FacebookTwitterg+Mail

ਹਿਮਾਂਸ਼ੀ ਨੂੰ ਮੁੜ ਆਈ ਆਸਿਮ ਦੀ ਯਾਦ, ਕੀਤਾ ਇਹ ਟਵੀਟ

himanshi khurana and asim riaz
30 December, 2019 01:53:01 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਹਿਮਾਂਸ਼ੀ ਖੁਰਾਨਾ ਤੇ ਆਸਿਮ ਰਿਆਜ਼ ਦੀ ਦੋਸਤੀ ਕਾਫੀ ਸੁਰਖੀਆਂ 'ਚ ਹੈ। ਹਿਮਾਂਸ਼ੀ ਦੀ ਆਸਿਮ ਨਾਲ ਦੋਸਤੀ ਟੀ. ਵੀ. ਦੇ ਇਕ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੌਰਾਨ ਹੋਈ ਸੀ। ਹਿਮਾਂਸ਼ੀ ਤਾਂ ਇਸ ਸ਼ੋਅ 'ਚੋਂ ਬਾਹਰ ਹੋ ਚੁੱਕੀ ਹੈ ਪਰ ਉਹ ਇਸ ਸ਼ੋਅ ਨਾਲ ਪੂਰੀ ਤਰ੍ਹਾਂ ਜੁੜੀ ਹੋਈ ਹੈ, ਜਿਸ ਦਾ ਅੰਦਾਜ਼ ਉਨ੍ਹਾਂ ਵਲੋਂ ਸ਼ੋਅ ਨੂੰ ਲੈ ਕੇ ਕੀਤੇ ਜਾਣ ਵਾਲੇ ਟਵੀਟ ਤੋਂ ਲਾਇਆ ਜਾ ਸਕਦਾ ਹੈ। ਇਸ ਸਭ ਦੇ ਚੱਲਦਿਆਂ ਬੀਤੇ ਦਿਨੀਂ ਆਸਿਮ ਰਿਆਜ਼ ਦਾ ਸ਼ੋਅ 'ਚ ਕੁਝ ਲੋਕਾਂ ਨਾਲ ਝਗੜਾ ਹੋਇਆ ਸੀ। ਝਗੜੇ ਕਾਰਨ ਆਸਿਮ ਰਿਆਜ਼ ਰੋਣ ਲੱਗ ਜਾਂਦਾ, ਜਿਸ ਨੂੰ ਦੇਖ ਕੇ ਹਿਮਾਂਸ਼ੀ ਖੁਰਾਨਾ ਵੀ ਅੱਪਸੈੱਟ ਹੋ ਜਾਂਦੀ ਹੈ। ਹਿਮਾਂਸ਼ੀ ਨੇ ਆਸਿਮ ਦੀ ਇਕ ਤਸਵੀਰ ਸ਼ੇਅਰ ਕਰਕੇ ਆਪਣੇ ਦਿਲ ਦਾ ਹਾਲ ਬਿਆਨ ਕੀਤਾ ਹੈ। ਹਿਮਾਂਸ਼ੀ ਨੇ ਲਿਖਿਆ ਹੈ ਕਿ ''ਮੈਂ ਆਸਿਮ ਰਿਆਜ਼ ਨੂੰ ਰੋਂਦਾ ਨਹੀਂ ਦੇਖ ਸਕਦੀ।'' ਦੱਸ ਦਈਏ ਕਿ ਹਿਮਾਂਸ਼ੀ ਨੇ ਲਿਖਿਆ ਹੈ ਕਿ, ''ਆਸਿਮ ਰਿਆਜ਼ ਇਸ ਤੋਂ ਪਹਿਲਾਂ ਉਦੋਂ ਰੋਇਆ ਸੀ, ਜਦੋਂ ਮੈਂ ਸ਼ੋਅ ਤੋਂ ਬਾਹਰ ਹੋਈ ਸੀ। ਆਸਿਮ ਰਿਆਜ਼ ਨੂੰ ਰੋਂਦੇ ਦੇਖ ਕੇ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ, ਜਦੋਂ ਉਹ ਸ਼ੋਅ 'ਚੋਂ ਬਾਹਰ ਆਏਗਾ ਉਦੋਂ ਉਹ ਆਸਿਮ ਨੂੰ ਇਕ ਵਾਰ ਜ਼ਰੂਰ ਮਿਲੇਗੀ।'' ਇਸ ਤੋਂ ਇਲਾਵਾ ਹਿਮਾਂਸ਼ੀ ਨੇ ਕਈ ਹੋਰ ਵੀ ਗੱਲਾਂ ਸ਼ੇਅਰ ਕੀਤੀਆਂ।

 

I can’t see him like this ... ye situations apko or strong kregi.....ise pehle camera se chupp kr mere nomination pe roye or aj dekha........... state of mind boht ajeeb hota hai ...I know bahar atee hi mujhe boht kuch kehna asim ko... tab tak I will pray .....🐸🐸🐸 pic.twitter.com/LecxcaYm9b

— Himanshi khurana (@realhimanshi) December 28, 2019

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਕੌਰ ਗਿੱਲ ਸ਼ੇਫਾਲੀ ਬੱਗਾ ਨਾਲ ਹਿਮਾਂਸ਼ੀ ਬਾਰੇ ਗੱਲ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ, ''ਮੇਰਾ ਮੁਕਾਬਲਾ ਇਨ੍ਹਾਂ ਨਾਲ ਨਹੀਂ ਹੈ। ਜੋ ਮੇਰਾ ਲੈਵਲ (ਪੱਧਰ/ਸਟੈਂਡ) ਸੀ ਨਾ, ਜਿਸ ਨਾਲ ਮੈਨੂੰ ਕੰਟਰੋਵਰਸੀ ਕਰਕੇ ਵੀ ਮਜ਼ਾ ਆਇਆ ਉਹ ਸੀ ਹਿਮਾਂਸ਼ੀ ਖੁਰਾਨਾ। ਉਸ ਨਾਲ ਸੀ ਮੇਰਾ ਅਸਲੀ ਕੰਪੀਟੀਸ਼ਨ। ਉਹ ਮੇਰੇ ਲੈਵਲ ਦੀ ਸੀ।'' ਦੱਸ ਦਈਏ ਕਿ ਇਸ ਵੀਡੀਓ ਕਲਿੱਪ ਨੂੰ ਹਿਮਾਂਸ਼ੀ ਖੁਰਾਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਹਾਲਾਂਕਿ ਹਿਮਾਂਸ਼ੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹੋਈ ਹੈ। ਇਸੇ ਸਾਲ ਹਿਮਾਂਸ਼ੀ ਤੇ ਸ਼ਹਿਨਾਜ਼ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ, ਜਿਸ ਕਾਰਨ ਹਿਮਾਂਸ਼ੀ ਦੇ ਆਉਂਦੀ ਹੀ ਸ਼ਹਿਨਾਜ਼ ਡਰ ਗਈ ਸੀ।


Tags: Himanshi KhuranaBigg Boss 13Shehnaaz GillSidharth ShuklaAsim RiazParas Chhabra

About The Author

sunita

sunita is content editor at Punjab Kesari