FacebookTwitterg+Mail

ਕੈਨੇਡਾ 'ਚ ਹਮਲੇ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਦਾ ਪਹਿਲਾ ਬਿਆਨ ਆਇਆ ਸਾਹਮਣੇ

himanshi khurana first statement after attack
10 July, 2019 03:19:44 PM

ਜਲੰਧਰ (ਬਿਊਰੋ)— ਪੰਜਾਬੀ ਮਾਡਲ ਤੋਂ ਗਾਇਕਾ ਬਣੀ ਹਿਮਾਂਸ਼ੀ ਖੁਰਾਣਾ 'ਤੇ ਹਾਲ ਹੀ 'ਚ ਕੈਨੇਡਾ 'ਚ ਹਮਲਾ ਹੋਇਆ। ਇਹ ਹਮਲਾ 2 ਅਣਪਛਾਤੇ ਨੌਜਵਾਨਾਂ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਹਿਮਾਂਸ਼ੀ ਦੇ ਸਿਰ 'ਤੇ ਬੋਤਲ ਮਾਰੀ। ਹਮਲੇ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਹਿਮਾਂਸ਼ੀ ਖੁਰਾਣਾ ਦੀ ਟੀਮ ਵਲੋਂ ਦਿੱਤੀ ਗਈ। ਹੁਣ ਹਿਮਾਂਸ਼ੀ ਖੁਰਾਣਾ ਦਾ ਹਮਲੇ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ, ਜੋ ਉਸ ਨੇ ਇੰਸਟਾਗ੍ਰਾਮ 'ਤੇ ਹੀ ਇਕ ਤਸਵੀਰ ਸਾਂਝੀ ਕਰਦਿਆਂ ਦਿੱਤਾ ਹੈ।

Punjabi Bollywood Tadka

ਹਿਮਾਂਸ਼ੀ ਨੇ ਆਪਣੇ ਇਸ ਬਿਆਨ 'ਚ ਲਿਖਿਆ, 'mainu thAlle laan di koshish vich v jd mere khilaaf kuch labia ni ta planning plotting krna... Hun personally hurt krn te age gud... keep trying Kaash mera dil v equally mara hunda main hit back krdi but cheapo im not gonna do dat... go get yourself some work.'

ਹਿਮਾਂਸ਼ੀ ਦੀਆਂ ਹਮਲੇ ਵਾਲੀਆਂ ਸਟੋਰੀਜ਼ ਤੇ ਇਸ ਪੋਸਟ ਤੋਂ ਸਾਫ ਹੈ ਕਿ ਹਿਮਾਂਸ਼ੀ ਨੂੰ ਪਤਾ ਹੈ ਕਿ ਉਸ 'ਤੇ ਹਮਲਾ ਕਿਸ ਨੇ ਕੀਤਾ ਹੈ।


Tags: Himanshi KhuranaCanada AttackPunjabi ModelPunjabi SingerAttack In Canada

Edited By

Rahul Singh

Rahul Singh is News Editor at Jagbani.