FacebookTwitterg+Mail

ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਗੀਤਾਂ ਰਾਹੀਂ ਦਿੱਤਾ ਹੁਣ ਇਕ-ਦੂਜੇ ਨੂੰ ਰਿਪਲਾਈ

himanshi khurana and shehnaz kaur gill
29 January, 2019 03:41:08 PM

ਜਲੰਧਰ (ਬਿਊਰੋ) : ਅਕਸਰ ਪੰਜਾਬੀ ਗਾਇਕ ਆਪਣੇ ਗੀਤਾਂ ਰਾਹੀਂ ਇਕ-ਦੂਜੇ ਨੂੰ ਰਿਪਲਾਈ ਕਰਦੇ ਰਹਿੰਦੇ ਹਨ ਪਰ ਹੁਣ ਪੰਜਾਬੀ ਮਾਡਲਾਂ ਨੇ ਵੀ ਤਰੀਕਾ ਅਪਣਾ ਲਿਆ ਹੈ। ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਨ੍ਹਾਂ ਦੀ ਗੱਲ ਕਰ ਰਹੇ ਹਾਂ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੀ। ਦੋਵਾਂ ਦੇ ਹਾਲ ਹੀ 'ਚ ਗੀਤ ਰਿਲੀਜ਼ ਹੋਏ ਹਨ, ਜਿਸ ਦੇ ਰਾਹੀਂ ਹਿਮਾਂਸ਼ੀ ਤੇ ਸ਼ਹਿਨਾਜ਼ ਵਲੋਂ ਇਕ-ਦੂਜੇ ਨੂੰ ਰਿਪਲਾਈ ਦਿੱਤਾ ਗਿਆ ਹੈ। ਹਿਮਾਂਸ਼ੀ ਖੁਰਾਣਾ ਨੇ ਜਿਥੇ ਆਪਣੇ ਗੀਤ 'ਚ ਹੇਟਰਾਂ ਦੇ ਸੀਨੇ 'ਚ ਅੱਗ ਦੀ ਗੱਲ ਕੀਤੀ, ਉਥੇ ਸ਼ਹਿਨਾਜ਼ ਨੇ ਆਪਣੇ ਗੀਤ ਰਾਹੀਂ ਹਿਮਾਂਸ਼ੀ ਨੂੰ ਆਂਟੀ ਆਖ ਦਿੱਤਾ।


ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਤਾਂ ਕੋਈ ਦੋਵਾਂ ਨੂੰ ਚੁੱਪ ਰਹਿਣ ਦੀ ਸਲਾਹ ਦੇ ਰਿਹਾ ਹੈ ਤਾਂ ਕੋਈ ਦੋਵਾਂ ਨੂੰ ਆਪਸ 'ਚ ਮਿਲ ਕੇ ਮਸਲਾ ਹਲ ਕਰਨ ਦੀ ਗੱਲ ਕਹਿ ਰਿਹਾ ਹੈ। ਫਿਲਹਾਲ ਦੋਵੇਂ ਪਾਸਿਓਂ ਅੱਗ ਬਰਾਬਰ ਦੀ ਹੈ, ਜੋ ਬੁੱਝਣ ਦਾ ਨਾਂ ਨਹੀਂ ਲੈ ਰਹੀ ਹੈ।
 


Tags: Himanshi Khurana Shehnaz Kaur Gill Video Cold War Viral Punjabi Celebrity

Edited By

Sunita

Sunita is News Editor at Jagbani.