FacebookTwitterg+Mail

ਕੀ ਹੁੰਦੀ ਹੈ ਰੇਵ ਪਾਰਟੀ, ਜਾਣ ਕੇ ਹੈਰਾਨ ਰਹਿ ਜਾਓਗੇ ਤੁਸੀਂ

high profile rave party
29 June, 2019 04:56:58 PM

ਜੈਪੁਰ (ਬਿਊਰੋ) — ਮਹਾਰਾਸ਼ਟਰ ਦੇ ਰਾਏਗੜ੍ਹ ਜਿਲੇ 'ਚ ਪੁਲਸ ਨੇ ਇਕ ਹਾਈ ਪ੍ਰੋਫਾਈਲ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਏਗੜ੍ਹ ਦੇ ਕੀਹਿਮ ਬੀਚ 'ਚ ਰੇਵ ਪਾਰਟੀ ਦਾ ਆਯੋਜਨ ਇਕ ਆਲੀਸ਼ਾਨ ਕੋਠੀ 'ਚ ਕੀਤਾ ਗਿਆ ਸੀ। ਪੁਲਸ ਨੇ ਕੋਠੀ 'ਚ ਛਾਪਾ ਮਾਰ ਕੇ ਸ਼ਰਾਬ, ਚਰਸ, ਕੋਕੀਨ ਸਮੇਤ ਕਈ ਨਸ਼ੀਲੇ ਡਰੱਗਜ਼ ਵੀ ਬਰਾਮਦ ਕੀਤੇ ਹਨ। ਪੁਲਸ ਨੇ ਮੌਕੇ 'ਤੇ ਕਈ ਮਹਿਲਾਵਾਂ ਤੇ ਪੁਰਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਕੁਝ ਬਾਲੀਵੁੱਡ ਤੇ ਟੀ. ਵੀ. ਅਭਿਨੇਤਰੀਆਂ ਵੀ ਸ਼ਾਮਲ ਹਨ।

ਰੇਵ ਪਾਰਟੀਆਂ 'ਤੇ ਪੁਲਸ ਕੱਸ ਰਹੀ ਹੈ ਸ਼ਿਕੰਜਾ
ਦੱਸ ਦਈਏ ਕਿ ਜੈਪੁਰ ਸਮੇਤ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ 'ਚ ਵੀ ਹੁਣ ਦਿੱਲੀ-ਮੁੰਬਈ ਦੀ ਤਰ੍ਹਾਂ ਰੇਵ ਪਾਰਟੀਆਂ ਦੇ ਆਯੋਜਨ ਵਧ ਗਏ ਹਨ। ਹਾਲਾਂਕਿ ਪੁਲਸ ਇਨ੍ਹਾਂ 'ਤੇ ਸ਼ਿਕੰਜਾ ਕੱਸ ਰਹੀ ਹੈ।

ਆਖਿਰ ਕੀ ਹੁੰਦੀਆਂ ਨੇ ਰੇਵ ਪਾਰਟੀਆਂ
ਰੇਵ ਪਾਰਟੀ ਸ਼ਰਾਬ, ਡਰੱਗਜ਼, ਮਿਊਜ਼ਿਕ, ਨੱਚਣਾ-ਗਾਉਣ ਦਾ ਕਾਕਟੇਲ ਹੁੰਦਾ ਹੈ। ਇਹ ਪਾਰਟੀਆਂ ਬਹੁਤ ਹੀ ਗੁਪਤ ਤਰੀਕੇ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਉਹ ਲੋਕ ਪਾਰਟੀ ਬਾਰੇ ਕਿਸੇ ਨੂੰ ਵੀ ਭਣਕ ਨਹੀਂ ਲੱਗਣ ਦਿੰਦੇ। ਨਸ਼ੀਲੇ ਪਦਾਰਥ ਵੇਚਣ ਵਾਲਿਆਂ ਲਈ ਇਹ ਰੇਵ ਪਾਰਟੀਆਂ ਧੰਦੇ ਦੀ ਸਭ ਤੋਂ ਮੁਫੀਦ (ਸੇਵ) ਜਗ੍ਹਾ ਬਣ ਗਈ ਹੈ। 

ਇਨ੍ਹਾਂ ਇਲਾਕਿਆਂ 'ਚ ਹੈ ਰੇਵ ਪਾਰਟੀਆਂ ਦਾ ਕ੍ਰੇਜ਼
ਮੁੰਬਈ, ਪੁਣੇ, ਖੰਡਾਲਾ, ਪੁਸ਼ਕਰ, ਜੈਪੁਰ ਅਤੇ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਰੇਵ ਪਾਰਟੀਆਂ ਜ਼ਿਆਦਾ ਹੁੰਦੀਆਂ ਹਨ। ਇਥੋਂ ਦੇ ਲੋਕ ਜ਼ਿਆਦਾ ਰੇਵ ਪਾਰਟੀਆਂ ਦਾ ਹੀ ਆਯੋਜਨ ਕਰਦੇ ਹਨ। ਦੱਸ ਦਈਏ ਕਿ ਇਨ੍ਹਾਂ ਰੇਵ ਪਾਰਟੀਆਂ 'ਚ ਆਮ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੁੰਦੀ। ਪਹਿਲਾਂ ਇਹ ਪਾਰਟੀ ਸ਼ਰੇਆਮ ਹੁੰਦੀਆਂ ਸਨ ਪਰ ਹੁਣ ਇਹ ਲੁਕ-ਛਿੱਪ ਕੇ ਹੋਣ ਲੱਗੀਆਂ ਹਨ।


Tags: MaharashtraRave Party Prostitution RacketRaigad BungalowArrested Bollywood and TV CelebrityMandwa Police Satation

Edited By

Sunita

Sunita is News Editor at Jagbani.