FacebookTwitterg+Mail

ਦੂਜੀ ਪਤਨੀ ਨਾਲ ਹਿਮੇਸ਼ ਰੇਸ਼ਮੀਆ ਦੀ ਸੈਲਫੀ ਵਾਇਰਲ

himesh reshammiya
19 May, 2018 07:11:43 PM

ਮੁੰਬਈ (ਬਿਊਰੋ)— ਹਿਮੇਸ਼ ਰੇਸ਼ਮੀਆ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਹਿਮੇਸ਼ ਆਪਣੀ ਪਤਨੀ ਸੋਨੀਆ ਕਪੂਰ ਨਾਲ ਨਜ਼ਰ ਆ ਰਹੇ ਹਨ। ਹਿਮੇਸ਼ 11 ਮਈ ਨੂੰ ਸੋਨੀਆ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਸੋਨੀਆ, ਹਿਮੇਸ਼ ਦੀ ਦੂਜੀ ਪਤਨੀ ਹੈ। ਹਿਮੇਸ਼ ਨੇ ਆਪਣੀ ਪਹਿਲੀ ਪਤਨੀ ਕੋਮਲ ਨੂੰ 6 ਜੂਨ, 2017 ਨੂੰ ਤਲਾਕ ਦਿੱਤਾ ਸੀ।

 

A post shared by Himesh Reshammiya (@realhimesh) on

ਹਿਮੇਸ਼ ਰੇਸ਼ਮੀਆ ਨੇ ਪਹਿਲਾ ਵਿਆਹ 21 ਸਾਲ ਦੀ ਉਮਰ 'ਚ ਕੋਮਲ ਨਾਲ ਕੀਤਾ ਸੀ। ਦੋਹਾਂ ਦਾ ਇਕ ਬੇਟਾ ਵੀ ਹੈ। ਵਿਆਹ ਤੋਂ 22 ਸਾਲ ਬਾਅਦ ਹਿਮੇਸ਼ ਨੇ ਪਹਿਲੀ ਪਤਨੀ ਨਾਲ ਆਪਸੀ ਸਹਿਮਤੀ ਨਾਲ 2017 'ਚ ਵੱਖ ਹੋ ਗਏ ਸਨ। ਉੱਥੇ ਹੀ ਹਿਮੇਸ਼ ਦੀ ਦੂਜੀ ਪਤਨੀ ਸੋਨੀਆ ਅਦਾਕਾਰਾ ਹੈ। ਸੋਨੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ 'ਕਭੀ ਕਭੀ', 'ਕੁਸੁਮ', 'ਕਭੀ ਹਾਂ   ਕਭੀ ਨਾ', 'ਪਰਿਵਾਰ' ਅਤੇ 'ਕੈਸਾ ਯੇ ਪਿਆਰ ਹੈ' ਵਰਗੇ ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।


Tags: Himesh Reshammiya Sonam Kapoor Instagram Selfie Viral Bollywood Singer

Edited By

Kapil Kumar

Kapil Kumar is News Editor at Jagbani.