FacebookTwitterg+Mail

ਜਦੋਂ ਇਕ ਕੁੜੀ ਨੇ ਹਿਮਾਂਸ਼ੀ ਨੂੰ ਇੰਸਟਾ 'ਤੇ ਕਹਿ ਦਿੱਤਾ 'ਕਾਲ ਗਰਲ'

himanshi khurana
21 December, 2018 03:25:03 PM

ਜਲੰਧਰ (ਬਿਊਰੋ)— ਹਿਮਾਂਸ਼ੀ ਖੁਰਾਣਾ ਆਪਣੀਆਂ ਇੰਸਟਾਗ੍ਰਾਮ ਪੋਸਟਸ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੀ ਹੈ। ਆਏ ਦਿਨ ਉਸ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸ ਦਾ ਹਿਮਾਂਸ਼ੀ ਮੂੰਹ ਤੋੜ ਜਵਾਬ ਵੀ ਦਿੰਦੀ ਹੈ। ਅਜਿਹਾ ਹੀ ਕੁਝ ਹਿਮਾਂਸ਼ੀ ਨਾਲ ਮੁੜ ਵਾਪਰਿਆ ਹੈ, ਜਦੋਂ ਇਕ ਕੁੜੀ ਨੇ ਹਿਮਾਂਸ਼ੀ ਨੂੰ 'ਕਾਲ ਗਰਲ' ਤਕ ਕਹਿ ਦਿੱਤਾ। ਦਰਅਸਲ ਜੈਜ਼ ਕੌਰ ਨਾਂ ਦੀ ਕੁੜੀ ਨੇ ਹਿਮਾਂਸ਼ੀ ਦੀ ਲੇਟੈਸਟ ਤਸਵੀਰ 'ਤੇ ਕੁਮੈਂਟ ਕਰਦਿਆਂ ਲਿਖਿਆ, 'comment dlt krn nal jo tuci lgg rhe o nhi bdl jana i mean tu say (call girl)'। ਇਸ ਦਾ ਜਵਾਬ ਹਿਮਾਂਸ਼ੀ ਨੇ ਬੜੇ ਹੀ ਪਿਆਰ ਨਾਲ ਦਿੱਤਾ ਹੈ ਰਿਪਲਾਈ 'ਚ ਹਿਮਾਂਸ਼ੀ ਨੇ ਲਿਖਿਆ, 'miss i respect call girls they are satisfying those who can be rapist... check krlo ki pta ghrde bnde hi hon... so call girl deserve respect... Ur totally useless cheap person who has nothing to do'।

Punjabi Bollywood Tadka
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹਿਮਾਂਸ਼ੀ ਨੇ ਆਪਣੀਆਂ ਬੋਲਡ ਤਸਵੀਰਾਂ ਪੋਸਟ ਕੀਤੀਆਂ ਸਨ, ਜਿਹੜੀਆਂ ਫੈਨਜ਼ ਨੂੰ ਪਸੰਦ ਨਹੀਂ ਆਈਆਂ ਤੇ ਮਜਬੂਰ ਹਿਮਾਂਸ਼ੀ ਨੂੰ ਤਸਵੀਰਾਂ ਡਿਲੀਟ ਕਰਨੀਆਂ ਪਈਆਂ। ਇਹੀ ਨਹੀਂ ਇਸ ਦੇ ਬਦਲੇ ਹਿਮਾਂਸ਼ੀ ਨੇ ਇਕ ਤਸਵੀਰ ਸੂਟ ਪਹਿਨ ਕੇ ਪੋਸਟ ਕੀਤੀ ਤੇ ਹੇਟਰਸ ਨੂੰ ਜਵਾਬ ਦਿੰਦਿਆਂ ਲਿਖਿਆ, 'lol chako jinna ne kpria da rola paya c... Mind it drs difference between fan or follower'।

Punjabi Bollywood Tadka


Tags: Himanshi Khurana Instagram Photoshoot Supna Laden Punjabi Model

Edited By

Sunita

Sunita is News Editor at Jagbani.