FacebookTwitterg+Mail

ਪਾਪਾ ਨੂੰ ਪਸੰਦ ਨਹੀਂ ਸੀ ਹਿਮਾਂਸ਼ੀ ਖੁਰਾਨਾ ਦਾ ਮਾਡਲਿੰਗ ਕਰਨਾ, ਮੰਮੀ ਕੰਧੋਂ ਪਾਰ ਸੁੱਟਦੀ ਸੀ ਡਰੈੱਸ

himanshi khurana birthday
27 November, 2017 05:25:47 PM

ਜਲੰਧਰ(ਬਿਊਰੋ)— ਕਈ ਹਿੱਟ ਪੰਜਾਬੀ ਮਿਊਜ਼ਿਕ ਵੀਡੀਓਜ਼ ਕਰ ਚੁੱਕੀ ਮਾਡਲ ਹਿਮਾਂਸ਼ੀ ਖੁਰਾਨਾ ਦਾ ਅੱਜ 26ਵਾਂ ਜਨਮਦਿਨ ਹੈ। 27 ਨਵੰਬਰ 1991 'ਚ ਪੰਜਾਬ ਦੇ ਕਿਰਤਪੁਰ ਸਾਹਿਬ 'ਚ ਜਨਮੀ ਹਿਮਾਂਸ਼ੀ ਕਈ ਪਾਲੀਵੁੱਡ ਸਟਾਰਜ਼ ਨਾਲ ਕੰਮ ਕਰ ਚੁੱਕੀ ਹੈ।

Punjabi Bollywood Tadka

ਪੰਜਾਬੀ ਗੀਤਾਂ 'ਚ ਉਨ੍ਹਾਂ ਵਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ।ਹਾਲ ਹੀ 'ਚ ਹਿਮਾਂਸ਼ੀ ਨੇ ਇਕ ਇੰਟਰਵਿਊਭ ਦਿੱਤਾ ਸੀ, ਜਿਸ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕੁਝ ਗੱਲਾਂ ਸਾਝੀਆਂ ਕੀਤੀਆਂ ਸਨ।

Punjabi Bollywood Tadka

ਇਸ ਖਾਸ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਕੰਮ ਪਸੰਦ ਨਹੀਂ ਸੀ ਪਰ ਮੰਮੀ ਦਾ ਪੂਰਾ ਸਹਿਯੋਗ ਹੁੰਦਾ ਸੀ। ਹਿਮਾਂਸ਼ੀ ਨੇ ਦੱਸਿਆ, ''ਸਕੂਲ 'ਚ ਉਹ ਹਰ ਮੁਕਾਬਲੇ 'ਚ ਹਿੱਸਾ ਲੈਂਦੀ ਸੀ ਪਰ ਡੈਡ ਨੂੰ ਇਹ ਪਸੰਦ ਨਹੀਂ ਸੀ, ਉਹ ਹਮੇਸ਼ਾ ਗੁੱਸਾ ਕਰਦੇ ਸਨ।

Punjabi Bollywood Tadka

ਫੰਕਸ਼ਨ ਦੇ ਦਿਨ ਜਦੋਂ ਵੀ ਉਹ ਸਕੂਲ ਲਈ ਨਿਕਲਦੀ ਸੀ ਤਾਂ ਡੈਡ ਮੇਰਾ ਸਕੂਲ ਬੈਗ ਚੈੱਕ ਕਰਦੇ ਸਨ ਕਿ ਕਿਤੇ ਮੈਂ ਮੁਕਾਬਲੇ ਲਈ ਬੈਗ 'ਚ ਕੋਈ ਡਰੈੱਸ ਤਾਂ ਨਹੀਂ ਲੈ ਕੇ ਜਾ ਰਹੀ ਹਾਂ।

Punjabi Bollywood Tadka

ਪਰ ਮੰਮੀ ਮੈਨੂੰ ਪੂਰਾ ਸਹਿਯੋਗ ਦਿੰਦੀ ਸੀ, ਉਹ ਮੇਰੀ ਡਰੈੱਸ ਪੈਕ ਕਰਕੇ ਕੰਧੋਂ ਪਾਰ ਸੁੱਟ ਦਿੰਦੀ ਸੀ ਤੇ ਮੈਂ ਘਰੋਂ ਨਿਕਲਦੇ ਸਮੇਂ ਚੁੱਕ ਲੈਂਦੀ ਹੁੰਦੀ ਸੀ।

Punjabi Bollywood Tadka

ਉਨ੍ਹਾਂ ਅੱਗੇ ਕਿਹਾ ਕਿ ਪਰਿਵਾਰ ਬਿਲਕੁੱਲ ਸੈਂਸਰ ਬੋਰਡ ਵਾਂਗ ਹੈ। ਜਦੋਂ ਵੀ ਮੇਰੀ ਕੋਈ ਵੀਡੀਓ ਆਉਂਦੀ ਹੈ ਤਾਂ ਉਹ ਉਸ ਨੂੰ ਦੇਖ ਕੇ ਮੈਨੂੰ ਦੱਸਦੇ ਹਨ ਕਿ ਉਸ 'ਚ ਤੁਸੀਂ ਇਹ ਚੰਗਾ ਕੀਤਾ ਜਾਂ ਫਿਰ ਇੱਥੇ ਤੁਹਾਡੀ ਗਲਤੀ ਹੈ।

Punjabi Bollywood Tadka

ਇਹ ਸਾਰੀਆਂ ਗੱਲਾਂ ਮੇਰੇ ਕੰਮ ਆਉਂਦੀਆਂ ਹਨ। ਇਸ ਤੋਂ ਇਲਾਵਾ ਮੇਰਾ ਪੂਰਾ ਪਰਿਵਾਰ ਮਿਲ ਕੇ ਫੈਸਲਾ ਕਰਦਾ ਹੈ ਕਿ ਕਿਹੜੇ ਗੀਤ 'ਚ ਕੰਮ ਕਰਨਾ ਹੈ ਤੇ ਕਿਹੜਾ ਨਹੀਂ।


Tags: BirthdayHimanshi KhuranaPunjabi ਹਿਮਾਂਸ਼ੀ ਖੁਰਾਨਾਜਨਮਦਿਨ