FacebookTwitterg+Mail

'ਹਾਈ ਰੇਟਿਡ ਗੱਬਰੂ' ਬਣੇ ਵਰੁਣ ਧਵਨ, ਗੁਰੂ ਰੰਧਾਵਾ ਗੀਤ 'ਤੇ ਸ਼ਰਧਾ ਨਾਲ ਮਚਾਈ ਖਲਬਲੀ (ਵੀਡੀਓ)

high rated gabru varun dhawan
28 June, 2018 02:22:25 PM

ਮੁੰਬਈ(ਬਿਊਰੋ)— ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤ ਇੰਨੀ ਦਿਨੀਂ ਕਈ ਦਿਲਾਂ ਦੀ ਧੜਕਨ ਬਣੇ ਹੋਏ ਹਨ। ਇਹੀ ਵਜ੍ਹਾ ਹੈ ਕਿ ਜੋ ਬਾਲੀਵੁੱਡ ਦੇ ਕਈ ਨਿਰਦੇਸ਼ਕ ਉਨ੍ਹਾਂ ਦੇ ਪੁਰਾਣੇ ਗੀਤ ਨੂੰ ਰੀਕ੍ਰਿਏਟ ਕਰਕੇ ਆਪਣੀਆਂ ਫਿਲਮਾਂ 'ਚ ਦਿਖਾ ਰਹੇ ਹਨ। ਫਿਲਮ 'ਤੁਮਾਹਰੀ ਸੁਲੁ', 'ਹਿੰਦੀ ਮੀਡੀਅਮ' ਤੇ 'ਬਲੈਕਮੇਲ' ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਹੋਰ ਸੁਪਰਹਿੱਟ ਗੀਤ 'ਹਾਈ ਰੇਟਿਡ ਗੱਬਰੂ' ਨੂੰ ਫਿਲਮ 'ਚ ਰਿਕ੍ਰਿਏਟ ਕੀਤਾ ਗਿਆ ਹੈ। ਇਸ ਗੀਤ 'ਚ ਐਕਟਰ ਵਰੁਣ ਧਵਨ ਤੇ ਅਦਾਕਾਰਾ ਸ਼ਰਧਾ ਕਪੂਰ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਗੀਤ ਦਾ ਨਵਾਂ ਵਰਜ਼ਨ ਡਾਂਸ 'ਤੇ ਆਧਾਰਿਤ ਫਿਲਮ 'ਨਵਾਬਜ਼ਾਦੇ' 'ਚ ਦੇਖਣ ਨੂੰ ਮਿਲੇਗਾ। 'ਹਾਈ...' ਗੀਤ ਦੇ ਇਸ ਫਿਲਮ 'ਚ ਵਰੁਣ ਧਵਨ ਤੇ ਸ਼ਰਧਾ ਕਪੂਰ 'ਤੇ ਫਿਲਮਾਇਆ ਗਿਆ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਇਸ ਗੀਤਨੂੰ ਸ਼ੇਅਰ ਕੀਤਾ ਹੈ, ਜਿਸ 'ਚ ਸ਼ਰਧਾ ਕਪੂਰ ਚੇ ਵਰੁਣ ਧਵਨ ਇਕਦਮ ਵੱਖਰਾ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਹ ਗੀਤ ਫਿਲਮ 'ਚ ਵਰੁਣ ਤੇ ਸ਼ਰਧਾ ਦੀ ਸਪੈਸ਼ਲ ਕੈਮਿਸਟਰੀ ਦੇਖਣ ਨੂੰ ਮਿਲੇਗੀ। 

ਹਾਲਾਂਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਇਸ ਫਿਲਮ 'ਚ ਬਸ ਇਸੇ ਗੀਤ 'ਚ ਹੀ ਨਜ਼ਰ ਆਉਣਗੇ। ਦੱਸ ਦੇਈਏ ਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਦੂਜੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾ ਇਹ ਜੋੜੀ ਫਿਲਮ 'ਏ. ਬੀ ਸੀ. ਡੀ. 2' 'ਚ ਨਜ਼ਰ ਆ ਚੁੱਕੀ ਹੈ।


Tags: NawabzaadeHigh Rated GabruVarun DhawanShraddha KapoorGuru RandhawaRaghav Juyal Punit J PathakDharmesh Yelande

Edited By

Sunita

Sunita is News Editor at Jagbani.