FacebookTwitterg+Mail

ਮੰਗਣੀ ਵਾਲੀ ਅੰਗੂਠੀ ਦਾ ਹਿਮਾਂਸ਼ੀ ਖੁਰਾਨਾ ਨੇ ਖੋਲ੍ਹਿਆ ਰਾਜ਼, ਦੱਸਿਆ ਇਹ ਸੱਚ

himanshi khurana wears a ring for safety said i am not engaged
25 December, 2019 10:54:20 AM

ਮੁੰਬਈ (ਬਿਊਰੋ) — ਮਸ਼ਹੂਰ ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਰਿਐਲਿਟੀ ਟੀ. ਵੀ. ਸ਼ੋਅ 'ਚ ਨਿਕਲਣ ਤੋਂ ਬਾਅਦ ਵੀ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਹੋਈ ਹੈ।  ਦੱਸ ਦਈਏ ਕਿ ਹਿਮਾਂਸ਼ੀ ਖੁਰਾਨਾ ਦੀ ਮੰਗਣੀ ਹਾਲੇ ਤੱਕ ਨਹੀਂ ਹੋਈ ਹੈ। ਇਸ ਗੱਲ ਦਾ ਖੁਲਾਸਾ ਖੁਦ ਹਿਮਾਂਸ਼ੀ ਖੁਰਾਨਾ ਨੇ ਇਕ ਪ੍ਰੋਗਰਾਮ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ। ਹਿਮਾਂਸ਼ੀ ਪਿਛਲੇ 10 ਸਾਲਾਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਫਾਲੋ ਕਰਦੇ ਹਨ ਪਰ ਉਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।
Image result for himanshi-khurana
ਇਕ ਪ੍ਰੋਗਰਾਮ ਦੌਰਾਨ ਆਖੀਆਂ ਹਿਮਾਂਸ਼ੀ ਨੇ ਇਹ ਗੱਲ੍ਹਾਂ
ਚੰਡੀਗੜ੍ਹ 'ਚ ਕਰਵਾਏ ਗਏ ਇਕ ਪ੍ਰੋਗਰਾਮ 'ਚ ਪਹੁੰਚੀ ਹਿਮਾਂਸ਼ੀ ਖੁਰਾਨਾ ਨੇ ਕਿਹਾ ਕਿ ਜਦੋਂ ਤੁਸੀਂ ਕਿਸੇ ਆਰਟਿਸਟ ਨੂੰ ਪਰਦੇ 'ਤੇ ਦੇਖਦੇ ਹੋ ਤਾਂ ਤੁਹਾਡਾ ਉਸ ਨਾਲ ਇਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ। ਸ਼ੋਅ ਦੌਰਾਨ ਲੋਕਾਂ ਨੇ ਮੈਨੂੰ  ਹਰ ਰੰਗ 'ਚ ਦੇਖਿਆ ਹੈ, ਇਹੀ ਕਾਰਨ ਹੈ ਕਿ ਮੈਨੂੰ ਲੋਕ ਹੋਰ ਪਸੰਦ ਕਰਨ ਲੱਗੇ ਹਨ। ਹਿਮਾਂਸ਼ੀ ਨੇ ਬਿੱਗ ਬੌਸ 'ਚ ਅੰਗੂਠੀ ਦਿਖਾ ਕੇ ਕਿਹਾ ਸੀ ਕਿ ਉਸ ਦੀ ਮੰਗਣੀ ਹੋ ਚੁੱਕੀ ਹੈ। ਇਸ ਸਬੰਧ 'ਚ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਹਿਮਾਂਸ਼ੀ ਨੇ ਕਿਹਾ, ''ਮੈਂ ਆਪਣੀ ਮੰਗਣੀ ਵਾਲੀ ਗੱਲ ਸੇਫਟੀ ਵਾਲ ਵਾਂਗ ਰੱਖੀ ਸੀ ਤਾਂ ਕਿ ਕੋਈ ਮੈਨੂੰ ਤੰਗ ਨਾ ਕਰੇ ਪਰ ਇਹ ਗੱਲ ਸੱਚ ਹੈ ਕਿ ਮੈਂ ਕਮਿਟਿਡ ਹਾਂ ਪਰ ਮੇਰੀ ਆਫੀਸ਼ੀਅਲ ਮੰਗਣੀ ਨਹੀਂ ਹੋਈ। ਮੈਂ ਹਰ ਰਿਲੇਸ਼ਨ ਨੂੰ ਬਹੁਤ ਹੀ ਸੰਜ਼ੀਦਗੀ ਨਾਲ ਲੈਂਦੀ ਹਾਂ। ਇਸੇ ਕਰਕੇ ਮੈਂ ਸ਼ੋਅ 'ਚ ਡਿਗਨਿਟੀ ਤੇ ਡਿਸਟੈਂਸ ਮੇਨਟੇਨ ਕੀਤਾ ਸੀ।''
Image result for himanshi-khurana
ਸ਼ਹਿਨਾਜ਼ ਦੇ ਹੱਕ 'ਚ ਹਿਮਾਂਸ਼ੀ ਨੇ ਕੀਤਾ ਸੀ ਇਹ ਟੀਵਟ
ਹੁਣ ਸ਼ਹਿਨਾਜ਼ ਦੇ ਸਪੋਰਟ 'ਚ ਉਸ ਦੀ ਦੁਸ਼ਮਣ ਹਿਮਾਂਸ਼ੀ ਖੁਰਾਨਾ ਸਾਹਮਣੇ ਆਈ ਸੀ। ਹਿਮਾਂਸ਼ੀ ਨੇ ਕਲਰਸ ਦੇ ਟਵੀਟ ਨੂੰ ਰੀਟਵੀਟ ਕਰਕੇ ਸ਼ਹਿਨਾਜ਼ ਦੀ ਤਾਰੀਫ ਕਰਕੇ ਮਾਹਿਰਾ ਸ਼ਰਮਾ 'ਤੇ ਨਿਸ਼ਾਨਾ ਕੱਸਿਆ ਸੀ। ਹਿਮਾਂਸ਼ੀ ਨੇ ਲਿਖਿਆ, ''ਅਸਲ 'ਚ ਜੇਕਰ ਸਾਹਮਣੇ ਕੈਟਰੀਨਾ ਕੈਫ ਹੋਵੇ ਤਾਂ ਜੇਲਸ ਬਣਦਾ ਹੈ ਪਰ ਮਾਹਿਰਾ ਪਾਰਸ ਤੋਂ। ਜੇਲਸੀ ਵੀ ਸ਼ਰਮਾ ਜਾਵੇਗੀ। ਜ਼ਿੰਦਗੀ 'ਚ ਅਜਿਹਾ ਕੰਫੀਡੈਂਸ ਮੈਨੂੰ ਵੀ ਚਾਹੀਦਾ ਸ਼ਹਿਨਾਜ਼।''
Image result for himanshi-khurana

