FacebookTwitterg+Mail

ਵੀਡੀਓ : ‘ਖਾਲਸਾ ਏਡ’ ਨਾਲ ਜੁੜ ਹਿਮਾਂਸ਼ੀ ਖੁਰਾਣਾ ਬੰਗਲਾਦੇਸ਼ ’ਚ ਲੋਕਾਂ ਦੀ ਮਦਦ ਲਈ ਪੁੱਜੀ

himanshi khurana
03 March, 2018 04:01:22 PM

ਜਲੰਧਰ(ਬਿਊਰੋ)- ਹਿਮਾਂਸ਼ੀ ਖੁਰਾਣਾ ਦਾ ਨਾਂ ਉਨ੍ਹਾਂ ਮਸ਼ਹੂਰ ਪੰਜਾਬੀ ਸਿਤਾਰਿਆਂ ਦੀ ਲਿਸਟ ’ਚ ਸ਼ਾਮਲ ਹੈ, ਜੋ ਆਏ ਦਿਨੀਂ ਔਰਤਾਂ ਖਿਲਾਫ ਹੋ ਰਹੇ ਅਨਿਆ ਬਾਰੇ ਖੁੱਲ੍ਹ ਕੇ ਬੋਲਦੀ ਹੈ। ਹਾਲ ਹੀ ’ਚ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਮਾਡਲ ਹਿਮਾਂਸ਼ੀ ਖੁਰਾਣਾ ‘ਖਾਲਸਾ ਏਡ’ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਮੁਹਿੰਮ ਨਾਲ ਜੁੜੀ ਹੈ।
Punjabi Bollywood Tadka

ਬੰਗਲਾਦੇਸ਼ ’ਚ ‘ਖਾਲਸਾ ਏਡ’ ਨੇ ਗੋਦ ਲਏ 1000 ਪਰਿਵਾਰ ਲਈ ਪੋਸ਼ਣਯੁਕਤ ਭੋਜਨ ਲੈ ਕੇ ਹਿਮਾਂਸ਼ੀ ਖੁਰਾਣਾ ਆਪਣੀ ਪੂਰੀ ਟੀਮ ਨਾਲ ਪੁੱਜੀ।
Punjabi Bollywood Tadka

ਇਸ ਦੌਰਾਨ ਹਿਮਾਂਸੀ ਖੁਰਾਣਾ ਨੇ ਇਸ ਕੰਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਦੱਸਿਆ।
Punjabi Bollywood Tadka

ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਮੁਹਿਮ ਨਾਲ ਜੁੜ ਕੇ ਕਾਫੀ ਖੁਸ਼ੀ ਹੋ ਰਹੀ ਹੈ। ਗਰਭਵਤੀ ਔਰਤਾਂ ਨੂੰ ਪੋਸ਼ਕ ਭੋਜਨ ਦੇਣ ਪਹਿਲੀ ਵਾਰ ਸਾਡੀ ਔਰਤਾਂ ਦੀ ਪੂਰੀ ਟੀਮ ਦੇਸ਼ ਤੋਂ ਬਾਹਰ ਬੰਗਲਾਦੇਸ਼ ਆਈ ਹੈ।
Punjabi Bollywood Tadka

‘ਖਾਲਸਾ ਏਡ’ ’ਚ ਬਹੁਤ-ਬਹੁਤ ਧਨਵਾਦ, ਜਿਨ੍ਹਾਂ ਨੇ ਮੈਨੂੰ ਇਹ ਨੇਕ ਕੰਮ ਕਰਨ ਦਾ ਮੌਕਾ ਦਿੱਤਾ।


Tags: Himanshi KhuranaKhalsa Aid Sadda HaqHigh HeelPeg Di WaashnaSaade Munde Da ViahPunjabi Model

Edited By

Sunita

Sunita is News Editor at Jagbani.