FacebookTwitterg+Mail

ਆਸਿਮ ਤੇ ਰਸ਼ਮੀ ਦੇ ਅਜਿਹੇ ਡਾਂਸ ਨੂੰ ਦੇਖ ਹਿਮਾਂਸ਼ੀ ਦਾ ਨਿਕਲਿਆ ਹਾਸਾ, ਵੀਡੀਓ ਵਾਇਰਲ

himanshi khurana and asim riaz
18 February, 2020 04:45:24 PM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਖਤਮ ਹੋਣ ਤੋਂ ਬਾਅਦ ਸਾਰੇ ਕੰਟੈਸਟੈਂਟ ਹੁਣ ਬਾਹਰ ਦੀ ਦੁਨੀਆ 'ਚ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਖੂਬ ਇੰਜੁਆਏ ਕਰ ਰਹੇ ਹਨ। ਲਗਭਗ 4 ਮਹੀਨੇ ਤੱਕ ਚੱਲੇ ਇਸ ਰਿਐਲਿਟੀ ਸ਼ੋਅ ਦੇ ਸਿਧਾਰਥ ਸ਼ੁਕਲਾ ਜੇਤੂ ਰਹੇ ਅਤੇ ਆਸਿਮ ਰਿਆਜ ਫਰਸਟ ਰਨਰਅਪ ਬਣੇ। ਸੋਸ਼ਲ ਮੀਡੀਆ 'ਤੇ ਬਿੱਗ ਬੌਸ ਸਟਾਰਸ ਦਾ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਆਸਿਮ ਰਿਆਜ਼, ਉਮਰ ਰਿਆਜ਼ ਅਤੇ ਰਸ਼ਮੀ ਦੇਸਾਈ ਇਕ ਡਾਂਸ ਮੂਵ ਕਰਦੇ ਨਜ਼ਰ ਆ ਰਹੇ ਹਨ। ਆਸਿਮ ਅਤੇ ਰਸ਼ਮੀ ਇਸ ਵੀਡੀਓ 'ਚ ਫਲੋਰ 'ਤੇ ਫਿਲਮ 'ਸਟ੍ਰੀਟ ਡਾਂਸਰ 3ਡੀ' ਦੇ ਗੀਤ 'ਹਾਏ ਗਰਮੀ' 'ਤੇ ਡਾਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਗੀਤ 'ਤੇ ਨੌਰਾ ਫਤੇਹੀ ਨੇ ਪਰਫਾਰਮ ਕੀਤਾ ਸੀ ਅਤੇ ਉਨ੍ਹਾਂ ਦਾ ਡਾਂਸ ਮੂਵ ਕਾਫੀ ਵਾਇਰਲ ਹੋਇਆ ਸੀ। ਆਸਿਮ ਰਿਆਜ਼ ਅਤੇ ਰਸ਼ਮੀ ਫਲੋਰ 'ਤੇ ਜਦੋਂ ਇਹ ਡਾਂਸ ਮੂਵ ਕਰ ਰਹੇ ਹਨ, ਉਦੋਂ ਹਿਮਾਂਸ਼ੀ ਖੁਰਾਣਾ ਬੈੱਡ 'ਤੇ ਖੜ੍ਹੀ ਹੁੰਦੀ ਹੈ ਅਤੇ ਉਸ ਨੂੰ ਇਹ ਡਾਂਸ ਮੂਵ ਕਰਦੇ ਦੇਖ ਰਹੀ ਹੁੰਦੀ। ਹਿਮਾਂਸ਼ੀ ਨੂੰ ਇਹ ਡਾਂਸ ਇੰਨਾ ਫਨੀ ਲੱਗਦਾ ਹੈ ਕਿ ਉਹ ਆਪਣੀ ਹਾਸਾ ਨਹੀਂ ਰੋਕ ਪਾਉਂਦੀ।

ਦੱਸ ਦਈਏ ਕਿ ਆਸਿਮ ਰਿਆਜ਼ ਅਤੇ ਰਸ਼ਮੀ 'ਬਿੱਗ ਬੌਸ' ਸੀਜ਼ਨ 13 ਦੇ ਸਭ ਤੋਂ ਮਜ਼ਬੂਤ ਕੰਟੈਸਟੈਂਟ 'ਚੋਂ ਰਹੇ ਹਨ। ਇਹ ਦੋਵੇਂ ਹੀ ਫਿਨਾਲੇ ਤੱਕ ਪਹੁੰਚੇ ਅਤੇ ਦੋਵਾਂ 'ਚ ਕੜੀ ਟੱਕਰ ਸੀ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਇਹ ਕਹਿਣਾ ਮੁਸ਼ਕਲ ਸੀ ਕਿ ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਸ਼ਹਿਨਾਜ ਕੌਰ ਗਿੱਲ ਅਤੇ ਰਸ਼ਮੀ ਦੇਸਾਈ 'ਚੋਂ ਕੌਣ ਹੋਵੇਗਾ, ਜੋ 'ਬਿੱਗ ਬੌਸ' ਦੀ ਟਰਾਫੀ ਚੁੱਕੇਗਾ। ਹਾਲਾਂਕਿ ਅੰਤ 'ਚ ਆਸਿਮ ਅਤੇ ਸਿਧਾਰਥ 'ਚ ਕੜੀ ਟੱਕਰ ਰਹੀ ਅਤੇ ਸਿਧਾਰਥ ਸ਼ੁਕਲਾ ਲਾਈਵ ਵੋਟਿੰਗ ਤੋਂ ਬਾਅਦ ਜੇਤੂ ਐਲਾਨ ਦਿੱਤੇ ਗਏ।

 
 
 
 
 
 
 
 
 
 
 
 
 
 

⭐️ friends on 🔥

A post shared by Himanshi Khurana 🐸 (@iamhimanshikhurana) on Feb 18, 2020 at 1:34am PST

ਦੱਸਣਯੋਗ ਹੈ ਕਿ 'ਬਿੱਗ ਬੌਸ 13' ਫਿਨਾਲੇ ਤੋਂ ਬਾਅਦ ਆਸਿਮ ਰਿਆਜ਼ ਆਪਣੇ ਅਗਲੇ ਪ੍ਰੋਜੈਕਟਸ ਦੀ ਤਲਾਸ਼ 'ਚ ਜੁੱਟ ਗਏ ਹਨ। ਆਸਿਮ ਰਿਆਜ਼ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਹੈ। ਮਿਸਟਰ ਖਬਰੀ ਦੀ ਮੰਨੀਏ ਤਾਂ ਆਸਿਮ ਰਿਆਜ਼ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨਾਲ ਸਕ੍ਰੀਨ ਸ਼ੇਅਰ ਕਰ ਸਕਦੇ ਹਨ। ਫਿਲਮ 'ਸਟੂਡੈਂਟ ਆਫ ਦਿ ਈਅਰ' ਦੇ ਤੀਜੇ ਪਾਰਟ 'ਚ ਸੁਹਾਨਾ ਖਾਨ ਅਤੇ ਆਸਿਮ ਰਿਆਜ਼ ਨਜ਼ਰ ਆ ਸਕਦੇ ਹਨ।


Tags: Himanshi KhuranaAsim RiazRashami DesaiStreet Dancer 3DHaye GarmiDance VideoViralSidharth Shukla

About The Author

sunita

sunita is content editor at Punjab Kesari