FacebookTwitterg+Mail

ਜਾਣੋ ਹਿਮਾਂਸ਼ੀ ਦੀ ਨਜ਼ਰ 'ਚ ਕੀ ਹੈ ਸ਼ਹਿਨਾਜ਼, 'ਪੰਜਾਬ ਦੀ ਕੈਟਰੀਨਾ ਜਾਂ ਬਾਲੀਵੁੱਡ ਦੀ ਰਾਖੀ ਸਾਵੰਤ'

himanshi khurana and shehnaz kaur gill
28 December, 2019 01:29:15 PM

ਜਲੰਧਰ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਬਾਹਰ ਆ ਕੇ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਘਰ ਤੋਂ ਬਾਹਰ ਆਉਂਦਿਆਂ ਹੀ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਵਿਚਕਾਰ ਹੋਈ ਕੰਟਰੋਵਰਸੀ ਇਕ ਵਾਰ ਮੁੜ ਚਰਚਾ 'ਚ ਹੈ ਪਰ ਸ਼ੋਅ ਦੌਰਾਨ ਦੋਹਾਂ ਨੇ ਕਈ ਦਿਨ ਇਕੱਠੇ ਬਤੀਤ ਕੀਤੇ ਹਨ। ਇਸ ਤੋਂ ਬਾਅਦ ਸਭ ਦੇ ਮਨ 'ਚ ਇਹੀ ਸਵਾਲ ਹੈ ਕਿ ਹਿਮਾਂਸ਼ੀ ਦਾ ਵਤੀਰਾ ਸ਼ਹਿਨਾਜ਼ ਪ੍ਰਤੀ ਬਦਲਿਆ ਹੈ ਜਾਂ ਨਹੀਂ। ਇਸ ਸਵਾਲ ਦਾ ਜਵਾਬ ਹਿਮਾਂਸ਼ੀ ਨੇ ਇਕ ਚੈਟ ਸ਼ੋਅ ਦੌਰਾਨ ਦਿੱਤਾ ਹੈ।

ਇਸ ਸ਼ੋਅ 'ਚ ਹਿਮਾਂਸ਼ੀ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਸ਼ਹਿਨਾਜ਼ ਨੂੰ ਪੰਜਾਬ ਦੀ ਕੈਟਰੀਨਾ ਕੈਫ ਮੰਨਦੇ ਹੋ ਜਾਂ ਰਾਖੀ ਸਾਵੰਤ? ਇਸ ਦਾ ਜਵਾਬ ਦਿੰਦੇ ਹੋਏ ਹਿਮਾਂਸ਼ੀ ਨੇ ਕਿਹਾ ਕਿ ਉਸ ਲਈ ਸ਼ਹਿਨਾਜ਼ ਗਿੱਲ, ਸ਼ਹਿਨਾਜ਼ ਗਿੱਲ ਹੀ ਹੈ। ਮੇਰੇ ਲਈ ਸ਼ਹਿਨਾਜ਼ ਨਾ ਤਾਂ ਕੈਟਰੀਨਾ ਕੈਫ ਤੇ ਨਾ ਹੀ ਰਾਖੀ ਸਾਵੰਤ। ਇਸ ਤੋਂ ਇਲਾਵਾ ਹਿਮਾਂਸ਼ੀ ਤੋਂ ਇਕ ਹੋਰ ਸਵਾਲ ਕੀਤਾ ਗਿਆ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਸ਼ਹਿਨਾਜ਼ ਗਿੱਲ ਨੂੰ ਮਿਲੇਗੀ ਜਾਂ ਨਹੀਂ ਤਾਂ ਹਿਮਾਂਸ਼ੀ ਨੇ ਕਿਹਾ ਬਿਲਕੁਲ ਨਹੀਂ ਕਿਉਂਕਿ ਉਹ ਉਸ ਨਾਲ ਸਹੀ ਤਰੀਕੇ ਨਾਲ ਨਹੀਂ ਮਿਲਦੀ। ਜਦੋਂ ਹਿਮਾਂਸ਼ੀ ਤੋਂ ਇਹ ਪੁੱਛਿਆ ਗਿਆ ਕਿ ਉਹ ਸ਼ਹਿਨਾਜ਼ ਪ੍ਰਤੀ ਨਫਰਤ ਰੱਖਦੀ ਹੈ ਜਾਂ ਪਿਆਰ? ਇਸ 'ਤੇ ਹਿਮਾਂਸ਼ੀ ਨੇ ਕਿਹਾ ਕਿ ਉਹ ਨਾ ਸ਼ਹਿਨਾਜ਼ ਨੂੰ ਨਫਰਤ ਕਰਦੀ ਹੈ ਤੇ ਨਾ ਹੀ ਪਿਆਰ ਸਭ ਨਿਊਟਲ ਹੈ। ਇਸ ਤੋਂ ਇਲਾਵਾ ਹਿਮਾਂਸ਼ੀ ਤੋਂ ਹੋਰ ਵੀ ਕਈ ਸਵਾਲ ਕੀਤੇ ਗਏ, ਜਿਹੜੇ ਹਿਮਾਂਸ਼ੀ ਦੇ ਜ਼ਿੰਦਗੀ ਨੂੰ ਬਿਆਨ ਕਰਦੇ ਹਨ।

