FacebookTwitterg+Mail

ਸ਼ੈਰੀ ਮਾਨ ਨੇ ਮੁੜ ਹਿਮਾਂਸ਼ੀ-ਸ਼ਹਿਨਾਜ਼ ਦੀ ਲੜਾਈ 'ਤੇ ਕੀਤੀ ਟਿੱਪਣੀ

himanshi khurana and shehnaz kaur gill
29 January, 2019 08:33:15 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਸ਼ੈਰੀ ਮਾਨ ਨੇ ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਕੌਰ ਗਿੱਲ ਦੀ ਲੜਾਈ 'ਤੇ ਚੁਟਕੀ ਲਈ ਸੀ। ਸ਼ੈਰੀ ਨੇ ਆਪਣੇ ਦੋਸਤ ਨਾਲ ਮਿਲ ਕੇ ਦੋਵਾਂ ਦੀ ਲੜਾਈ ਦਾ ਮਜ਼ਾਕ ਉਡਾਇਆ ਸੀ ਤੇ ਹੁਣ ਮੁੜ ਸ਼ੈਰੀ ਨੇ ਇਕ ਵੀਡੀਓ ਅਪਲੋਡ ਕਰਕੇ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ 'ਤੇ ਅੱਗ 'ਚ ਘਿਓ ਪਾਉਣ ਵਾਲਾ ਕੰਮ ਕੀਤਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਨੇ ਇਕ-ਦੂਜੇ ਨੂੰ ਗੀਤਾਂ ਰਾਹੀਂ ਰਿਪਲਾਈ ਕੀਤਾ ਹੈ। ਇਸ 'ਤੇ ਸ਼ੈਰੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਮਸਤੀ ਕਰ ਰਹੇ ਹਨ। 

ਦੱਸਣਯੋਗ ਹੈ ਕਿ ਸ਼ੈਰੀ ਮਾਨ ਉਂਝ ਵੀ ਆਪਣੇ ਫੈਨਜ਼ ਲਈ ਫਨੀ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਹਨ। ਹੁਣ ਹਿਮਾਂਸ਼ੀ ਤੇ ਸ਼ਹਿਨਾਜ਼ ਲਈ ਸ਼ੈਰੀ ਮਾਨ ਦੀ ਇਹ ਵੀਡੀਓ ਸਹੀ ਹੈ ਜਾਂ ਗਲਤ ਹੈ ਇਸ ਗੱਲ ਦਾ ਅੰਦਾਜ਼ ਤਾਂ ਤੁਸੀਂ ਵੀ ਲਾ ਸਕਦੇ ਹੀ ਹੋ।


Tags: Himanshi Khurana Shehnaz Kaur Gill Sharry Mann Video Viral Punjabi Celebrity

Edited By

Sunita

Sunita is News Editor at Jagbani.