FacebookTwitterg+Mail

ਰਾਨੂ ਮੰਡਲ ਦਾ ਨਾਮ ਸੁਣ ਭੜਕੇ ਹਿਮੇਸ਼ ਰੇਸ਼ਮੀਆ, ਕਿਹਾ- ਮੈਂ ਉਨ੍ਹਾਂ ਦਾ ਮੈਨੇਜਰ ਨਹੀਂ

himesh reshammiya
12 December, 2019 12:34:04 PM

ਮੁੰਬਈ(ਬਿਊਰੋ)- ਰਾਤੋਂ-ਰਾਤ ਸੋਸ਼ਲ ਮੀਡੀਆ ਸਟਾਰ ਬਣੀ ਰਾਨੂ ਮੰਡਲ ਇੰਟਰਨੈੱਟ ’ਤੇ ਹੁਣ ਤੱਕ ਛਾਈ ਹੋਈ ਹੈ। ਰੇਲਵੇ ਸਟੇਸ਼ਨ ’ਤੇ ਲਤਾ ਮੰਗੇਸ਼ਕਰ ਦਾ ਗੀਤ ਗਾਉਂਦਿਆਂ ਹੋਏ ਰਾਨੂ ਮੰਡਲ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਇਆ ਸੀ। ਲੋਕਾਂ ਨੇ ਰਾਨੂ ਦੀ ਆਵਾਜ਼ ਨੂੰ ਇਸ ਕਦਰ ਪਸੰਦ ਕੀਤਾ ਸੀ ਕਿ ਹਿਮੇਸ਼ ਰੇਸ਼ਮੀਆ ਨੇ ਜਦੋਂ ਇਨ੍ਹਾਂ ਦਾ ਇਹ ਵੀਡੀਓ ਦੇਖਿਆ ਸੀ ਤਾਂ ਤੁਰੰਤ ਇਨ੍ਹਾਂ ਨੂੰ ਆਪਣੀ ਫਿਲਮ ਵਿਚ ਗੀਤ ਗਾਉਣ ਲਈ ਸਾਇਨ ਕਰ ਲਿਆ ਸੀ। ਇਸ ਤੋਂ ਬਾਅਦ ਰਾਨੂ ਮੰਡਲ ਕਦੇ ਆਪਣੇ ਮਕੇਅੱਪ ਕਾਰਨ ਤੇ ਕਦੇ ਆਪਣੇ ਗੁੱਸੇ ਅਤੇ ਕਦੇ ਐਟੀਟਿਊਡ ਕਾਰਨ ਸੁਰਖੀਆਂ ਵਿਚ ਆਈ। ਹੁਣ ਹਿਮੇਸ਼ ਰੇਸ਼ਮੀਆ ਰਾਨੂ ਮੰਡਲ ਕੋਲੋਂ ਪ੍ਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ।
Punjabi Bollywood Tadka
ਹਾਲ ਹੀ ਵਿਚ ਮੁੰਬਈ ਦੇ ਇਕ ਪ੍ਰੋਗਰਾਮ ਵਿਚ ਹਿਮੇਸ਼ ਰੇਸ਼ਮੀਆ ਨੂੰ ਸਪਾਟ ਕੀਤਾ ਗਿਆ, ਜਿੱਥੇ ਮੀਡੀਆ ਨੇ ਉਨ੍ਹਾਂ ਨੂੰ ਰਾਨੂ ਮੰਡਲ ਨਾਲ ਜੁੜਿਆ ਇਕ ਸਵਾਲ ਕੀਤਾ, ਜਿਸ ਤੋਂ ਬਾਅਦ ਉਹ ਗੁੱਸੇ ਵਿਚ ਆ ਗਏ ਅਤੇ ਇਹ ਕਹਿੰਦੇ ਦਿਖਾਈ ਦਿੱਤੇ ਕਿ ਮੈਂ ਉਨ੍ਹਾਂ ਦਾ ਕੋਈ ਮੈਨੇਜਰ ਨਹੀਂ ਹਾਂ। ਇਹ ਉਹੀ ਹਿਮੇਸ਼ ਰੇਸ਼ਮੀਆ ਹਨ, ਜਿਨ੍ਹਾਂ ਨੇ ਰਾਨੂ ਮੰਡਲ ਨੂੰ ਆਪਣੀ ਫਿਲਮ ‘ਹੈਪੀ ਹਾਰਡੀ’ ਵਿਚ ਕਈ ਗੀਤ ਗਾਉਣ ਦਾ ਮੌਕਾ ਦਿੱਤਾ ਸੀ, ਜਿਸ ’ਚੋਂ ਸਭ ਤੋਂ ਜ਼ਿਆਦਾ ਹਿੱਟ ‘ਤੇਰੀ ਮੇਰੀ ਕਹਾਣੀ’ ਗੀਤ ਹੋਇਆ ਸੀ। ਹਾਲਾਂਕਿ, ਦੇਖਿਆ ਜਾਵੇ ਤਾਂ ਹਿਮੇਸ਼ ਰੇਸ਼ਮੀਆ ਦੀ ਫਿਲਮ ਤੋਂ ਬਾਅਦ ਰਾਨੂ ਮੰਡਲ ਨੂੰ ਕਈ ਰਿਐਲਿਟੀ ਸ਼ੋਅ ਦਾ ਹਿੱਸਾ ਬਣਦੇ ਦੇਖਿਆ ਗਿਆ ਪਰ ਸਫਲਤਾ ਦੀ ਪੌੜੀ ਚੜ੍ਹਣ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਹੁਣ ਹਿੱਚਕੋਲੇ ਖਾਂਦਾ ਨਜ਼ਰ ਆ ਰਿਹਾ ਹੈ।


Tags: Himesh ReshammiyaRanu MandalTeri Meri KahaniAadat

About The Author

manju bala

manju bala is content editor at Punjab Kesari