FacebookTwitterg+Mail

ਜੈਸਮੀਨ ਸੈਂਡਲਸ ਨੇ ਹਿਮਾਂਸ਼ੀ ਨੂੰ ਬਰਥਡੇ 'ਤੇ ਦਿੱਤਾ ਖਾਸ ਤੋਹਫਾ, ਵੀਡੀਓ ਵਾਇਰਲ

himanshi khurana and jasmine sandlas
27 November, 2018 01:14:51 PM

ਜਲੰਧਰ(ਬਿਊਰੋ)— ਪੰਜਾਬੀ ਮਾਡਲਸ 'ਚ ਮਸ਼ਹੂਰ ਹਿਮਾਂਸ਼ੀ ਖੁਰਾਣਾ ਹੁਣ ਤੱਕ ਕਈ ਸੁਪਰਹਿੱਟ ਗੀਤਾਂ 'ਚ ਨਜ਼ਰ ਆ ਚੁੱਕੀ ਹੈ। ਅੱਜ ਹਿਮਾਂਸ਼ੀ ਖੁਰਾਣਾ ਨੂੰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨੇ ਸਰਪ੍ਰਾਈਜ਼ ਦਿੱਤਾ, ਜਿਸ ਦੀ ਵੀਡੀਓ ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 27 ਨਵੰਬਰ 1991 ਨੂੰ ਕੀਰਤਪੁਰ ਸਾਹਿਬ 'ਚ ਹੋਇਆ ਸੀ। 

 

 
 
 
 
 
 
 
 
 
 
 
 
 
 

Thanku for surprise jasmine

A post shared by Himanshi Khurana (@iamhimanshikhurana) on Nov 26, 2018 at 6:39pm PST

ਹਿਮਾਂਸ਼ੀ ਖੁਰਾਣਾ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਬੀ. ਐੱਮ. ਸੀ. ਸਕੂਲ 'ਚੋਂ ਪ੍ਰਾਪਤ ਕੀਤੀ ਅਤੇ ਇਸ ਤੋਂ ਬਾਅਦ 12ਵੀਂ 'ਚ ਮੈਡੀਕਲ ਸਾਇੰਸ 'ਚ ਦਾਖਲਾ ਲਿਆ ਅਤੇ ਹਾਸਪੀਟੇਲਿਟੀ ਅਤੇ ਐਵੀਏਸ਼ਨ ਸੈਕਟਰ 'ਚ ਡਿਗਰੀ ਹਾਸਲ ਕੀਤੀ।

Punjabi Bollywood Tadka

ਹਿਮਾਂਸ਼ੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤਕਰੀਬਨ 17 ਸਾਲ ਦੀ ਉਮਰ 'ਚ ਉਸ ਸਮੇਂ ਕੀਤੀ ਸੀ ਜਦੋਂ ਉਨ੍ਹਾਂ ਨੂੰ ਮਿਸ ਲੁਧਿਆਣਾ ਚੁਣਿਆ ਗਿਆ ਸੀ।

Punjabi Bollywood Tadka

ਆਪਣਾ ਕਰੀਅਰ ਬਣਾਉਣ ਲਈ ਉਨ੍ਹਾਂ ਨੇ ਦਿੱਲੀ ਦਾ ਰੁਖ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਮੇਕ ਮਾਈ ਟਰਿੱਪ, ਆਯੂਰ, ਪੇਪਸੀ, ਨੇਸਲੇ, ਸਮੇਤ ਕਈ ਨਾਮੀ ਕੰਪਨੀਆਂ ਲਈ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਿਆ।

