FacebookTwitterg+Mail

ਕੈਨੇਡਾ 'ਚ ਹਿਮਾਂਸ਼ੀ ਖੁਰਾਣਾ 'ਤੇ ਹੋਇਆ ਹਮਲਾ

himanshi khurana attacked by some strangers
10 July, 2019 10:29:58 AM

ਜਲੰਧਰ (ਬਿਊਰੋ)— ਪੰਜਾਬੀ ਗਾਣਿਆਂ ਦੀ ਖੂਬਸੂਰਤ ਮਾਡਲ ਹਿਮਾਂਸ਼ੀ ਖੁਰਾਣਾ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਕਾਰਨ ਚਰਚਾ 'ਚ ਰਹਿੰਦੀ ਹੈ ਪਰ ਇਸ ਵਾਰ ਚਰਚਾ ਦਾ ਵਿਸ਼ਾ ਹਿਮਾਂਸ਼ੀ 'ਤੇ ਹੋਇਆ ਹਮਲਾ ਦੱਸਿਆ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਖੁਰਾਣਾ ਦੀ ਟੀਮ ਨੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੀ 'ਤੇ ਕੈਨੇਡਾ 'ਚ ਬੋਤਲਾਂ ਨਾਲ ਕਿਸੇ ਨੇ ਹਮਲਾ ਕੀਤਾ ਹੈ।

Punjabi Bollywood Tadka
ਇਹ ਹਮਲਾ ਕਿਸ ਨੇ ਤੇ ਕਿਉਂ ਕੀਤਾ, ਇਸ ਗੱਲ ਦੀ ਪੁਸ਼ਟੀ ਤਾਂ ਅਜੇ ਤੱਕ ਨਹੀਂ ਹੋ ਸਕੀ ਪਰ ਹਿਮਾਂਸ਼ੀ ਦੀ ਇਸ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਨੇ ਹਲਚਲ ਪੈਦਾ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਕੁਝ ਦਿਨ ਪਹਿਲਾਂ ਵੀ ਵਿਵਾਦਾਂ 'ਚ ਘਿਰੀ ਸੀ, ਜਿਸ 'ਚ ਹਿਮਾਂਸ਼ੀ ਖੁਰਾਣਾ ਦੀ ਲਾਈਵ ਪਰਫਾਰਮੈਂਸ ਦੌਰਾਨ ਦਰਸ਼ਕਾਂ ਨੇ ਉਸ ਨੂੰ ਸਟੇਜ ਛੱਡ ਕੇ ਜਾਣ ਦੇ ਇਸ਼ਾਰੇ ਕੀਤੇ ਸਨ। ਹਿਮਾਂਸ਼ੀ ਖੁਰਾਣਾ ਹਾਲ ਹੀ 'ਚ ਰਿਲੀਜ਼ ਹੋਏ ਰਣਜੀਤ ਬਾਵਾ ਦੇ ਗੀਤ 'ਅੱਧੀ ਰਾਤ' 'ਚ ਨਜ਼ਰ ਆਈ ਸੀ।


Tags: Himanshi KhuranaAttackedCanadaPunjabi Model Himanshi KhuranaControversyPollywood Update

About The Author

Lakhan

Lakhan is content editor at Punjab Kesari