ਮੁੰਬਈ— ਜੋਸ਼ ਨਾਲ ਭਰੇ ਇਹ ਬੱਚੇ ਭਾਵੇਂ ਹੀ ਤੁਹਾਨੂੰ ਆਪਣੇ ਸ਼ਰਾਰਤੀ ਕਾਰਨਾਮਿਆਂ ਨਾਲ ਪਾਗਲ ਬਣਾ ਦੇਣ ਪਰ ਜਦੋਂ ਇਹੋ ਬੱਚੇ ਮੰਚ 'ਤੇ ਆ ਕੇ ਆਪਣੀ ਚਾਸ਼ਨੀ 'ਚ ਲਿਪਟੀ ਆਵਾਜ਼ ਦੀ ਮਿਠਾਸ ਬਿਖੇਰਦੇ ਹਨ ਤਾਂ ਉਹ ਕਿਸੇ ਦਾ ਵੀ ਦਿਲ ਪਿਘਲਾ ਸਕਦੇ ਹਨ। ਭਾਰਤ ਦੇ ਸਭ ਤੋਂ ਟੈਲੇਂਟਿਡ ਸਿੰਗਰਸ ਦੀ ਖੋਜ 'ਚ ਦੇਸ਼ ਦੇ 27 ਸ਼ਹਿਰਾਂ ਵਿਚ 8 ਹਫਤਿਆਂ ਤੋਂ ਵੱਧ ਸਮੇਂ ਤੱਕ ਚੱਲੀ ਆਡੀਸ਼ਨ ਪ੍ਰਕਿਰਿਆ ਵਿਚ 60,000 ਤੋਂ ਵੱਧ ਬੱਚਿਆਂ ਦੀ ਸਕ੍ਰੀਨਿੰਗ ਕਰਨ ਤੋਂ ਬਾਅਦ 15 ਬੱਚਿਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੀ ਆਵਾਜ਼ |ਚ ਤੁਹਾਡਾ ਦਿਲ ਛੂਹ ਲੈਣ ਦੀ ਕਾਬਲੀਅਤ ਹੈ। ਇਹ 15 ਉਮੀਦਵਾਰ ਹੁਣ ਜ਼ੀ ਟੀ. ਵੀ. ਦੇ ਸ਼ੋਅ 'ਅਮੂਲ ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਵਿਚ ਆਪਣੀ ਚਮਕ ਬਿਖੇਰਨਗੇ।
ਜ਼ਿਕਰਯੋਗ ਹੈ ਕਿ, ਸ਼ਨੀਵਾਰ 25 ਫਰਵਰੀ ਨੂੰ ਰਾਤ 9 ਵਜੇ ਬੱਚਿਆਂ ਦਾ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਵੱਕਾਰੀ ਸ਼ੋਅ 'ਸਾ ਰੇ ਗਾ ਮਾ ਪਾ ਲਿਟਲ ਚੈਂਪਸ' ਆਪਣੇ 6ਵੇਂ ਸੀਜ਼ਨ ਦੇ ਨਾਲ ਤੁਹਾਡੀ ਟੀ. ਵੀ. ਸਕ੍ਰੀਨ 'ਤੇ ਆ ਰਿਹਾ ਹੈ। ਪਿਛਲੇ ਸੀਜ਼ਨ 'ਚ ਵੀ ਸਾਨੂੰ ਕੁਝ ਬੇਹੱਦ ਟੈਲੇਂਟਿਡ ਬੱਚੇ ਦੇਖਣ ਨੂੰ ਮਿਲੇ, ਜਿਨ੍ਹਾਂ 'ਚੋਂ ਅਜਮਤ, ਸ਼੍ਰੇਏਸੀ ਭੱਟਾਚਾਰਿਆ, ਹੇਮੰਤ ਬ੍ਰਿਜਵਾਸੀ, ਯਥਾਰਥ ਰਤਨਮ, ਅਭਿਗਿਆਨ ਦਾਸ, ਸਵਰਿਤ ਸ਼ੁਕਲ ਤੇ ਗਗਨ ਗਾਓਂਕਰ ਵਰਗੇ ਕੁਝ ਨਾਂ ਸ਼ਾਮਿਲ ਹਨ। ਇਸ ਸੀਜ਼ਨ ਦੇ ਮੇਂਟਰ ਮਸ਼ਹੂਰ ਸੰਗੀਤਕਾਰ ਅਤੇ ਅਭਿਨੇਤਾ ਹਿਮੇਸ਼ ਰੇਸ਼ਮੀਆ ਤੇ ਪਲੇਅਬੈਕ ਸਿੰਗਰ ਜਾਵੇਦ ਅਲੀ ਤੇ ਭਾਰਤ ਦੀ ਸਭ ਤੋਂ ਵੱਡੀ ਸਿੰਗਿੰਗ ਸੈਂਸੇਸ਼ਨ ਅਤੇ ਪਲੇਅਬੈਕ ਸਿੰਗਰ ਨੇਹਾ ਕੱਕੜ ਹੋਣਗੇ।