ਦੱਸਣਯੋਗ ਹੈ ਕਿ ਸ਼ਹਿਨਾਜ਼ ਕੌਰ ਗਿੱਲ ਨੇ ਵੀ ਹਿਮਾਂਸ਼ੀ ਖੁਰਾਨਾ ਨੂੰ ਯਾਦ ਕੀਤਾ। ਦਰਅਸਲ, ਸ਼ਹਿਨਾਜ਼ ਸ਼ੇਫਾਲੀ ਬੱਗਾ ਨਾਲ ਹਿਮਾਂਸ਼ੀ ਬਾਰੇ ਗੱਲ ਕਰਦੀ ਨਜ਼ਰ ਆਈ ਸੀ। ਇਸ ਦੌਰਾਨ ਸ਼ਹਿਨਾਜ਼ ਨੇ ਕਿਹਾ, ''ਮੇਰਾ ਮੁਕਾਬਲਾ ਇਨ੍ਹਾਂ ਨਾਲ ਨਹੀਂ ਹੈ। ਜੋ ਮੇਰਾ ਲੈਵਲ (ਪੱਧਰ/ਸਟੈਂਡ) ਸੀ ਨਾ, ਜਿਸ ਨਾਲ ਮੈਨੂੰ ਕੰਟਰੋਵਰਸੀ ਕਰਕੇ ਵੀ ਮਜ਼ਾ ਆਇਆ ਉਹ ਸੀ ਹਿਮਾਂਸ਼ੀ ਖੁਰਾਨਾ। ਉਸ ਨਾਲ ਸੀ ਮੇਰਾ ਅਸਲੀ ਕੰਪੀਟੀਸ਼ਨ। ਉਹ ਮੇਰੇ ਲੈਵਲ ਦੀ ਸੀ।'' ਇਸ ਵੀਡੀਓ ਕਲਿੱਪ ਨੂੰ ਹਿਮਾਂਸ਼ੀ ਖੁਰਾਨਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਹਾਲਾਂਕਿ ਹਿਮਾਂਸ਼ੀ ਇਸ ਵੀਡੀਓ ਨੂੰ ਦੇਖ ਕੇ ਕਾਫੀ ਹੈਰਾਨ ਹੋਈ ਸੀ। ਇਸੇ ਸਾਲ ਹਿਮਾਂਸ਼ੀ ਤੇ ਸ਼ਹਿਨਾਜ਼ ਵਿਚਾਲੇ ਕਾਫੀ ਹੰਗਾਮਾ ਹੋਇਆ ਸੀ, ਜਿਸ ਕਾਰਨ ਹਿਮਾਂਸ਼ੀ ਦੇ ਆਉਂਦੀ ਹੀ ਸ਼ਹਿਨਾਜ਼ ਡਰ ਗਈ ਸੀ। ਦਰਅਸਲ, ਸ਼ਹਿਨਾਜ਼ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਸ ਵਿਵਾਦ ਨੂੰ ਦੋਬਾਰਾ ਨਾ ਉਠਾਇਆ ਜਾਵੇ। 

 


Tags: Bigg Boss 13Himanshi KhuranaShehnaz kaur GillControversyShefali BaggaSidharth ShuklaVideo ViralInstagramPunjabi Celebrity

About The Author

sunita

sunita is content editor at Punjab Kesari