FacebookTwitterg+Mail

'ਹਾਈ ਐਂਡ ਯਾਰੀਆਂ' ਦੀ ਸਟਾਰ ਕਾਸਟ ਨੂੰ ਪੰਜਾਬੀ ਸੈਲੀਬ੍ਰਿਟੀਜ਼ ਨੇ ਇੰਝ ਦਿੱਤੀ ਵਧਾਈ

high end yaariyan
22 February, 2019 11:02:41 AM

ਜਲੰਧਰ (ਬਿਊਰੋ) — ਅੱਜ ਯਾਨੀ 22 ਫਰਵਰੀ ਨੂੰ ਪੰਜਾਬੀ 'ਹਾਈ ਐਂਡ ਯਾਰੀਆਂ' ਸਿਨੇਮਾ ਘਰਾਂ 'ਚ ਦਸਤਕ ਦੇ ਚੁੱਕੀ ਹੈ। ਇਸ ਫਿਲਮ 'ਚ ਨਿੰਜਾ, ਰਣਜੀਤ ਬਾਵਾ, ਜੱਸੀ ਗਿੱਲ ਤੇ ਗੁਰਨਾਮ ਭੁੱਲਰ ਮੁੱਖ ਭੂਮਿਕਾ 'ਚ ਹਨ। ਇਹ ਫਿਲਮ ਯਾਰਾਂ ਦੀ ਅਹਿਮੀਆਤ ਨੂੰ ਪੇਸ਼ ਕਰਦੀ ਹੈ। ਪਾਲੀਵੁੱਡ ਫਿਲਮ ਇੰਡਸਟਰੀ ਦੇ ਕਲਾਕਾਰਾਂ ਨੇ 'ਹਾਈ ਐਂਡ ਯਾਰੀਆਂ' ਦੀ ਪੂਰੀ ਸਟਾਰਕਾਟਸ ਨੂੰ ਮੁਬਾਰਾਕਾਂ ਦਿੱਤੀਆਂ ਹਨ ਅਤੇ ਸਾਰਿਆਂ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ। 
 

 
 
 
 
 
 
 
 
 
 
 
 
 
 

Thanku @gippygrewal veere 🤗 1 day to go 😍

A post shared by Jassie Gill (@jassie.gill) on Feb 20, 2019 at 8:46pm PST

ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਨੂੰ ਫਿਲਮ ਲਈ 'ਗੁੱਡ ਲੱਕ' ਆਖ ਰਹੇ ਹਨ।

 

 

ਇਸ ਤੋਂ ਇਲਾਵਾ ਪੰਜਾਬੀ ਗਾਇਕ ਜੈਜ਼ੀ ਬੀ ਤੇ ਤਰਸੇਮ ਜੱਸੜ ਨੇ ਵੀ ਆਪਣੇ-ਆਪਣੇ ਅੰਦਾਜ਼ 'ਚ 'ਹਾਈ ਐਂਡ ਯਾਰੀਆਂ' ਸਾਰੇ ਕਲਾਕਾਰਾਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਹਨ।
 

ਦੱਸਣਯੋ ਹੈ ਕਿ ਇਸ ਫਿਲਮ 'ਚ ਤਿੰਨ ਦੋਸਤਾਂ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਇਸ ਫਿਲਮ 'ਚ ਨਿੰਜਾ, ਰਣਜੀਤ ਬਾਵਾ ਅਤੇ ਜੱਸੀ ਗਿੱਲ ਤੋਂ ਇਲਾਵਾ ਫਿਲਮ 'ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਫੀਮੇਲ ਲੀਡ ਕਿਰਦਾਰ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ।

 


Tags: High End YaariyanTarsem JassarGippy GrewalJazzy BPollywood Punjabi NewsPunjabi Film StarsJassi GillRanjit BawaNinjaNavneet Kaur DhillonMuskan SethiAarushi SharmaNeet Kaurਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.