FacebookTwitterg+Mail

'ਹਾਈ ਐਂਡ ਯਾਰੀਆ' ਦੇ ਡਾਇਲਾਗ ਪ੍ਰੋਮੋ 'ਚ ਪਾਲੀਵੁੱਡ ਦੀ ਤਿੱਕੜੀ ਨੇ ਪਾਏ ਹਾਸੇ

high end yaariyan dialogue promo sache ishq
13 February, 2019 11:14:38 AM

ਜਲੰਧਰ (ਬਿਊਰੋ) — ਮਸ਼ਹੂਰ ਨਿਰਦੇਸ਼ਕ ਪੰਕਜ ਬਤਰਾ ਦੀ ਪੰਜਾਬੀ ਫਿਲਮ 'ਹਾਈ ਐਂਡ ਯਾਰੀਆਂ' 22 ਫਰਵਰੀ ਨੂੰ ਸਿਨੇਮਘਰਾਂ 'ਚ ਰਿਲੀਜ਼ ਹੋ ਰਹੀ ਹੈ। ਹਾਲ ਹੀ 'ਚ ਫਿਲਮ ਦਾ ਡਾਇਲਾਗ ਪ੍ਰੋਮੋ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਸੱਚੇ ਇਸ਼ਕ' ਹੈ। ਇਸ ਡਾਇਲਾਗ ਪ੍ਰੋਮੋ 'ਚ ਨਿੰਜਾ, ਰਣਜੀਤ ਬਾਵਾ ਤੇ ਜੱਸੀ ਗਿੱਲ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਰਣਜੀਤ ਬਾਵਾ ਆਪਣੇ 'ਸੱਚੇ ਇਸ਼ਕ' ਲਈ ਕੁਝ ਵੀ ਕਰਨ ਨੂੰ ਤਿਆਰ ਹੈ। ਰਣਜੀਤ ਬਾਵਾ ਇਸ ਵੀਡੀਓ 'ਚ ਆਖ ਰਹੇ ਹਨ, ''ਮੈਂ ਆਪਣੇ 'ਸੱਚੇ ਇਸ਼ਕ' ਨੂੰ ਉਦੋਂ ਤੱਕ ਲੱਭੇਗਾ, ਜਦੋਂ ਤੱਕ ਮੇਰੇ 'ਚ ਆਖਰੀ ਸਾਹ ਹੈ।'' 

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ ਦੇ 4 ਦਿੱਗਜ ਗਾਇਕ ਤੇ ਅਦਾਕਾਰ ਰਣਜੀਤ ਬਾਵਾ, ਨਿੰਜਾ, ਜੱਸੀ ਗਿੱਲ ਤੇ ਗੁਰਨਾਮ ਭੁੱਲਰ ਨਜ਼ਰ ਆਏ ਸਨ। ਇਹ ਫਿਲਮ 3 ਦੋਸਤਾਂ ਦੀ ਦੋਸਤੀ 'ਤੇ ਆਧਾਰਿਤ ਹੈ। ਫਿਲਮ 'ਚ ਇਹ ਤਿੰਨ ਦੋਸਤ ਰਣਜੀਤ ਬਾਵਾ, ਜੱਸੀ ਗਿੱਲ ਤੇ ਨਿੰਜਾ ਬਣੇ ਹਨ। ਇਹ ਫਿਲਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਲੰਡਨ ਪੜ੍ਹਾਈ ਕਰਨ ਗਏ ਤਿੰਨ ਨੌਜਵਾਨ ਦੀ ਕਹਾਣੀ ਹੈ। ਇਹ ਤਿੰਨੇ ਨੌਜਵਾਨ ਜੱਸੀ ਗਿੱਲ, ਨਿੰਜਾ ਅਤੇ ਰਣਜੀਤ ਬਾਵਾ ਵੱਖੋਂ-ਵੱਖਰੇ ਸ਼ਹਿਰਾਂ, ਸੁਸਾਇਟੀ ਅਤੇ ਧਰਮ ਨਾਲ ਸਬੰਧਿਤ ਹਨ। ਰਣਜੀਤ ਬਾਵਾ ਬਠਿੰਡੇ ਦੇ ਇਕ ਦੇਸੀ ਨੌਜਵਾਨ ਦੇ ਕਿਰਦਾਰ 'ਚ ਦਿਸੇਗਾ ਜਦੋਂਕਿ ਨਿੰਜਾ ਚੰਡੀਗੜ੍ਹ•ਦੇ ਹਿੰਦੂ ਪਰਿਵਾਰ ਦਾ ਮੁੰਡਾ ਹੈ। ਉਥੇ ਹੀ ਜੱਸੀ ਗਿੱਲ ਅੰਮ੍ਰਿਤਸਰ ਦਾ ਇਕ ਰੰਗੀਨ ਮਜਾਜ ਅਮੀਰ ਪਰਿਵਾਰ ਦਾ ਮੁੰਡਾ ਹੈ। ਪੜ੍ਹਾਈ ਲਈ ਲੰਡਨ ਆਏ ਇਹ ਤਿੰਨੇ ਨੌਜਵਾਨ ਜਦੋਂ ਇੱਕਠੇ ਹੁੰਦੇ ਹਨ ਤਾਂ ਅਜਿਹਾ ਕੁਝ ਵਾਪਰਦਾ ਹੈ, ਜੋ ਦਰਸ਼ਕਾਂ ਨੂੰ ਫਿਲਮ ਨਾਲ ਜੋੜਦਾ ਹੈ। ਇਸ ਫਿਲਮ ਜ਼ਰੀਏ ਵਿਦੇਸ਼ਾਂ 'ਚ ਪੜ੍ਹਾਈ ਕਰ ਰਹੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਫਿਲਮ ਦੀ ਗੱਲ ਕਰੀਏ ਤਾਂ 'ਹਾਈ ਐਂਡ ਯਾਰੀਆਂ' 'ਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਨਵਨੀਤ ਕੌਰ ਢਿੱਲੋਂ, ਮੁਸਕਾਨ ਸੇਠੀ, ਆਰੂਸ਼ੀ ਸ਼ਰਮਾ ਤੇ ਨੀਤ ਕੌਰ ਵੀ ਅਹਿਮ ਭੂਮਿਕਾ 'ਚ ਹਨ। ਫਿਲਮ 3 ਯਾਰਾਂ-ਦੋਸਤਾਂ ਦੀ ਕਹਾਣੀ ਹੈ, ਜਿਨ੍ਹਾਂ 'ਚ ਪਿਆਰ ਤੇ ਤਕਰਾਰ ਦੇਖਣ ਨੂੰ ਮਿਲੇਗੀ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗੁਰਜੀਤ ਸਿੰਘ ਨੇ ਲਿਖਿਆ ਹੈ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਸੰਦੀਪ ਬਾਂਸਲ, ਪੰਕਜ ਬੱਤਰਾ, ਦਿਨੇਸ਼ ਔਲਖ ਤੇ ਬਲਵਿੰਦਰ ਕੋਹਲੀ ਨੇ ਪ੍ਰੋਡਿਊਸ ਕੀਤਾ ਹੈ। ਦੁਨੀਆ ਭਰ 'ਚ ਇਹ ਫਿਲਮ 22 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ।
 


Tags: High End YaariyanPunjabi Film StarsSache IshqDialogue PromoJassi GillRanjit BawaNinjaPankaj BatraNavneet Kaur DhillonMuskan SethiAarushi SharmaNeet Kaurਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.