ਇਹ ਸੀ ਪੂਰਾ ਮਾਮਲਾ
ਦਰਅਸਲ, 'ਬਿੱਗ ਬੌਸ' 'ਚ ਬੀਤੇ ਕੁਝ ਦਿਨ ਪਹਿਲਾ ਸ਼ਹਿਨਾਜ਼ ਕੌਰ ਗਿੱਲ ਦੀ ਮਾਹਿਰਾ ਸ਼ਰਮਾ ਨਾਲ ਲੜਾਈ ਹੋ ਗਈ ਸੀ, ਜਿਸ ਤੋਂ ਬਾਅਦ ਮਾਹਿਰਾ ਨੇ ਸ਼ਹਿਨਾਜ਼ ਨੂੰ ਬੋਲਿਆ ਕਿ ਉਹ ਉਸ ਦੀ ਤੇ ਪਾਰਸ ਦੀ ਦੋਸਤੀ ਤੋਂ ਸੜ੍ਹਦੀ ਹੈ। ਉਥੇ ਹੀ 'ਵੀਕੈਂਡ ਕਾ ਵਾਰ' ਐਪੀਸੋਡ 'ਚ ਮਾਹਿਰਾ ਤੇ ਪਾਰਸ ਦੇ ਟਾਸਕ ਦੌਰਾਨ ਮੱਲਿਕਾ ਸ਼ੇਰਾਵਤ ਨੇ ਵੀ ਮਜਾਕੀਆ ਅੰਦਾਜ਼ 'ਚ ਸ਼ਹਿਨਾਜ਼ ਨੂੰ ਕਹਿੰਦੀ ਹੈ ਕਿ ਕੀ ਤੁਹਾਨੂੰ ਜਲਨ ਹੋ ਰਹੀ ਹੈ। ਸ਼ਹਿਨਾਜ਼ ਬਾਅਦ 'ਚ ਇਸ ਗੱਲ ਨੂੰ ਲੈ ਕੇ ਕਾਫੀ ਇਮੋਸ਼ਨਲ ਨਜ਼ਰ ਆਈ ਕਿ ਉਸ ਨੂੰ 'ਜੇਲਸ' ਦਾ ਟੈਗ ਦਿੱਤਾ ਜਾ ਰਿਹਾ ਹੈ।


Tags: Himanshi KhuranaWear RingSafetyNot EngagedSupportShahnaz Gill JalesShehnaz Kaur Gill

About The Author

sunita

sunita is content editor at Punjab Kesari