FacebookTwitterg+Mail

ਹਿਮਾਂਸ਼ੀ ਦਾ ਖੁਲਾਸਾ, ਆਸਿਮ ਨਹੀਂ ਸਗੋ ਇਸ ਸ਼ਖਸ ਕਾਰਨ ਹੋਇਆ ਚਾਓ ਨਾਲ ਬ੍ਰੇਕਅਪ

himanshi khurana  asim riaz and shehnaz kaur gill
31 January, 2020 03:35:05 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੀ ਵਾਈਲਡ ਕਾਰਡ ਕੰਟੇਸਟੈਂਟ ਹਿਮਾਂਸ਼ੀ ਖੁਰਾਨਾ ਨੇ ਇਕ ਵਾਰ ਫਿਰ ਬਿੱਗ ਬੌਸ ਦੇ ਘਰ 'ਚ ਵਾਪਸੀ ਕੀਤੀ ਹੈ। ਹਿਮਾਂਸ਼ੀ ਇਸ ਵਾਰ ਆਸਿਮ ਰਿਆਜ਼ ਦਾ ਕੁਨੈਕਸ਼ਨ ਬਣ ਕੇ ਆਈ ਹੈ। ਹਿਮਾਂਸ਼ੀ ਦੇ ਘਰ ਆਉਂਦਿਆਂ ਹੀ ਆਸਿਮ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਹਾਲਾਂਕਿ ਹਿਮਾਂਸ਼ੀ ਨੇ ਹਾਲੇ ਤੱਕ ਆਸਿਮ ਨੂੰ ਹਾਂ ਨਹੀਂ ਕਿਹਾ ਅਤੇ ਕਿਹਾ ਕਿ ਅਜੇ ਕੁਝ ਕਮਿਟਮੈਂਟ ਕਰਨਾ ਜਲਦਬਾਜ਼ੀ ਹੋਵੇਗਾ। ਇਸ ਵਿਚਕਾਰ ਕੁਝ ਦਿਨ ਪਹਿਲੇ ਇਕ ਐਪੀਸੋਡ 'ਚ ਹਿਮਾਂਸ਼ੀ ਨੇ ਆਪਣੇ ਤੇ ਚਾਓ ਦੇ ਬ੍ਰੇਕਅਪ ਦੇ ਬਾਰੇ ਦੱਸਿਆ। ਹੁਣ ਬੀਤੇ ਐਪੀਸੋਡ 'ਚ ਹਿਮਾਂਸ਼ੀ ਖੁਰਾਨਾ ਨੇ ਕਸ਼ਮੀਰਾ ਸ਼ਾਹ ਤੇ ਆਰਤੀ ਸਿੰਘ ਨੂੰ ਉਨ੍ਹਾਂ ਦੇ ਬ੍ਰੇਕਅਪ ਦਾ ਕਾਰਨ ਦੱਸਿਆ ਹੈ।

ਆਰਤੀ ਤੇ ਕਸ਼ਮੀਰਾ ਨਾਲ ਗੱਲ ਕਰਦਿਆਂ ਹਿਮਾਂਸ਼ੀ ਨੇ ਕਿਹਾ, ''ਹਰ ਕੋਈ ਮੇਰੇ ਬ੍ਰੇਕਅਪ ਕਾਰਨ ਆਸਿਮ ਨੂੰ ਹੀ ਮੰਨ ਰਿਹਾ ਹੈ ਪਰ ਚਾਓ ਤੇ ਮੇਰੇ ਵੱਖ ਹੋਣ ਦਾ ਕਾਰਨ ਆਸਿਮ ਨਹੀਂ ਸ਼ਹਿਨਾਜ਼ ਕੌਰ ਗਿੱਲ ਹੈ। ਹਿਮਾਂਸ਼ੀ ਨੇ ਕਿਹਾ, ਮੇਰੇ ਪ੍ਰੇਮੀ ਦਾ ਪਰਿਵਾਰ ਸ਼ਹਿਨਾਜ਼ ਦੇ ਕਾਫੀ ਕਰੀਬ ਹੈ। ਸ਼ਹਿਨਾਜ਼ ਚਾਓ ਦੇ ਵੱਡੇ ਭਰਾ ਨੂੰ ਜਾਣਦੀ ਹੈ। ਇਸ ਲਈ ਮੇਰੀ ਤੇ ਸ਼ਹਿਨਾਜ਼ ਦੀ ਕੰਟਰੋਵਰਸੀ ਹੋਣ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਮੇਰੇ ਤੋਂ ਦੂਰੀ ਬਣਾ ਲਈ।''