Punjabi Bollywood Tadka
ਸਾਲ 2010 'ਚ ਉਨ੍ਹਾਂ ਨੇ 'ਜੋੜੀ' ਮਿਊਜ਼ਿਕ ਐਲਬਮ 'ਚ ਕੰਮ ਕੀਤਾ ਅਤੇ ਫਿਰੋਜ਼ ਖਾਨ ਦੀ 'ਫਸਲੀ ਬਟੇਰੇ' ਲਖਵਿੰਦਰ ਵਡਾਲੀ ਦੀ 'ਨੈਣਾਂ ਦੇ ਬੂਹੇ' ਸਮੇਤ ਕਈ ਮਿਊਜ਼ਿਕ ਐਲਬਮ 'ਚ ਆਪਣੀ ਪ੍ਰਤਿਭਾ ਨੂੰ ਦਿਖਾਇਆ। 2014 'ਚ ਉਨ੍ਹਾਂ ਨੇ ਸਿੱਪੀ ਗਿੱਲ ਅਤੇ ਜੱਸੀ ਗਿੱਲ ਨਾਲ ਕੰਮ ਕੀਤਾ।

Punjabi Bollywood Tadka

ਇਸ ਤੋਂ ਬਾਅਗ ਸਾਲ 2014 'ਚ ਜੱਸੀ ਗਿੱਲ ਦੀ 'ਲਾਦੇਨ' ਅਤੇ ਐਮੀ ਵਿਰਕ ਦੀ 'ਤਾਰਾ' ਐਲਬਮ 'ਚ ਕੰਮ ਕੀਤਾ। ਜੇ ਸਟਾਰ ਦੀ ਮਿਊਜ਼ਿਕ ਐਲਬਮ 'ਚ ਉਨ੍ਹਾਂ 'ਤੇ ਫਿਲਮਾਏ ਗਏ ਗੀਤ 'ਨਾ ਨਾ ਨਾ' ਨੂੰ ਸਰੋਤਿਆਂ ਦਾ ਕਾਫੀ ਪਿਆਰ ਮਿਲਿਆ।

Punjabi Bollywood Tadka
ਪੰਜਾਬੀ ਗਾਇਕ ਨਿੰਜਾ ਦੇ ਗੀਤ 'ਗੱਲ ਜੱਟਾਂ ਵਾਲੀ' ਨੂੰ ਹਿਮਾਂਸ਼ੀ ਖੁਰਾਣਾ 'ਤੇ ਫਿਲਮਾਇਆ ਗਿਆ, ਜਿਸ ਨੂੰ ਸਰੋਤਿਆਂ ਨੇ ਖੂਬ ਪਸੰਦ ਕੀਤਾ।

Punjabi Bollywood Tadka

ਹਿਮਾਂਸ਼ੀ ਖੁਰਾਣਾ ਮਿਊਜ਼ਿਕ ਐਲਬਮ ਦੇ ਨਾਲ-ਨਾਲ ਫਿਲਮਾਂ 'ਚ ਵੀ ਕੰਮ ਕਰ ਰਹੀ ਹੈ। ਉਨ੍ਹਾਂ ਨੇ 2-3 ਸਾਲ ਦੇ ਆਪਣੇ ਕਰੀਅਰ 'ਚ ਜੋ ਕਾਮਯਾਬੀ ਹਾਸਲ ਕੀਤੀ ਹੈ, ਉਹ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਉਂਦੀ ਹੈ।

Punjabi Bollywood Tadka

ਉਨਾਂ ਨੇ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਾਮਯਾਬੀ ਦੇ ਝੰਡੇ ਗੱਡੇ। 

Punjabi Bollywood Tadka
ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਪੰਜਾਬ ਦੇ ਇਕ ਛੋਟੇ ਜਿਹੇ ਖੇਤਰ ਚੋਂ ਨਿਕਲ ਕੇ ਜਿਸ ਤਰ੍ਹਾਂ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ਉਸਨੇ ਸਾਬਤ ਕਰ ਦਿੱਤਾ ਹੈ ਕਿ ਕਾਮਯਾਬੀ ਹਾਸਲ ਕਰਨ ਲਈ ਸਖਤ ਮਿਹਨਤ ਅਤੇ ਦਿਲ 'ਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੁੰਦਾ।

Punjabi Bollywood Tadka


Tags: Himanshi Khurana Happy Birthday Jasmine Sandlas Instagram Video Sadda Haq Laden Na Na Na Gabru 2

Edited By

Sunita

Sunita is News Editor at Jagbani.