FacebookTwitterg+Mail

ਰੇਵ ਪਾਰਟੀ 'ਚ ਫੜੀਆਂ ਗਈਆਂ ਬਾਲੀਵੁੱਡ ਤੇ ਟੀ. ਵੀ. ਦੀਆਂ ਅਭਿਨੇਤਰੀਆਂ

high profile rave party raid bollywood and tv actress arrested by mumbai police
29 June, 2019 01:06:58 PM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਇਨ੍ਹੀਂ ਦਿਨੀਂ ਜਿਥੇ ਇਕ ਪਾਸੇ ਆਦਿਤਿਆ ਪੰਚੋਲੀ 'ਤੇ ਰੇਪ ਦਾ ਮਾਮਲਾ ਦਰਜ ਹੋਣ ਨਾਲ ਖਲਬਲੀ ਮਚੀ ਹੋਈ ਹੈ। ਉਥੇ ਹੀ ਦੂਜੇ ਪਾਸੇ ਇਕ ਹੋਰ ਹਾਈ ਪ੍ਰੋਫਾਈਲ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਮੁਤਾਬਕ, ਮਹਾਰਾਸ਼ਟਰ ਦੇ ਰਾਏਗੜ੍ਹ 'ਚ ਪੁਲਸ ਨੇ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਰਿਪੋਰਟਸ ਮੁਤਾਬਕ, ਇਹ ਹਾਈ ਪ੍ਰੋਫਾਇਲ ਪਾਰਟੀ ਰਾਏਗੜ੍ਹ ਦੇ ਰੀਹੀਮ ਬੀਚ 'ਤੇ ਮੌਜੂਦ ਇਕ ਆਲੀਸ਼ਾਨ ਬੰਗਲੇ 'ਚ ਚੱਲ ਰਹੀ ਸੀ। 

ਸੂਤਰਾਂ ਮੁਤਾਬਕ, ਜਾਣਕਾਰੀ ਪਾਉਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਅਤੇ ਉਥੇ ਮੌਜੂਦ ਲੋਕਾਂ ਨੂੰ ਹਿਰਾਸਤ 'ਚ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਈ ਪ੍ਰੋਫਾਇਲ ਪਾਰਟੀ 'ਚ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੀਆਂ ਕਈ ਮਸ਼ਹੂਰ ਅਭਿਨੇਤਰੀਆਂ ਵੀ ਸ਼ਾਮਲ ਸਨ। ਹਾਲਾਂਕਿ ਹਾਲੇ ਤੱਕ ਕਿਸੇ ਵੀ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਕਈ ਲੋਕਾਂ ਨੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਹੋਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਇਹ ਪਾਰਟੀ ਕਿਸੇ ਵੱਡੇ ਬਿਜਨੈੱਸਮੈਨ ਵਲੋਂ ਰੱਖੀ ਗਈ ਸੀ। ਨਾਲ ਹੀ ਇਥੇ ਪੁਲਸ ਨੇ ਅਜਿਹੇ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਹੜੇ ਲੋਕ ਡਰੱਗ ਡੀਲਿੰਗ ਦਾ ਕੰਮ ਵੀ ਕਰਦੇ ਹਨ। ਖਬਰਾਂ ਦੀ ਮੰਨੀਏ ਤਾਂ ਪੁਲਸ ਨੇ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਉਨ੍ਹਾਂ ਨੂੰ ਜਲਦ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇਗਾ।


Tags: MaharashtraRave Party Prostitution RacketRaigad BungalowArrested Bollywood and TV CelebrityMandwa Police Satation

Edited By

Sunita

Sunita is News Editor at Jagbani.