ਦੱਸਣਯੋਗ ਹੈ ਕਿ 'ਬਿੱਗ ਬੌਸ' ਦਾ ਸਾਬਕਾ ਮੁਕਾਬਲੇਬਾਜ਼ ਸਨਾ ਖਾਨ ਹਿਮਾਂਸ਼ੀ ਦਾ ਵਤੀਰਾ ਬਿਲਕੁਲ ਪਸੰਦ ਨਹੀਂ ਆ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਹਿਮਾਂਸ਼ੀ ਆਸਿਮ ਨੂੰ ਬੇਫਕੂਫ ਬਣਾ ਰਹੀ ਹੈ। ਸਨਾ ਖਾਨ ਨੇ ਹਿਮਾਂਸ਼ੀ ਦੀ ਕਲਾਸ ਲਾਉਂਦੇ ਹੋਏ ਟਵੀਟ ਕਰਦਿਆਂ ਲਿਖਿਆ, ''ਹਿਮਾਂਸ਼ੀ ਜੋ ਵੀ ਰਸ਼ਮੀ ਨਾਲ ਗੱਲਾਂ ਕਰ ਰਹੀ ਹੈ, ਉਹ ਬੇਵਕੂਫਾਨਾ ਹੈ। ਉਹ ਆਸਿਮ ਦਾ ਖੇਡ ਤੇ ਉਸ ਦੀ ਇਮੇਜ ਬਰਬਾਦ ਕਰ ਰਹੀ ਹੈ ਕਿਉਂਕਿ ਹਿਮਾਂਸ਼ੀ ਦੀਆਂ ਗੱਲਾਂ ਲੋਕਾਂ ਤੇ ਵੋਟਸ ਨੂੰ ਕੰਫਿਊਜ਼ ਕਰ ਸਕਦੀ ਹੈ। ਜੇਕਰ ਅਜਿਹਾ ਸੀ ਤਾਂ ਉਸ ਨੇ ਘਰ 'ਚ ਨਹੀਂ ਆਉਣਾ ਸੀ।''

ਦੂਜੇ ਟਵੀਟ 'ਚ ਸਨਾ ਨੇ ਲਿਖਿਆ, ''ਹਿਮਾਂਸ਼ੀ ਸ਼ੋਅ 'ਚ ਆਪਣਾ ਮੈਟਰ ਕਲੀਅਰ ਕਰਨ ਆਈ ਹੈ ਤੇ ਉਹ ਆਸਿਮ ਨੂੰ ਬੇਫਕੂਫ ਦਿਖਾਉਣਾ ਚਾਹੁੰਦੀ ਹੈ। ਉਹ ਆਸਿਮ ਦੇ ਵੋਟਸ ਨੂੰ ਖਤਰੇ 'ਚ ਪਾ ਰਹੀ ਹੈ। ਜਦੋਂ ਤੋਂ ਹਿਮਾਂਸ਼ੀ ਸ਼ੋਅ 'ਚ ਆਈ ਹੈ, ਆਪਣੇ ਸਾਬਕਾ ਪ੍ਰੇਮੀ ਤੇ ਉਸ ਦੇ ਮਾਤਾ-ਪਿਤਾ ਬਾਰੇ ਹੀ ਗੱਲ ਕਰ ਰਹੀ ਹੈ ਪਰ ਆਸਿਮ ਬਾਰੇ ਕੁਝ ਨਹੀਂ ਬੋਲ ਰਹੀ। ਸਨਾ ਨੇ ਆਸਿਮ ਦੇ ਭਰਾ ਓਮਰ ਰਿਆਜ਼ ਦੇ ਹਿਮਾਂਸ਼ੀ ਦੀ ਬਜਾਏ 'ਬਿੱਗ ਬੌਸ' 'ਚ ਜਾਣ ਦੀ ਗੱਲ ਕੀਤੀ। ਅਦਾਕਾਰਾ ਨੇ ਲਿਖਿਆ ਕਾਸ਼ ਹਿਮਾਂਸ਼ੀ ਦੀ ਜਗ੍ਹਾ ਓਮਰ ਘਰ 'ਚ ਜਾਂਦੇ। ਉਹ ਆਸਿਮ ਤੇ ਉਸ ਦੀ ਗੇਮ ਨੂੰ ਹੋਰ ਮਜ਼ਬੂਤ ਕਰਦੇ।''


Tags: Bigg Boss 13Salman KhanHimanshi KhuranaShehnaz Kaur GillSana KhanAsim RiazRashami DesaiSidharth ShuklaParas ChhabraTV Celebrity

About The Author

sunita

sunita is content editor at Punjab Kesari