋਵਾਂ ਫ਼ਿਲਮਾਂ ਦੀ ਕਹਾਣੀ ਅਤੇ ਕਾਸਟ ਬਿਲਕੁਲ ਵੱਖਰੀ ਹੈ। ਇਸ ਤੋਂ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹ। 'ਵੀਰੇ ਦੀ ਵੈਡਿੰਗ' ਦੀ ਟੀਮ ਵਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।''
ਸੂਤਰਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਿਆ ਹੈ। ਮੁਨਸਫ਼ ਨੇ ਕਿਹਾ ਕਿ ਦੋਵੇਂ ਫਿਲਮ ਮੇਕਰਸ ਆਪਣਾ–ਆਪਣਾ ਟਾਇਟਲ ਰੱਖ ਸਕਦੇ ਹਨ।|ਧਿਆਨ ਯੋਗ ਗੱਲ ਹੈ ਕਿ 'ਵੀਰੇ ਦੀ ਵੈਡਿੰਗ' ਤੋਂ ਕਰੀਨਾ ਕਪੂਰ ਖਾਨ ਪ੍ਰੈਗਨੈਂਸੀ ਤੋਂ ਬਾਅਦ ਫਿਲਮਾਂ 'ਚ ਕਮਬੈਕ ਕਰ ਰਹੀ ਹੈ। ਫਿਲਮ 'ਚ ਸਵਰਾ ਭਾਸਕਰ ਅਤੇ ਸ਼ਿਖਾ ਤਲਸਾਨਿਆ ਵੀ ਹਨ।

Tags: Anil KapoorJimmy ShergillVeere Di WeddingSonam KapoorKareena Kapoorਅਨਿਲ ਕਪੂਰਵੀਰੇ ਦੀ ਵੈਡਿੰਗ