FacebookTwitterg+Mail

ਮੁੱਖ ਮੰਤਰੀ ਦੀ ਸੁਪੋਰਟ 'ਚ ਆਈ ਹਿਮਾਂਸ਼ੀ ਖੁਰਾਣਾ (ਵੀਡੀਓ)

himanshi khurana dhamak bass
22 January, 2019 05:08:15 PM

ਜਲੰਧਰ (ਬਿਊਰੋ)— ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਣਾ 'ਧਮਕ ਬੇਸ' ਵਾਲੇ ਮੁੱਖ ਮੰਤਰੀ ਦੀ ਸੁਪੋਰਟ 'ਚ ਆਈ ਹੈ। ਦਰਅਸਲ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਨਿੰਦਿਆ ਹੋ ਰਹੀ ਹੈ। ਉਸ ਦੀਆਂ ਵੀਡੀਓਜ਼ ਇਨ੍ਹੀਂ ਦਿਨੀਂ ਅੱਗ ਵਾਂਗ ਫੈਲ ਰਹੀਆਂ ਹਨ ਤੇ ਹਾਲ ਹੀ 'ਚ ਉਸ ਦਾ ਇਕ ਗੀਤ ਵੀ ਰਿਲੀਜ਼ ਹੋਇਆ, ਜਿਸ 'ਚ ਉਹ ਗਾਲ੍ਹਾਂ ਕੱਢ ਰਿਹਾ ਹੈ। ਇਸ ਸਭ ਦੇ ਚਲਦਿਆਂ ਧਮਕ ਬੇਸ ਵਾਲੇ ਮੁੱਖ ਮੰਤਰੀ ਨੇ ਮੁਆਫੀ ਵੀ ਮੰਗੀ ਸੀ ਪਰ ਫਿਰ ਵੀ ਕੁਝ ਲੋਕ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ।

ਧਮਕ ਬੇਸ ਵਾਲਾ ਮੁੱਖ ਮੰਤਰੀ ਅਜੇ ਨਿੱਕੀ ਉਮਰ ਦਾ ਹੈ ਤੇ ਇਸ ਸਭ ਨੂੰ ਦੇਖ ਹਿਮਾਂਸ਼ੀ ਖੁਰਾਣਾ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਮੁੱਖ ਮੰਤਰੀ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਤਸਵੀਰ 'ਚ ਲਿਖਿਆ ਹੈ, 'ਇਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ, ਕਰੀ ਦਾ ਮਜ਼ਾਕ ਨਹੀਓ ਭੋਲਿਆਂ ਵਿਚਾਰਿਆਂ ਨੂੰ।'

ਸਿਰਫ ਇਹੀ ਨਹੀਂ ਹਿਮਾਂਸ਼ੀ ਨੇ ਫੋਟੋ ਕੈਪਸ਼ਨ 'ਚ ਲਿਖਿਆ ਹੈ, 'ਬੱਚਾ ਤਾਂ ਨਦਾਨ ਹੁੰਦਾ, ਇਥੇ ਅਦੇੜ ਉਮਰ ਦੇ ਗੁਨਾਹ ਕਰੀ ਜਾਂਦੇ, ਉਨ੍ਹਾਂ ਨੂੰ ਕਿਉਂ ਕੁਰਸੀ ਛੱਡ ਖੜ੍ਹੇ ਹੁੰਦੇ। ਬਾਨਾ ਖੋਹ ਸਕਦੇ ਰੱਬ ਨਾਲ ਰਿਸ਼ਤਾ ਕਿਵੇਂ ਤੋੜਨਗੇ।'


Tags: Himanshi Khurana Dhamak Bass Mukh Mantri Viral Video

Edited By

Rahul Singh

Rahul Singh is News Editor at Jagbani.