FacebookTwitterg+Mail

Videos : 3 ਯਾਰਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ ਫਿਲਮ 'ਹਾਈ ਐਂਡ ਯਾਰੀਆਂ'

high end yaariyaan
30 January, 2019 03:57:30 PM

ਜਲੰਧਰ (ਬਿਊਰੋ)— 22 ਫਰਵਰੀ, 2019 ਨੂੰ ਯਾਰੀ-ਦੋਸਤੀ 'ਤੇ ਬਣੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਂ ਹੈ 'ਹਾਈ ਐਂਡ ਯਾਰੀਆਂ'। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਫਿਲਮ 'ਚ 3 ਯਾਰਾਂ-ਦੋਸਤਾਂ ਦੀ ਕਹਾਣੀ ਦਿਖਾਈ ਗਈ ਹੈ, ਜਿਸ 'ਚ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਟਰੇਲਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਦੇਸ਼ 'ਚ ਰਹਿੰਦਿਆਂ 3 ਦੋਸਤ ਇਕੱਠੇ ਰਹਿੰਦੇ ਹਨ ਤੇ ਉਨ੍ਹਾਂ ਦੀ ਯਾਰੀ 'ਚ ਕਿਸ ਤਰ੍ਹਾਂ ਉਤਾਰ-ਚੜ੍ਹਾਅ ਆਉਂਦੇ ਹਨ। ਟਰੇਲਰ 'ਚ ਸਾਨੂੰ ਕਾਮੇਡੀ, ਮਸਤੀ, ਯਾਰੀ, ਰੋਮਾਂਸ ਤੇ ਇਮੋਸ਼ਨਜ਼ ਦੇਖਣ ਨੂੰ ਮਿਲ ਰਹੇ ਹਨ। ਇਕ ਹੋਰ ਚੀਜ਼ ਟਰੇਲਰ 'ਚ ਖਾਸ ਹੈ ਤੇ ਉਹ ਹੈ ਗੁਰਨਾਮ ਭੁੱਲਰ। ਜੀ ਹਾਂ, ਗੁਰਨਾਮ ਭੁੱਲਰ ਫਿਲਮ 'ਚ ਕੈਮਿਓ ਕਰਦੇ ਨਜ਼ਰ ਆਉਣਗੇ ਤੇ ਟਰੇਲਰ 'ਚ ਗੁਰਨਾਮ ਨੂੰ ਦੇਖਣਾ ਸਰਪ੍ਰਾਈਜ਼ ਨਾਲੋਂ ਘੱਟ ਨਹੀਂ ਹੈ।

ਫਿਲਮ ਦੇ ਟਰੇਲਰ ਤੋਂ ਇਲਾਵਾ ਇਸ ਦੇ ਦੋ ਗੀਤ ਵੀ ਰਿਲੀਜ਼ ਹੋਏ ਹਨ। ਪਹਿਲਾਂ ਗੀਤ ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਰੱਬਾ ਵੇ' ਹੈ, ਜੋ ਇਕ ਸੈਡ ਸੌਂਗ ਹੈ।

ਫਿਲਮ ਦੇ ਦੂਜੇ ਰਿਲੀਜ਼ ਹੋਏ ਗੀਤ ਦਾ ਨਾਂ ਹੈ 'ਚੁਰਾਈ ਜਾਂਦਾ ਏ', ਜਿਸ ਨੂੰ ਜੱਸੀ ਗਿੱਲ ਨੇ ਆਵਾਜ਼ ਦਿੱਤੀ ਹੈ। ਜੱਸੀ ਗਿੱਲ ਵਲੋਂ ਗਾਇਆ 'ਚੁਰਾਈ ਜਾਂਦਾ' ਇਕ ਰੋਮਾਂਟਿਕ ਸੌਂਗ ਹੈ।

'ਹਾਈ ਐਂਡ ਯਾਰੀਆਂ' ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗੁਰਜੀਤ ਸਿੰਘ ਨੇ ਲਿਖਿਆ ਹੈ। ਫਿਲਮ ਨੂੰ ਪੰਕਜ ਬਤਰਾ ਨੇ ਡਾਇਰੈਕਟ ਕੀਤਾ ਹੈ। ਫਿਲਮ ਪਿਟਾਰਾ ਟਾਕੀਜ਼ ਪ੍ਰਾਈਵੇਟ ਲਿਮਟਿਡ, ਪੰਕਜ ਬਤਰਾ ਫਿਲਮਜ਼ ਤੇ ਸਪੀਡ ਰਿਕਾਰਡਸ ਦੀ ਪੇਸ਼ਕਸ਼ ਹੈ, ਜਿਸ ਨੂੰ ਸੰਦੀਪ ਬਾਂਸਲ, ਪੰਕਜ ਬਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ।


Tags: High End Yaariyaan Jassie Gill Ranjit Bawa Ninja Pankaj Batra

Edited By

Rahul Singh

Rahul Singh is News Editor at Jagbani.